ਦੁੱਖ ਉਦੋਂ ਲੱਗਦਾ ਏ

KARAN

Prime VIP
ਬੁੱਕਲ ਚ ਬਹਿਕੇ ਜਦੋਂ ਯਾਰ ਡੰਗ ਮਾਰੇ ਦੁੱਖ ਉਦੋਂ ਲੱਗਦਾ ਏ
ਜਿਗਰੀ ਜੇ ਬਣਕੇ ਗੱਦਾਰ ਡੰਗ ਮਾਰੇ ਦੁੱਖ ਉਦੋਂ ਲੱਗਦਾ ਏ
ਜਾਣੇ ਅਣਜਾਣੇ ਵਿੱਚ ਹੋਜੇ ਕੋਈ ਭੁੱਲ ਚਲੋ ਕੋਈ ਗੱਲ ਨਹੀਂ
ਪਰ ਜਦੋਂ ਸੋਚ ਤੇ ਵਿਚਾਰ ਡੰਗ ਮਾਰੇ ਦੁੱਖ ਉਦੋਂ ਲੱਗਦਾ ਏ
ਵੈਰੀ ਬਣ ਵੈਰ ਕੱਢੂ ਕੋਕੀਦੀਪ ਬੰਦਾ ਜੇ ਕੋਈ ਅਸਲੇ ਦਾ ਹੋਵੇ
ਪਰ ਜਦੋਂ ਪਿੱਛੇ ਕਿਸੇ ਨਾਰ ਡੰਗ ਮਾਰੇ ਦੁੱਖ ਉਦੋਂ ਲੱਗਦਾ ਏ

ਕੋਕੀਦੀਪ
 
Top