ਤਿਉਹਾਰ 'ਡੀਕਣੇ ਪੈਂਦੇ ਨੇ

KARAN

Prime VIP
ਤੱਕਿਆਂ ਸਾਨੂੰ ਅੱਕ ਨਾ ਜਾਵੇਂ, ਸਾਹਵੇਂ ਬਹਿਣੋਂ ਡਰਦੇ ਹਾਂ,
ਸੁਣਿਆਂ ਸਾਨੂੰ ਥੱਕ ਨਾ ਜਾਵੇਂ, ਗੱਲ ਵੀ ਕਹਿਣੋਂ ਡਰਦੇ ਹਾਂ,

ਜਿਨ੍ਹਾਂ ਬਹਾਨੇ ਸਜਦਾ ਹੋਜੇ, ਉਹ ਵਾਰ 'ਡੀਕਣੇ ਪੈਂਦੇ ਨੇ,
ਤੈਨੂੰ ਯਾਰ ਸੁਨੇਹੇ ਭੇਜਣ ਲਈ, ਤਿਉਹਾਰ 'ਡੀਕਣੇ ਪੈਂਦੇ ਨੇ.......

ਬਾਬਾ ਬੇਲੀ
 
Top