ਗੱਲ ਲੱਗ ਪਿੱਠਤੇ ਕਰਦੇ ਵਾਰ ਦੇਖੇ ਨੇ

KARAN

Prime VIP
ਗੱਲ ਲੱਗ ਪਿੱਠਤੇ ਕਰਦੇ ਵਾਰ ਦੇਖੇ ਨੇ,,,
ਵਕਤ ਪੈਣ ਤੇ ਬਦਲਦੇ ਮੈ ਯਾਰ ਦੇਖੇ ਨੇ,,,

ਪਿਉ ਨੂੰ ਕੈਸਰ ਮਾ ਬੀਮਾਰ ਛੋਟਾ ਭਰਾ ਘਰ
ਸਟੇਜ ਤੇ ਨੱਚਦੇ ਮਜਬੂਰੀ ਵਿੱਚ ਨਾਚਾਰ ਦੇਖੇ ਨੇ,,

ਮਾਮੇ ਚਾਚੇ ਤਾਇਆ ਦੇ ਨਿਆਣਿਆ ਦੇ ਫਰਜੀ ਵਿਆਹ
ਵਲੈਤ ਦੇ ਨਾ ਤੇ ਹੁੰਦੇ ਰਿਸ਼ਤੇ ਤਾਰ ਤਾਰ ਦੇਖੇ ਨੇ,,,

ਆਪਣੇ ਮਾਪਿਆ ਨੂੰ ਪੁੱਛਦੇ ਨਹੀ ਪਾਣੀ ਜਿਹੜੇ ਕਦੇ
ਦੂਜਿਆ ਦੇ ਮਾਪਿਆ ਦਾ ਕਰਦੇ ਸਤਿਕਾਰ ਦੇਖੇ ਨੇ,,,

ਮਰਦੇ ਪਿਉ ਨੂੰ ਪੈਸੇ ਖੁਣੋ ਹਸਪਤਾਲ ਨਹੀ ਲਜਾਦੇ
ਬਾਦੋ ਉਹਦੀਆ ਅਸਤੀਆ ਲਜਾਦੇ ਹਰਿਦੁਆਰ ਦੇਖੇ ਨੇ,,,

ਬੜੇ ਅਨਪੜ ਮੇਰੇ ਦੇਸ਼ ਚ ਲੱਗੇ ਨੇ ਵੱਡੇ ਅਫਸਰ
ਤੇ ਲੋੱਖਾ ਵੱਡੀਆ ਡਿਗਰੀਆ ਲੈ ਘੁੰਮਦੇ ਬੇਰੁਜਗਾਰ ਦੇਖੇ ਨੇ,,,

ਉਹਦੀ ਰਜਾ ਦੀ ਗੱਲ ਹੈ ਪਵਨ ਯਕੀਨ ਰੱਖ
ਲੱਖਾ ਤੋ ਕੱਖ ਕੱਖਾ ਤੋ ਹੁੰਦੇ ਬੜੇ ਸਟਾਰ ਦੇਖੇ ਨੇ,,,


writer - unknown
 

→ ✰ Dead . UnP ✰ ←

→ Pendu ✰ ←
Staff member
ਆਪਣੇ ਮਾਪਿਆ ਨੂੰ ਪੁੱਛਦੇ ਨਹੀ ਪਾਣੀ ਜਿਹੜੇ ਕਦੇ
ਦੂਜਿਆ ਦੇ ਮਾਪਿਆ ਦਾ ਕਰਦੇ ਸਤਿਕਾਰ ਦੇਖੇ ਨੇ,,,


aa ta jama sahi kaahi gaal :wah
 
Top