23 ਮਾਰਚ

[JUGRAJ SINGH]

Prime VIP
Staff member
ਤੇਈ ਮਾਰਚ
ਨੇੜੇ ਆ ਰਹੀ ਹੈ
ਭਗਤ ਸਿਆਂ !
ਯਾਰ ਉਹ
ਮੁਕਤਸਰ ਵਾਲੇ ਦਰਜੀ ਨੇ
ਹਾਲੇ ਤੱਕ ਚਿੱਟਾ ਕੁੜਤਾ ਪਜਾਮਾ
ਸੀਅ ਕੇ ਨਹੀਂ ਦਿੱਤਾ !
ਐਨਾਂ ਮਹਿੰਗਾ ਕਪੜਾ ਲਿਆਂਦੈ !!
ਇਹ ਦਰਜੀ ਵੀ ਨਾ.....!!
ਬਸੰਤੀ ਪੱਗ ਤਾਂ ਚੱਲ
ਇੱਕ ਦਿਨ ਪਹਿਲਾਂ ਲੈ ਕੇ
ਸਿਓਣ ਮਰਵਾ ਲਵਾਂਗੇ ,
ਪਰ ਤੂੰ ਤਾਂ ਸ਼ਾਇਦ
ਇੱਕਹਰੀ ਪੱਗ ਹੀ ਬੰਨਦਾ ਸੀ ਨਾ ?
ਅੱਜ ਕੱਲ ਤਾਂ ਭਰਾਵਾ
ਦੂਹਰੀ ਦਾ ਰਿਵਾਜ਼ ਹੈ
ਇੱਕਹਰੀ ਨਹੀਂ ਬੱਝਦੀ ਆਪਾਂ ਤੋਂ !
ਬੜੇ ਕੰਮ ਨੇ
ਉੱਤੋਂ ਵੋਟਾਂ ਵੀ ਨੇੜੇ ਨੇ ,
ਜਲਸਾ ਜੁੱਤੀ ਵੀ ਲੈਣੀ ਐ ,
ਦਾਹੜੀ-ਮੁੱਛਾਂ ਵੀ ਸੈਟ
ਕਰਵਾਉਣੀਆਂ ਨੇ ਨਾਈ ਦੇ ਜਾ ਕੇ !
ਪਾਰਟੀ ਨੇ ਜਿੰਮੇਵਾਰੀ ਵੀ ਲਾਈ ਹੈ
ਖਟਕੜ ਕਲਾਂ ਲਈ
ਟਰੱਕਾਂ - ਬੱਸਾਂ ਦਾ ਪ੍ਰਬੰਧ ਵੀ ਕਰਨੈ !
ਬੜੇ ਕੰਮ ਨੇ ਯਾਰ
ਤੈਨੂੰ ਬੁੱਤ ਨੂੰ ਕੀ ਪਤਾ !
ਤੇਰੇ ਪਿੰਡ ਜਾ ਕੇ
ਤੇਰੀਆਂ ਸੌਹਾਂ ਵੀ ਖਾਣੀਆਂ ਨੇ ,
ਤੇ ਫਿਰ ਉਨਾਂ ਤੋਂ
ਮੁੱਕਰਨਾ ਵੀ ਹੈ
ਬੜੇ ਕੰਮ ਨੇ ਯਾਰ !
ਭਗਤ ਸਿਆਂ
23 ਮਾਰਚ ਨੇੜੇ ਆ ਰਹੀ ਹੈ !
 
Top