ਅਸੀਂ ਧਿਆਈਏ ਨਾਮ ਵੇ ਬਾਬਾ

KARAN

Prime VIP
ਨਗਰ-ਕੀਰਤਨ ਕੱਢਣਾ ਈ ਕੱਢਣਾ,
ਥਾਂ-ਥਾਂ ਲੰਗਰ ਲੱਗਣਾ ਈ ਲੱਗਣਾ,
ਰਸਤੇ ਕਰਕੇ ਜਾਮ ਵੇ ਬਾਬਾ,
ਅਸੀਂ ਧਿਆਈਏ ਨਾਮ ਵੇ ਬਾਬਾ........

ਸਾਨੂੰ ਫੜਨੀ ਰਮਜ਼ ਨਈਂ ਆਉਂਦੀ,
ਭਾਸ਼ਾ ਤੇਰੀ ਸਮਝ ਨਈਂ ਆਉਂਦੀ,
ਪੜਨਾ ਕੀ ਪੈਗਾਮ ਵੇ ਬਾਬਾ,
ਅਸੀਂ ਧਿਆਈਏ ਨਾਮ ਵੇ ਬਾਬਾ........

ਖਿਆਲ ਤੇਰੇ ਸੀ ਸੁੱਚੇ ਮਹਿੰਗੇ,
ਅਸੀਂ ਪਵਾ ਕੇ ਲਿਸ਼ਕੀ ਲਹਿੰਗੇ,
ਠੋਕੇ ਖੂਬ ਸਲਾਮ ਵੇ ਬਾਬਾ,
ਅਸੀਂ ਧਿਆਈਏ ਨਾਮ ਵੇ ਬਾਬਾ........

ਤੂੰ ਜਿਹੜੀ ਦਲ-ਦਲ 'ਚੋਂ ਕੱਢਿਆ,
ਅੱਜ ਫੇਰ ਤਮਾਸ਼ਾ ਓਥੇ ਈ ਲੱਗਿਆ,
ਕਿਸ ਦੇ ਸਿਰ ਇਲਜ਼ਾਮ ਵੇ ਬਾਬਾ,
ਅਸੀਂ ਧਿਆਈਏ ਨਾਮ ਵੇ ਬਾਬਾ........

Baba Beli (ਬਾਬਾ ਬੇਲੀ)​
 
Top