ਅੱਲਾ ਅੱਲਾ ਕਰਦੇ

s_brar

Sukh Brar
ਅੱਲਾ ਅੱਲਾ ਕਰਦੇ ਰਹਿੰਦੇ
ਇਹ ਨੇ ਸਭ ਤੇਰੇ ਈ ਬੰਦੇ
ਰਾਮ ਰਾਮ ਵੀ ਕਹਿੰਦੇ ਲੋੰਕੀੰ
ਇਹ ਵੀ ਰੱਬਾ ਤੇਰੇ ਬੰਦੇ
ਸਵੇਰੇ ਉਠ ਕੇ ਵਾਹਿਗੁਰੂ ਕਹਿੰਦੇ
ਉਹ ਵੀ ਤੇ ਨੇ ਤੇਰੇ ਬੰਦੇ
ਪਰ ਜਦੋਂ ਇਹ ਡਾਗਾਂ ਚੁਕਣ
ਫੇਰ ਨਹੀਂ ਇਹ ਕਿਸੇ ਦੀ ਸੁਣਦੇ
ਤੇਰੇ ਨਾਂ ਤੇ ਲੜਦੇ ਜਾਂਦੇ
ਫੇਰ ਕਹਾਉਂਦੇ ਤੇਰੇ ਬੰਦੇ
ਆਖਣ ਪਹੁੰਚਣਾ ਤੇਰੇ ਤਾਈਂ
ਕਿਉਂਕਿ ਇਹ ਨੇ ਤੇਰੇ ਬੰਦੇ
ਵਖੋ ਵਖਰੇ ਰਸਤੇ ਫੜਦੇ
ਪਹੁੰਚ ਜਾਣਗੇ ਉਥੇ ਬੰਦੇ
ਤੂੰ ਪੁਛੇਂਗਾ ਇਹਨਾਂ ਤਾਈਂ
ਕਿਉਂ ਸੋ ਲੜਦੇ ਮੇਰੇ ਬੰਦੇ?
'ਔਲਖਾ' ਇਹ ਸ਼ਰਮਾ ਜਾਣ ਸ਼ਾਇਦ
ਤੇ ਇਹ ਆਖਣ ਹੁਣ ਨਹੀਂ ਲੜਦੇ
ਅਸੀਂ ਆਏ ਆਂ ਤੇਰੀ ਸ਼ਰਨ ਚ
ਹੁਣ ਨਹੀਂ ਲੜਦੇ ਤੇਰੇ ਬੰਦੇ . .Writer - Unknown
 
Last edited by a moderator:
Top