ਹਰ ਇਸ਼ਕ਼ ਦਾ ਕਿੱਸਾ ਬਣੇ...

Jeeta Kaint

Jeeta Kaint @
ਹਰ ਇਸ਼ਕ਼ ਦਾ ਕਿੱਸਾ ਬਣੇ
ਜਾਂ ਕਹਾਣੀ ਜਰੂਰੀ ਤਾਂ ਨਹੀ...
ਦਿਲ ਵੀ ਰੋਂਦਾ ਹੈ ਕੱਲਾ ਅੱਖ ਵਿਚ
ਪਾਣੀ ਜਰੂਰੀ ਤਾਂ ਨਹੀ...
ਕਦੇ-ਕਦੇ ਪਲ ਦੇ ਰਿਸ਼ਤੇ ਵੀ ਜਿੰਦਗੀ ਬਦਲ ਦਿੰਦੇ
ਨੇ
ਕੰਮ ਆਵੇ ਹਰ ਥਾਂ ਸਾਂਝ
ਪੁਰਾਣੀ ਜਰੂਰੀ ਤਾਂ ਨਹੀ...
ਤਰਦਾ ਹੈ ਫੁੱਲ ਕਮਲ ਦਾ ਪਾਣੀ ਦੇ ਉੱਤੇ ਵੀ
ਹਰ ਫੁੱਲ ਲਈ ਹੋਵੇ ਇਕ
ਟਾਹਣੀ ਜਰੂਰੀ ਤਾਂ ਨਹੀ...
ਬਾਤ ਓਹੀ ਹੁੰਦੀ ਹੈ ਜੋ ਦਿਲਾਂ ਵਿਚੋਂ ਗੁਜ਼ਰੇ
ਹਰ ਬਾਤ ਚ ਹੋਵੇ
ਰਾਜਾ ਰਾਣੀ ਜਰੂਰੀ ਤਾਂ ਨਹੀ...
ਦਿੰਦੀ ਹੈ ਸਿੱਖਿਆ ਉਮਰ ਨਿਆਣੀ ਵੀ ਕਦੇ ਕਦੇ
ਸਮਝਾਵੇ ਸਦਾ ਉਮਰ
ਸਿਆਣੀ ਜਰੂਰੀ ਤਾਂ ਨਹੀ...
ਲੰਘਾਉਣਾ ਪੈਂਦਾ ਵਕ਼ਤ ਕਦੇ ਸਮਝੌਤਿਆ ਨਾਲ
ਹਰ ਇਕ ਨੂ ਮਿਲੇ ਰੂਹ
ਦਾ ਹਾਣੀ ਜਰੂਰੀ ਤਾਂ ਨਹੀ.............
 
Top