ਉਦੋਂ ਮੈਨੂੰ ਸੱਜਣਾ ਅਜੀਬ ਜਿਹਾ ਲੱਗਿਆ

KARAN

Prime VIP
ਉਹਦਾ ਮੇਰੇ ਤੋਂ ਵੱਖ ਹੋਣਾ, ਮੇਰਾ ਲੱਖਾਂ ਤੋਂ ਕੱਖ ਹੋਣਾ
ਜਦੋਂ ਉਹ ਗ਼ੈਰ ਦੇ ਕਰੀਬ ਜਿਹਾ ਲੱਗਿਆ
ਉਦੋਂ ਮੈਨੂੰ ਸੱਜਣਾ ਅਜੀਬ ਜਿਹਾ ਲੱਗਿਆ |

ਸਾਡੀ ਗੱਲ ਕੱਟ ਉਹ ਗੈਰਾਂ ਦਾ ਜ਼ਿਕਰ ਕਰੇ
ਮੈਨੂੰ ਉਦੋਂ ਫੁੱਟਿਆ ਨਸੀਬ ਮੇਰਾ ਲੱਗਿਆ
ਉਦੋਂ ਮੈਨੂੰ ਸੱਜਣਾ ਅਜੀਬ...। .

ਸਾਡੀ ਪਿੱਠ ਪਿੱਛੇ ਜਿਹਨੇ ਕੀਤੇ ਕਈ ਵਾਰ
ਯਾਰ ਨਹੀਂ ਮੈਨੂੰ ਉਹ ਰਕੀਬ ਜਿਹਾ ਲੱਗਿਆ
ਉਦੋਂ ਮੈਨੂੰ ਸੱਜਣਾ ਅਜੀਬ...। .

ਸਾਨੂੰ ਛੱਡ ਜਦੋਂ ਉਹ ਖੜ੍ਹ ਗਿਆ ਗ਼ੈਰਾਂ ਵੱਲ
'ਕਾਲਾ' ਉਦੋਂ ਲਾਚਾਰ 'ਤੇ ਗਰੀਬ ਜਿਹਾ ਲੱਗਿਆ
ਉਦੋਂ ਮੈਨੂੰ ਸੱਜਣਾ ਅਜੀਬ...। .

Kala Toor
 
Top