ਰੱਬ ਦੇ ਨਾਂ ਤੇ ਦੁਨੀਆਂ ਦਗੇ ਕਮਾਉਂਦੀ ਵੇਖੀ ਐ

KARAN

Prime VIP
ਰੱਬ ਦੇ ਨਾਂ ਤੇ ਦੁਨੀਆਂ ਦਗੇ ਕਮਾਉਂਦੀ ਵੇਖੀ ਐ,
ਚਿੱਟੇ ਕੱਪੜਿਆਂ ਵਿੱਚ ਕਰਤੂਤ ਲਕਾਉਦੀ ਵੇਖੀ ਐ,
ਚੋਰੀ ਜੋ ਕਰਵਾਉਦੀ ਕੁੱਤੀ ਰਲਕੇ ਚੋਰਾਂ ਨਾ,
ਮਾਲਕ ਅੱਗੇ ਉਹੀਓ ਪੂਛ ਹਿਲਾਉਦੀ ਵੇਖੀ ਐ,|
ਹੱਕ ਕੋਈ ਨੀ ਦਿੰਦਾ ਕਦੇ ਵੀ ਤਰਲੇ ਕਰਿਆਂ ਤੋਂ,
ਝੁਕਦਿਆਂ ਤਾਂਈ ਦੁਨੀਆਂ ਹੋਰ ਝੁਕਾਉਦੀ ਵੇਖੀ ਐ ,
ਅਕਲ ਤੇ ਪਰਦਾ ਪਾ ਦਿੰਦਾ ਏ ਨਸ਼ਾ ਹਕੂਮਤ ਦਾ,
ਬਾਹਮਣਾਂ ਦੀ ਕੁੜੀ ਰੱਬ ਦੇ ਘਰ ਨੂੰ ਢਾਉਦੀ ਵੇਖੀ ਐ ,
ਮਾਣ ਨਾ ਕਰੀਏ ਮਿੱਤਰੋ ਭੁੱਲ ਕੇ ਜੋਰ ਜਵਾਨੀ ਦਾ,
ਦਾਰੇ ਜਿਹੇ ਭਲਵਾਨ ਨੂੰ ਮੌਤ ਹਰਾਉਦੀ ਵੇਖੀ ਐ .
ਧੀਆਂ ਗਊਆਂ ਮਾਰਨਾ ਬਣਗੀ ਖੇਡ ਹੈ ਦੁਨੀਆਂ ਦੀ,
ਪਾਪ ਲਾਹੁਣ ਲਈ ਫੇਰ ਗੰਗਾ ਤੇ ਨਹਾਉਦੀ ਵੇਖੀ ਐ .
ਜਿਹੜੀ ਟੀਮ ਨੂੰ ਜਿੱਤਕੇ ਅੱਠ-ਦਸ ਲੱਖ
ਹੀ ਮਿਲਣਾ ਸੀ, ਹਾਰਕੇ ਉਹੀਓ ਮੈਚ ਕਰੋੜ ਕਮਾਉਦੀ ਵੇਖੀ ਐ .
ਸ਼ਰੇਆਮ ਹੈ ਕਾਤਲ ਜੋ ਨਿਰਦੋਸ਼ਿਆਂ ਲੋਕਾਂ ਦਾ,
ਮਾਰੇ ਨਾ ਕੋਈ ਉਹਨੂੰ ਪੁਲਿਸ ਬਚਾਉਦੀਵੇਖੀ ਐ .
ਕੋਈ ਨੀ ਕਹਿੰਦਾ ਹੀਰ ਸਲੇਟੀ ਮੇਰੇ ਘਰ ਜੰਮੇ,
ਉਂਝ ਇਹ ਦੁਨੀਆਂ ਹੀਰ ਦੇ ਕਿੱਸੇ ਗਾਉਦੀ ਵੇਖੀ ਐ .
ਮਿਰਜੇ ਨੂੰ ਮਰਵਾ ਕੇ ਸਹਿਬਾਂ ਆਪਣਿਆਂ ਵੀਰਾਂ ਤੋਂ,
ਕਬਰ ਤੇ ਜਾ ਕੇ ਚੋਰੀ ਫੁੱਲ ਚੜਾਉਦੀ ਵੇਖੀ ਐ ..

writer - pta nai
 

→ ✰ Dead . UnP ✰ ←

→ Pendu ✰ ←
Staff member
ਮਾਣ ਨਾ ਕਰੀਏ ਮਿੱਤਰੋ ਭੁੱਲ ਕੇ ਜੋਰ ਜਵਾਨੀ ਦਾ,
ਦਾਰੇ ਜਿਹੇ ਭਲਵਾਨ ਨੂੰ ਮੌਤ ਹਰਾਉਦੀ ਵੇਖੀ ਐ . very nice lines !
 
Top