ਉਹਨਾ ਦੇ ਵੀ ਘਰ ਵਿੱਚ ਮੈਂ ਇੱਕ ਦੀਵਾ ਧਰਦਾ ਹਾਂ

KARAN

Prime VIP
ਸ਼ਮਾ ਦਾਨ ਨਾਲ ਲੜਦੇ ਜੋ ਪਰਵਾਨੇ ਸੜ ਗਏ ਨੇ..।
ਗੁਜਰੀ ਅੱਗ ਚ ਜਿੰਨਾ ਦੇ ਆਸ਼ਿਆਨੇ ਸੜ ਗਏ ਨੇ ।
ਖੂਨ ਅਜਾਈ ਰੁੜਿਆ ਜੋ,,ਅੱਜ ਯਾਦ ਮੈਂ ਕਰਦਾ ਹਾਂ.......
ਉਹਨਾ ਦੇ ਵੀ ਘਰ ਵਿੱਚ ਮੈਂ ਇੱਕ ਦੀਵਾ ਧਰਦਾ ਹਾਂ ।।।

ਅੱਜ ਵੀ ਜਿੰਨਾ ਦੇ ਘਰ ਰੋਸ਼ਨੀਆਂ ਤੋਂ ਵਾਂਝੇ ਨੇ ।
ਬਚਿਆ-ਖੁਚਿਆ ਜਿਹੜੇ ਸਭ ਤੋਂ ਮਗਰੋਂ ਖਾਂਦੇ ਨੇ .।
ਹਾਲੇ ਤੱਕ ਵੀ ਜਿੰਨਾ ਕੋ ਮਿੱਟੀ ਦੇ ਭਾਂਡੇ ਨੇ ।
ਜੰਗਲ ਵਿੱਚਦੀ ਹੋ ਕੇ ਜਿਹੜੇ ਸ਼ਹਿਰ ਨੂੰ ਜਾਂਦੇ ਨੇ ।
ਕੁੱਝ ਇੱਕ ਨੀਰ ਵੀ ਉਹਨਾ ਲਈ,,ਮੈਂ ਅੱਖ ਚੋਂ ਭਰਦਾ ਹਾਂ.....
ਉਹਨਾ ਦੇ ਵੀ ਘਰ ਵਿੱਚ ਮੈਂ ਇੱਕ ਦੀਵਾ.................।।

ਜਿੰਨਾ ਘਰਾਂ ਚੋਂ ਨਸ਼ਿਆਂ ਦਾ ਤੂਫਾਨ ਗੁਜਰਿਆ ਏ
।ਜਿਸ ਵਿਹੜੇ ਵਿੱਚ ਪਲਕੇ ਪੁੱਤ ਜਵਾਨ ਗੁਜਰਿਆ ਏ ।
ਜਿੰਨਾ ਅੱਖਾ ਵਿੱਚ ਰਾਜ ਕਰੇ ਸਲਤਨਤ ਹਨੇਰੇ ਦੀ ।
''ਬੱਲ'' ਜਿੰਨਾ ਤੱਕ ਨਾ ਪਹੁੰਚ ਸਕੀ ਕੋਈ ਕਿਰਣ ਸਵੇਰੇ ਦੀ ।
ਏਸ ਘੜੀ ਵਿੱਚ ਮੈਂ ਉਹਨਾ ਦੇ ਨਾਲ ਗੁਜਰਦਾ ਹਾਂ......
ਉਹਨਾ ਦੇ ਵੀ ਘਰ ਵਿੱਚ ਮੈਂ ਇੱਕ ਦੀਵਾ ਧਰਦਾ ਹਾਂ ।।........

ਬੱਲ ਬੁਤਾਲਾ
 
Top