ਮੌਤ

ਕੀਹ ਲੋੜ ਹੈ ਖੁਦ ਮੌਤ ਨੂੰ ਗਲ ਲਾਉਣ ਦੀ
ਇੱਕ ਗ਼ਮ ਹੀ ਕਾਫੀ ਹੁੰਦਾ ਮਾਰ ਮੁਕਾਉਣ ਲਈ ,
ਹਾਸਿਆਂ ਦੇ ਵਿੱਚ ਇੰਨੇ ਸੀ ਮਸ਼ਗੂਲ ਕਦੀ
ਅੱਜ ਨਾਲ ਨਹੀਂ ਹੈ ਸਾਡੇ ਕੋਈ ਰੋਣ ਲਈ ..

ਤੂੰ ਕੂੰਜ ਹੈਂ ਜਾਂ ਹੈਂ ਬਾਜ਼ ਮੈਨੂ ਵੀ ਪਤਾ ਨਹੀਂ
ਕੋਈ ਤਰਕ ਨਹੀਂ ਏ ਤੈਨੂੰ ਹੁਣ ਸਮਝਾਉਣ ਲਈ
ਇੱਕ ਅਰਸੇ ਤੱਕ ਖ਼ਾਮੋਸ਼ੀ ਜਿਸਦਾ ਅਸਤਰ ਸੀ
ਅੱਜ ਬੋਲਿਆ ਵੀ ਤਾਂ ਦਿੱਤਾ ਸਭ ਕੁਛ ਖੋਹਣ ਲਈ

ਇੱਕ ਕੋਠੇ ਜਿੰਨਾ ਕੱਦ ਹੋਇਆ ਜਦ ਦਰਖਤ ਦਾ
ਮੂਲੋਂ ਜਾ ਕੇ ਕੱਟਿਆ ਇਹ ਦਰਸ਼ਾਉਣ ਲਈ
ਇਸ ਖੂਬਸੂਰਤ ਗੁਨਾਹ ਦੀ ਕੋਈ ਮੰਜਿਲ ਨਹੀਂ
ਤੂੰ ਹੀ ਸੀ ਤਦ ਜਿੱਦਿਆ ਹੋਂਦ ਬਣਾਉਣ ਲਈ

‘ਰਾਜ’ ਦੀਆਂ ਕੁਝ ਗੱਲਾਂ ਸਭ ਲਈ ਰਾਜ਼ ਹੀ ਨੇ ,
ਸੱਦਾ ਹੈ ਇਹ , ਅੱਜ ਵੀ ਵਾਪਸ ਆਉਣ ਲਈ
ਮੈਂ ਸਚ ਨਹੀਂ ਤਾਂ ਝੂਠ ਉਹ ਮੈਥੋਂ ਵੱਡਾ ਹੈ ,
ਛੱਡਿਆ ਮੈਨੂੰ ਅੱਜ ਤੂੰ ਜਿਸਨੂੰ ਪਾਉਣ ਲਈ ...

-ਰਾਜ ਕੰਬੋਜ
 
Top