ਆਏ ਜੀਹਦੇ ਕੋਲ ਰੱਖ ਪਿਆਰ ਦੀ ਉਮੀਦ

ਓਹ ਕਦਮ ਜੁਬਾਨ ਤੋਂ ਥਿੜਕਦਾ ਗਿਆ
ਸਾਡਾ ਰਿਸ਼ਤਾ ਹਰ ਦਿਨ ਤਿੜਕਦਾ ਗਿਆ

ਡਰ ਜਿਸਨੂੰ ਹੈ ਫੱਟ ਸਾਡੇ ਭਰ ਜਾਣ ਦਾ
ਗੈਰ ਛਿੱਲ ਛਿੱਲ ਲੂਣ ਛਿੜਕਦਾ ਗਿਆ

ਏਨਾ ਕੋਲੋ ਲੰਘੇ ਫਿਰ ਵੀ ਮਿਲ ਨਾ ਸਕੇ
ਓਹ ਬੀਤੀਆਂ ਗੱਲਾਂ ਨੂੰ ਰਿੜਕਦਾ ਗਿਆ

ਆਏ ਜੀਹਦੇ ਕੋਲ ਰੱਖ ਪਿਆਰ ਦੀ ਉਮੀਦ
ਪੈਰ ਪੈਰ ਉੱਤੇ ਸਾਨੂੰ ਓਹ ਝਿੜਕਦਾ ਗਿਆ
 
Top