ਕਹਿੰਦੇ ਤਰੱਕੀ ਆਂ - ਅਮਨ ਲੋਪੋ

  • Thread starter userid97899
  • Start date
  • Replies 6
  • Views 989
U

userid97899

Guest
ਗੁ੍ਰੂਆ ਪੀਰਾਂ ਨੇ ਜਿਸਨੂੰ ਵਸਾਇਆ ਸੀ
ਫਲ ਹੋਰ ਹੀ ਲੱਗ ਗਿਆ ਬੁੱਟਾ ਤਾਂ ਚੰਗਾ ਲਾਇਆ ਸੀ
ਮਾਲੀ ਬੂਟੇ ਦੇ ਮੈਨੂੰ ਲੱਗਦੇ ਸ਼ੱਕੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ


ਦੰਦਰੇ ਨਸ਼ੇਆ ਦਿਆ ਇੱਥੇ ਵਗਦਿਆ ਨਹਿਰਾਂ ਨੇ
ਹਰ ਚੀਜ ਵਿੱਚ ਲੋਕੀ ਇੱਥੇ ਖਾਦੇ ਜ਼ਹਿਰਾਂ ਨੇ
ਹੁਣ ਪਿੰਡ ਪਿੰਡ ਖੁੱਲ ਗਈ ਯਾਰੌ ਚਿੱਟੇ ਦੀ ਹੱਟੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ


50 ਸਾਲ ਤੌ ਜਿਆਦਾ ਇੱਥੇ ਕੋਈ ਉਮਰ ਨਾ ਭੋਗ ਦਾ ਬਈ
ਹਰ ਪਰਿਵਾਰ ਚ ਸ਼ਿਕਾਰ ਏ ਕੋਈ ਮਾੜੇ ਰੋਗ ਦਾ ਬਈ
ਗਰੀਬ ਬੰਦੇ ਦੀ ਜਿੰਦ ਫਸੀ ਵੱਚ ਕੁੱੜਇੱਕੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ


7 ਸਾਲਾ ਦਾ ਬੱਚਾ ਵੱਡੇ ਨਾਲ ਜੁਬਾਨ ਲੜਾਉਦਾ ਏ
12 ਦਾ ਹੋਕੇ ਤਾ ਯਾਰੋ ਵੈਲੀ ਕਹਾਉਦਾ ਏ
ਵੇਚ ਬਾਪੂ ਦਾ ਕਿੱਲਾ ਮੁੰਡੇ ਨੇ ਗੱਡੀ ਰੱਖੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ


ਲਾਇਫ ਆਪਣੀ ਕਿਸੇ ਨੂੰ ਇੱਥੇ ਸੈਫ ਨਾ ਲੱਗਦੀ ਬਈ
ਦੇ ਏਜੰਟਾ ਨੂੰ ਪੈਸਾ ਜਵਾਨੀ ਬਾਹਰ ਨੂੰ ਭੱਜਦੀ ਬਈ
ਇਹਨਾ ਰਿਸ਼ਵਤ ਖੋਰਾ ਤੇ ਪਈ ਦੁਨੀਆ ਅੱਕੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ


ਏਹ ਸਾਰੇ ਲੀਡਰ ਵੀ ਇੱਕੋ ਥਾਲੀ ਦੇ ਵੱਟੇ ਨੇ
ਹੁਣ ਤਾ ਆਮ ਹੀ ਜਨਤਾ ਕੋਲ ਯਾਰੋ ਦੇਸੀ ਕੱਟੇ ਨੇ
ਬੈੜਾ ਜਮਾ ਗਰਕ ਗਿਆ ਏ ਗੱਲ ਏਹ ਪੱਕੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ


ਸੱਚ ਕੌੜਾ ਹੁੰਦਾ ਏ , ਛੇਤੀ ਮਨ ਨੂੰ ਭਾਉਦਾ ਨਹੀ
ਅਮਨ ਲੋਪੋ ਵਾਲੇ ਨੂੰ ਕੁਝ ਲਿਖਣਾ ਆਊਦਾ ਨਹੀ
ਪਰ ਨਾਂਮ ਕੁੰਡਲਾ ਵਾਲੇ ਦਾ ਲੈ ਕੇ ਕਲਮ ਉਹ ਚੱਕੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ
ਕਿੱਧਰ ਨੂੰ ਜਾਦਾ ਪੰਜਾਬ ਤੇ ਕਹਿੰਦੇ ਤਰੱਕੀ ਆਂ


ਲੇਖਕ - ਅਮਨ ਲੋਪੋ​
 
:wah :wah
Ginni%20Singh.gif
:wah :wah
 
Top