ਅਮੜੀਏ ਨੀ ਕੋਈ ਸ਼ਹਿਰ ਵੱਸਦਾ

Jeeta Kaint

Jeeta Kaint @
ਅਮੜੀਏ ਨੀਂ
ਅਮੜੀਏ ਨੀ ਕੋਈ ਸ਼ਹਿਰ ਵੱਸਦਾ ਅਸੀਂ ਉੱਡ ਜਾਣਾ ਸਾਨੂੰ
ਦੂਰ ਕੋਈ ਦੱਸਦਾ
ਅਮੜੀਏ ਸੱਚ ਇਹ ਵਿਚਾਰਾ ਬਾਬਲੇ ਦਾ ਵਿਹੜਾ ਮੈਂਨੂੰ
ਜਾਨ ਤੋਂ ਪਿਆਰਾ
ਅਮੜੀਏ ਨੀ ਓਹ ਰੂਹ ਜੋ ਮੇਰੀ ਜਿੰਨਾਂ ਮੈਂ
ਭਰਾਵਾਂ ਦੀ ਹਾਂ ਲਾਡਲੀ ਬਥੇਰੀ
ਅਮੜੀਏ ਨੀ ਨਸੀਬ ਕੀ ਬਲਾ ਆਪਾਂ ਸਦਾ ਕੱਠੇ ਕਾਹਤੋਂ
ਰਹਿਣਾ ਨਹੀਂ ਭਲਾ
ਅਮੜੀਏ ਨੀ ਕੀ ਮੈਂ ਅੱਕ ਬੀਜ਼ ਲਏ ਓਹੀਓ ਦੁੱਖ ਦਿੰਦੇ
ਜੇਹੜੇ ਸੱਚ ਬੀਜ਼ ਲਏ,
ਅਮੜੀਏ ਨੀ ਵਪਾਰ ਵੱਖਰਾ ਸ਼ਾਹੂਕਾਰ ਮੰਗੇ ਆਹੁਦੇਦਾਰ
ਵੱਖਰਾ
ਅਮੜੀਏ ਨੀ ਕੀ ਹੱਲ ਭੁੱਖ ਦਾ ਖ਼ੁੱਦਖੁਸ਼ੀ ਕਰਨਾ ਕੀ ਅੰਤ
ਦੁੱਖ ਦਾ
ਅਮੜੀਏ ਨੀ ਕੀ ਬਣੂ ਮਨੁੱਖ
ਦਾ ਜਿਹੜਾ ਸਦਾ ਕਰਦਾ ਕਤਲ ਰੁੱਖ ਦਾ
ਅਮੜੀਏ ਨੀ ਕਿਹਦਾ ਜੋ ਜੋਰ ਆ ਜਿਹਦਾ ਵੀ ਜੋਰ ਆ
ਬਸ ਓਹੀਓ ਚੋਰ ਆ
ਅਮੜੀਏ ਨੀ ਪਾਠੀ ਕਿਉਂ ਖ਼ਾਰ ਚ ਅੰਨਪੜ ਰਹਿੰਦੇ ਜੋ
ਪੜਾਉਦੇ ਸਾਰ ਚ
ਅਮੜੀਏ ਨੀ ਕੋਈ ਵੰਗ ਵੇਚਦਾ ਕੋਈ ਵੇਚੇ ਸੋਨਾ ਕੋਈ ਰੰਗ
ਵੇਚਦਾ
ਅਮੜੀਏ ਨੀ ਕੱਚ ਕੀ ਪਛਾਣਦਾ ਅਸੀਂ ਕਿੰਨੇ ਚੰਗੇ ਇਹ
ਅਰਗ ਜਾਣਦਾ
ਅਮੜੀਏ ਨੀ ਲੂਣ ਤੇ ਖੰਡ ਬਣ ਗਏ ਦੋਨੋਂ ਕਿਥੋਂ ਆਏ
ਮੇਲੀਂ ਤੰਦ ਬਣ ਗਏ
ਅਮੜੀਏ ਨੀ ਇਹ ਮਿੱਟੀ ਤੋਂ ਸੋਨਾ ਹੱਡ ਕਿੱਥੇ ਜਾਣ ਇਹ
ਕੌਡੀ ਦਾ ਜੋ ਰੋਣਾ
ਅਮੜੀਏ ਨੀ ਕਣ ਕਣ ਰੱਬ ਆ ਆਪੇ ਸੁਲਝਾਈਆ ਆਪੇ
ਪਾਇਆ ਜੱਬ ਆ..
 
Top