ਅਸੀਂ ਬੇਸ਼ਕ ਨੰਗ ਧੜੰਗੇ

KARAN

Prime VIP
ਅਸੀਂ ਬੇਸ਼ਕ ਨੰਗ ਧੜੰਗੇ ਹਾਂ,ਬਦਕਿਸਮਤ ਬੇਰੰਗੇ ਹਾਂ....
ਤੁਸੀ ਨਾਖੁਸ਼ ਹੋ ਵਿਲਿਆਂ ਵਿਚ, ਅਸੀਂ ਕੁਲੀਆਂ ਵਿਚ ਵੀ ਚੰਗੇ ਹਾਂ...।

ਤੁਸੀਂ ਰਬੜ ਦੇ ਫੁੱਲਾਂ ਵਰਗੇ,,ਨਕਲੀ ਹਾਸੇ ਹੱਸਦੇ ਹੋ....
ਅਸੀਂ ਨਾਲੀਆਂ ਕੰਢੇ ਉੱਗੇ,ਤਾਂ ਵੀ ਖੁਸ਼ਦਿਲ ਕੰਡੇ ਹਾਂ......।


ਗਰਮੀ ਦੇ ਮੌਸਮ ਵਿਚ ਤੁਹਾਡੇ,,ਟੂਰ ਜਾਣ ਡਲਹੌਜੀ ਨੂੰ...
ਤੁਹਾਡੇ ਜਸ਼ਨ ਸਵਿੰਮਗ ਵਿਚ,ਅਸੀਂ ਭੱਠਿਆਂ ਕੋਲ ਵੀ ਠੰਡੇ ਹਾਂ...।

ਸਾਡੀ ਗਰਦਨ ਜੂਲੇ ਥੱਲੇ,,ਗਰਭ ਜੂਨ ਤੋਂ ਆ ਜਾਂਦੀ......
ਤੁਸੀ ਖੱਲੜੀ ਸਾਡੀ ਕੁੱਟਦੇ ਹੋ,,ਤੇ ਅਸੀਂ ਮਾਰਾਂ ਸਹਿੰਦੇ ਸੰਢੇ ਹਾਂ....।

''ਬੱਲ''ਸਾਡੇ ਵਿਚ ਸੰਤੁਸ਼ਟੀ ਹੈ,,ਅਸੀਂ ਖੂਨ ਕਿਸੇ ਦਾ ਪੀਨੇ ਨਾ......
ਤੁਸੀ ਖੁਸ਼ੀਆਂ ਵਿਚ ਵੀ ਤਿੜਕੇ ਹੋ,,ਅਸੀਂ ਗਮੀਆਂ ਵਿਚ ਵੀ ਗੰਡੇ ha.....

Bal Butala
 
Top