ਹੋਣਾ ਕਿਰਦਾਰ ਐਸਾ ਚਾਹੀਦਾ

ਲੋਕੀ ਆਖਦੇ ਨੇਂ ਬੱਗ ਮੱਝਾਂ ਦਾ ਚਰਾਵੋ ਤੇ ਰਾਂਝਾ ਬਣ ਜਾਵੋ
ਕੱਢ ਸਹਿਬਾਂ ਨੂੰ ਲਿਆਵੋ ਮਿਰਜ਼ੇ ਜੱਟ ਬਣ ਜਾਵੋ
ਮਾਸ ਪੱਟ ਦਾ ਖੁਆਵੋ ਮਹੀਵਾਲ ਬਣ ਜਾਵੋ..
.
ਪਰ ਹੋਣਾ ਕਿਰਦਾਰ ਐਸਾ ਚਾਹੀਦਾ
.
ਬੰਦ ਬੰਦ ਕਟਵਾਕੇ ਮਤੀ ਦਾਸ ਬਣ ਜਾਵੋ ਏ
ਖੋਪੜ ਰੰਬੀ ਨਾ ਲੁਹਵੋ ਤਾਰੂ ਸਿੰਘ ਬਣ ਜਾਵੋ
ਇਕੋ ਅਰਦਾਸ ਬਸ ਹੋਵੇ ਤੇਰੇ ਅੱਗੇ ਵਾਹਿਗੁਰੂ
ਤੇਰੀ ਦਿੱਤੀ ਸਿੱਖੀ ਦਾਤ ਸਵਾਸ ਸਵਾਸ ਨਿਭ ਜਾਵੇ
ਤੇਰੇ ਚਰਨਾ ਚ ਦਾਤਾ ਥੋੜੀ ਥਾਂ ਮਿਲ ਜਾਵੇ
ਇਹੋ ਜਿਹਾ ਇਸ਼ਕ ਤੇਰੇ ਨਾਲ ਨਿਭ ਜਾਵੇ
ਬਸ ਤੇਰੇ ਨਾਲ ਨਿਭ ਜਾਵੇ__

੧ਓ ਸਤਿਨਾਮੁ ਸ਼੍ਰੀ ਵਾਹਿਗੁਰੂ ੧ਓ
੧ਓ ਸਤਿਨਾਮੁ ਸ਼੍ਰੀ ਵਾਹਿਗੁਰੂ ੧ਓ
 
Top