ਗੱਲ ਹੋਰ ਸੀ

KARAN

Prime VIP
ਝਾਕਣੇ ਕਬੂਤਰਾਂ ਦੇ ਖੂਹ ਵਿਚ ਆਲਣੇ..
ਗਾਦੀ ਦੇ ਹੁਲਾਰਿਆਂ ਦੀ ਗੱਲ ਹੋਰ ਸੀ.।

ਬਾਲਿਆਂ ਚ ਚਿੜੀਆਂ ਨੇ ਪਾਉਣੇ ਆਲਣੇ..
ਕੱਚਿਆਂ ਚੁਬਾਰਿਆਂ ਦੀ ਗੱਲ ਹੋਰ ਸੀ...।

ਨਾਉਂਦੀਆਂ ਸੀ ਜਿੱਥੇ ਪੂਰੇ ਪਿੰਡ ਦੀਆਂ ਮੱਝਾਂ..
ਢਾਬਾਂ ਦੇ ਕਿਨਾਰਿਆਂ ਦੀ ਗੱਲ ਹੋਰ ਸੀ..।

ਯਾਰਾਂ ਦੀਆਂ ਮਾਵਾਂ ਭੈਣਾ ਸਾਂਝੀਆਂ ਸੀ ਜਦੋਂ..
ਮਿਤਰਾਂ ਪਿਆਰਿਆਂ ਦੀ ਗੱਲ ਹੋਰ ਸੀ..।

ਚਾਨਣੀਆਂ ਰਾਤਾਂ ਚ ਕਣਕ ਵੱਢਣੀ..
ਉਦੋਂ ਚੰਨ-ਤਾਰਿਆਂ ਦੀ ਗੱਲ ਹੋਰ ਸੀ....।

ਜੋ ਵੀ ਚਾਹੋ ''ਗੂਗਲ'' ਤੇ ਉਹੋ ਮਿਲ ਜਾਂਦਾ..
'''ਬੱਲ''ਲੰਘੇ ਹੋਏ ਨਜਾਰਿਆਂ ਦੀ ਗੱਲ ਹੋਰ ਸੀ......

ਬੱਲ ਬੁਤਾਲਾ​
 
Top