ਧਰਮ ਦੀ ਲੁੱਟ / ਬਲਵਿੰਦਰ ਸਿੰਘ ਬਾਈਸਨ

→ ✰ Dead . UnP ✰ ←

→ Pendu ✰ ←
Staff member
ਇੱਕ ਬਿਠਾਉਂਦਾ ਧਰਮ ਨੂੰ ਆਪਣੇ ਪੱਟਾਂ ਤੇ !
ਇੱਕ ਇਜ਼ਤ ਲੁਟਦਾ ਧਰਮ ਦੀ ਨਿਤ ਰੱਜ ਕੇ !
ਇੱਕ ਕਰਦਾ ਕਪੜੇ ਲੀਰੋ ਲੀਰ ਹੱਸ ਹੱਸ ਕੇ !
ਇੱਕ ਹਸਦਾ ਵੇਖੋ ਧਰਮ ਦੀ ਕਟਦੀ ਨੱਕ ਤੇ !

ਸਭਾ ਬੈਠੀ ਰੋਂਦੀ, ਸ਼ਰਮ ਨਾਲ ਅੱਖਾਂ ਮੀਟ ਕੇ !
ਵਿਚਾਰ ਵਾਲੇ ਕਿੱਥੇ ? ਇਥੇ ਦਿਸਦੇ ਸਭ ਢੀਠ ਨੇ !
ਬਚਾਉਣ ਕੋਈ ਨਾ ਆਉਂਦਾ, ਸਭ ਲੱਗੇ ਸੋਚਣ ਤੇ !
ਕੋਈ ਨਾ ਬੇਲੀ ਧਰਮ ਦਾ, ਕੁੱਤੇ ਲੱਗੇ ਨੋਚਣ ਤੇ !

ਰਾਜੇ-ਮੁੱਕਦਮ ਲੁਟਿਆ, ਲੁੱਟਦੇ ਨੇ ਨਰ-ਨਾਰੇ !
ਪੁਜਾਰੀ ਲੁੱਟਦੇ, ਸਿਆਸੀ ਲੁੱਟਦੇ, ਵਰਣ ਸਾਰੇ !
ਹਰ ਕੋਈ ਹਿੱਸਾ ਪਾਵੇ ਆਪਣਾ, ਕਰਨ ਬੇਪਤੀ !
ਮਾਫ਼ ਕਰਨਾ, ਧਰਮ ਬਣ ਗਿਆ ਹੈ ਅੱਜ ਦ੍ਰੋਪਦੀ !
 
Top