ਕੁੜੀਆਂ ਚਿੜੀਆਂ ਹੁੰਦੀਆਂ ਨੇ??

ਕੋਣ ਕਹਿੰਦਾ
ਕਿ ਕੁੜੀਆਂ ਚਿੜੀਆਂ ਹੁੰਦੀਆਂ
ਨੇ,ਮੈਂ ਦੱਸਦਾ ਹਾਂ
ਕੇ ਕੁੜੀਆ ਕੀ ਕੀ ਹੁੰਦੀਆਂ ਨੇ,ਤੇ
ਤੁਸੀ ਸੁਣਨਾ
ਕੇ ਕੁੜੀਆ
ਕੀ ਕੀ ਨਹੀ ਹੁੰਦੀਆਂ,ਉਹ ਸਮੇਂ ਹੋਰ
ਹੁੰਦੇ ਸੀ
ਜਦੋਂ ਚਿੜੀਆਂ ਤੋਂ ਬਾਜ
ਤੁੜਾਏ ਜਾਂਦੇ ਸੀ, ਸਵਾ ਸਵਾ ਲੱਖ
ਨਾਲ ਕੱਲੇ ਕੱਲੇ ਲੜਾਏ ਜਾਂਦੇ ਸੀ,
ਪਰ ਅੱਜ ਬਾਜ ਚਿੜੀਆਂ ਨੂੰ ਘੇਰਦੇ
ਨੇ,ਪਰ ਘੇਰ ਕੇ ਆਪਣੀ ਹੀ ਮੋਤ
ਸਹੇੜਦੇ ਨੇ, ਕਿਉਕਿ ਬਾਜ ਹੁਣ
ਬਾਜ ਨਹੀ ਰਹੇ ਤੇ ਚਿੜੀਆਂ ਹੁਣ
ਚਿੜੀਆਂ ਨਹੀ ਰਹੀਆਂ, ਅੱਜ ਬਾਜ
ਚਿੜੀਆਂ ਨੇ ਤੇ ਚਿੜੀਆਂ ਬਾਜ ਨੇ,
ਇਹਨਾ ਨੂੰ ਸਤਕਾਰੋ ਦੁਨੀਆ
ਵਾਲਿਉ ਇਹ ਸਾਡੇ ਸਿਰ ਦੀਆਂ
ਤਾਜ ਨੇ,
ਉਹ ਸਮੇ ਹੋਰ ਸਨ
ਜਦੋਂ ਇਹ ਸਤੀ ਹੁੰਦੀਆਂ ਸੀ,
ਸੱਚ ਵਿੱਚ ਉਹ ਸਮੇਂ ਹੋਰ ਸਨ,ਜਦੋਂ ਇਹ
ਜੁਲਮ ਸਹਿੰਦੀਆਂ
ਸੀ,ਕਿਊਕਿ ਉਸ ਵੇਲੇ ਕੁੜੀਆਂ
ਚਿੜੀਆਂ ਸਨ, ਪਰ ਹੁਣ ਕੁੜੀਆਂ
ਚਿੜੀਆਂ ਨਹੀ ਰਹੀਆਂ, ਮੇਰੇ
ਗੁਰਾਂ ਨੇ ਇਹਨਾਂ ਨੂੰ ਪਹੁਲ ਦਿੱਤੀ ਤੇ
ਇਹ ਕੁੜੀਆਂ ਮਾਤਾ ਭਾਗੋ ਬਣ ਕੇ
ਜੰਗ ਦੇ ਮੈਦਾਨ ਵਿੱਚ ਜੂਝੀਆਂ,
ਵੈਰੀਆਂ ਦੇ ਆਹੂਲਾਹੇ,
ਤੇ ਆਪਣੀ ਹੋਂਦ
ਦਾ ਲੋਹਾ ਮਨਵਾਇਆ,ਤੇ
ਇਹਨਾਂ ਕੁੜੀਆਂ ਨੇ ਹੀ ਮਾਵਾਂ ਬਣ ਕੇ
ਬੱਚਿਆਂ ਦੇ ਟੋਟੇ ਝੋਲੀ ਚ ਪਵਾਏ ਤੇ
ਅੱਖੋਂ ਹੰਝੂ ਤੱਕ ਨਹੀ ਕੇਰਿਆ,ਉਹਦੇ
ਭਾਣੇ ਨੂੰ ਮਿੱਠਾ ਕਰ ਕੇ ਮੰਨਿਆ, ਅਜੇ
ਵੀ ਤੁਸੀਂ ਕਹਿੰਦੇ ਹੋ
ਕੇ ਕੁੜੀਆਂ ਚਿੜੀਆਂ ਨੇ,
ਨਹੀ ਨਹੀ ਏਡੇ ਸਿਦਕ
ਵਾਲੀਆਂ ਮੇਰੀਆਂ ਮਾਵਾਂ ਭੈਣਾਂ
ਚਿੜੀਆਂ ਨਹੀ..........

Writer- Unknown
 
Top