ਦੁਸਹਿਰੇ ਵਾਲੇ ਦਿਨ

Yaar Punjabi

Prime VIP
ਓਦੋਂ ਸਾਇਕਲ ਹੁੰਦਾ ਸੀ ਕੋਲੇ , ਦੁਸਹਿਰੇ ਵਾਲੇ ਦਿਨ ਚਾਹ ਹੀ ਹੋਰ ਹੁੰਦੇ ਸੀ , ਇੱਕ
ਛੁੱਟੀ ਹੋਣੀ ਸਕੂਲੋਂ , ਦੂਜਾ ਸ਼ਾਮ ਨੂੰ ਰਾਵਣ ਦੇਖਣ ਲਈ ਬਾਪੂ ਤੇ ਦਾਦਾ ਜੀ ਕੋਲੋਂ ਪੈਸੇ
ਮਿਲਨੇ , ਰਾਜੇ ਹੁੰਦੇ ਸੀ ਰਾਜੇ !
ਯਾਰਾਂ ਬੇਲੀਆਂ ਨਾਲ ਸਾਇਕਲਾਂ ਤੇ ਵਾਰੀ ਵਾਰੀ ਮੈਦਾਨ ਚ ਜਾ ਕੇ ਦੇਖਣਾ ਕੇ ਕਿੰਨਾ ਕੁ
ਤਿਆਰ ਹੋ ਚੁੱਕਾ ਰਾਵਣ , ਕਿੰਨੇ ਕੁ ਬੰਬ ਲਾਏ ਆ ਵਿਚ ,ਦੁਕਾਨਾ ਸੀ ਸਜੀ ਹੋਈ ਨੁਹਾਰ
ਦੇਖਣੀ , ਸੋਚਣਾ ਕੇ ਸ਼ਾਮ ਨੂੰ ਆਹ ਤੀਰ ਕਮਾਨ ਲਾਵਾਗੇ , ਆਹ ਠੋਲਾ ਲੈਣਾ ਹਨੁਮਾਨ ਵਾਲਾ ਯਾ ਫੇਰ ਮੁਰਗਾ ਸ਼ਾਪ ਲਾਵਾਗੇ !
ਜਿਵੇਂ ਜਿਵੇਂ ਦਿਨ ਛਿਪਣਾ , ਉਤਸੁਕਤਾ ਵਧ ਜਾਣੀ , ਓਦੋਂ ਬੰਬ ਵੀ ਬਹੁਤ
ਚਲਾਉਂਦੀ ਸੀ ਜਨਤਾ , ਠਾ ਠੂ ਹੋਈ ਜਾਣੀ ਸਾਰਾ ਦਿਨ ਤੇ ਫੇਰ ਸ਼ਾਮ ਨੂੰ ਰਾਵਣ ਦੇ
ਪਟਾਕੇ ਪੈ ਜਾਣੇ ,ਲਾ ਲਾ , ਲਾ, ਲਾ ਹੋ ਜਾਣੀ ਹਰ ਪਾਸੇ , ਖੁਸ਼ੀ ਅਜੀਬ ਹੁੰਦੀ ਸੀ ,
ਮੇਲਾ ਅਜੀਬ ਹੁੰਦਾ ਸੀ ਤੇ ਲੋਕਾਂ ਚ ਉਤਸ਼ਾਹ ਹੋਇਆ ਕਰਦਾ ਸੀ ਤਿਓਹਾਰਾਂ ਦਾ !
ਅੱਜ ਕੱਲ ਸਮਾਹ ਬਦਲ ਗਿਆ ਹੈ , ਨਵੀਨੀਕਰਣ ਹੋ ਚੁੱਕਾ ਹੈ ਸਾਡੇ ਆਲੇ ਦੁਆਲੇ ਦਾ ਤੇ ਸ਼ਾਇਦ ਜੋ ਦਿਨ , ਪਲ , ਬਚਪਨ ਅਸੀਂ ਗੁਜ਼ਾਰ ਆਏ ਹਾਂ , ਓਹ ਏਸ
ਪੀਹੜੀ ਨਾਲ ਹੀ ਅਲੋਪ ਹੋਣ ਦੇ ਪੂਰੇ ਪੂਰੇ ਆਸਾਰ ਨੇ ! ਚਲੋ ਜਿਵੇਂ ਰੱਬ ਦੀ ਮਰਜੀ
 
Top