ਸਚ ਜਾਂ ਝੂਠ - ਪੰਜਾਬੀ ਕਹਾਣੀ

[JUGRAJ SINGH]

Prime VIP
Staff member
ਸਚ ਜਾਂ ਝੂਠ

ਦੋਵੇਂ ਨਰਮ ਬਰਫ਼ ਤੇ ਤੁਰਦੇ ਜਾ ਰਹੇ ਸੀ. ਸਿਰਫ ਪੈਸੇ ਦਾ ਲੈਣ ਦੇਣ ਹੋਣ ਕਰਕੇ ਆਪਸੀ ਸਾਂਝ ਜਿਆਦਾ ਨਹੀਂ ਸੀ. ਦੋਵਾਂ ਦੀ ਚੁਪ, ਨਰਮ ਬਰਫ਼ ਤੇ ਖੁੱਬ ਰਹੇ ਭਾਰੇ ਬੂਟ ‘ਬਰਫ਼ ਤੋਂ ”ਕਿਰਚ ਕਿਰਚ” ਕਰਵਾ ਕੇ ਤੋੜ ਰਹੇ ਸਨ. ਹੈਰੀ ਨੇ ਇਸ ਕਿਰਚ ਕਿਰਚ ਤੋਂ ਅੱਕ ਕੇ ਮਨਿੰਦਰ ਨੂੰ ਕਿਹਾ ” ਯਾਰ, ਇਕ ਗੱਲ ਨਿਜੀ ਗੱਲ ਪੁਛਣੀ ਹੈ ਤੇ ਸਚ ਸਚ ਦਸੀਂ”

ਮਨਿੰਦਰ ਦੇ ਸ਼ੈਤਾਨੀ ਦਿਮਾਗ ਨੇ ਇਕਦਮ ਹੀ ਅੰਦਾਜ਼ਾ ਲਾ ਲਿਆ ਕੇ ਹੈਰੀ ਦਾ ਕੀ ਸਵਾਲ ਹੋਵੇਗਾ. ਮਨਿੰਦਰ ਦਾ ਸਚ ਬੋਲਣ ਦਾ ਬਿਲਕੁਲ ਵੀ ਇਰਾਦਾ ਨਹੀਂ ਸੀ, ਪਰ ਉਸਨੇ ਹੈਰੀ ਨੂੰ ਕਿਹਾ ”ਬਈ ਪੁਛ ਲੈ ਕੀ ਗੱਲ ਹੈ” ਹੈਰੀ ਨੇ ਆਪਣਾ ਸਵਾਲ ਪਾ ਦਿੱਤਾ. ਹੁਣ ਮਨਿੰਦਰ ਦਾ ਦਿਮਾਗ ਬੜੀ ਤੇਜ਼ੀ ਨਾਲ ਚੱਲ ਰਿਹਾ ਸੀ ਕੇ ਗੱਲ ਕਿਵੇਂ ਲੁਕੋਈ ਜਾਵੇ, ਸੋ ਉਸਦੇ ਸ਼ੈਤਾਨੀ ਦਿਮਾਗ ਨੇ ਇਹ ਫੈਸਲਾ ਕੀਤਾ ਕੇ ਹੈਰੀ ਨੂੰ ਬਿਲਕੁਲ ਸੱਚਾ ਜਵਾਬ ਦੇ ਦਵੇ, ਸਚ ਤੇ ਇਸਨੇ ਬਿਲਕੁਲ ਯਕੀਨ ਨਹੀਂ ਕਰਨਾ.
ਸੋ ਮਨਿੰਦਰ ਨੇ ਹੈਰੀ ਨੂੰ ਸਚ੍ਹਾ ਜਵਾਬ ਦੇ ਦਿੱਤਾ.

ਜਵਾਬ ਸੁਣ ਕੇ ਹੈਰੀ ਨੇ ਕਿਹਾ ” ਨਹੀਂ ਇਹ ਨਹੀਂ ਹੋ ਸਕਦਾ ਤੂੰ ਇਸ ਤਰਾਂ ਨ੍ਹਹੀਂ ਕਰ ਸਕਦਾ”. ਭਾਵ ਹੈਰੀ ਨੇ ਮਨਿੰਦਰ ਦੇ ਸਚ੍ਹੇ ਜਵਾਬ ਤੇ ਬਿਲਕੁਲ ਯਕੀਨ ਨਾ ਕੀਤਾ.

ਮਨਿੰਦਰ ਬੜਾ ਖੁਸ਼ ਸੀ ਕੇ ਸ਼ੁਕਰ ਹੈ ਕੇ ਹੈਰੀ ਨੇ ਉਸਦੇ ਸਚੇ ਜਵਾਬ ਤੇ ਯਕੀਨ ਨਹੀਂ ਕੀਤਾ, ਸੋ ਹਰ ਗੱਲ ਤੇ ਵੀ ਝੂਠ ਬੋਲਣ ਦੀ ਲੋੜ ਨਹੀਂ ਪੈਂਦੀ ਕਈ ਗਲਾਂ ਨੂੰ ਸਚ ਬੋਲ ਕੇ ਵੀ ਲੁਕੋਇਆ ਜਾ ਸਕਦਾ ਹੈ. ਮਨਿੰਦਰ ਨੇ ਹੁਣ ਬਰਫ਼ ਦੀ ਕਿਰਚ ਕਿਰਚ ਦਾ ਨਜਾਰਾ ਲੈਣ ਲਈ ਆਪਣੇ ਭਾਰੇ ਬੂਟਾਂ ਨੂੰ ਬਰਫ਼ ਦੇ ਵਿਚ ਹੋਰ ਜੋਰ ਨਾਲ ਖੋਬਣਾ ਸ਼ੁਰੂ ਕਰ ਦਿੱਤਾ ਸੀ, ਸਚ ਬੋਲ ਕੇ ਬਣਾਏ ਝੂਠ ਦੀ ਸਫਲਤਾ ਦਾ ਆਨੰਦ ਮਾਨਣ ਲਈ.
 
Top