ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

Yaar Punjabi

Prime VIP
ਇਥੇ ਇਕ ਦੂਜੇ ਨੂੰ ਹਰ ਕੋਈ ਕਰੇ ਇਸਤੇਮਾਲ
ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

ਇਕ ਦੇ ਘਰ ਵਿੱਚ ਕਾਲ
ਦੂਜੇ ਤੋ ਨਾ ਹੋਣ ਨੋਟ ਸੰਭਾਲ
ਅਮੀਰੀ ਗਰੀਬੀ ਚ ਪਾੜਾ ਵੱਧਦਾ ਜਾਦਾ ਹਰ ਸਾਲ
ਰਾਜਿਆ ਵਰਗੀ ਕਿਸੇ ਦੀ ਚਾਲ
ਕੱਖਾ ਤੇ ਸੋਹ ਕੇ ਕਈ ਕੱਢ ਦੇਣ ਸਿਆਲ
ਹੁਣ
ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

ਪੈਸਾ ਹੀ ਦੁਨੀਆਦਾਰੀ"ਲਿਆ ਵਹਿਮ ਪਾਲ
ਇਥੇ ਸਭ ਨੂੰ ਆਪਣੀ ਪੈ ਗਈ ਕੋਈ ਨੀ ਕਿਸੇ ਨਾਲ
ਇਥੇ ਭਾਈ ਭਾਈ ਨੂੰ ਕਰੇ ਕੰਗਾਲ
ਮਾਪੇ ਵੀ ਘਰੋ ਨਿਕਲਦੇ ਵੇਖੇ ਕੋਣ ਕਰੇ ਇਹਨਾ ਦੇ ਖਿਆਲ
ਪਛਾਨਣੇ ਯਾਰ ਤੇ ਗੱਦਾਰ ਅੋਖੇ ਚਿਹਰੇ ਤੇ ਨਕਾਬ ਦੀ ਢਾਲ
ਹੁਣ
ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

ਬੜੇ ਹੋਏ ਸੋਹਣੇ ਚਿਹਰੇ ਪਰ ਸੋਹਣੀ ਹੋਈ ਨਾ ਬੋਲ ਚਾਲ
ਬਾਪ ਨੂੰ ਪੁੱਤ ਕੱਢਦਾ ਸੁਣਿਆ ਮੈ ਗਾਲ
ਕਲਯੁੱਗ ਨੇ ਸੁੱਟ ਰੱਖਿਆ ਜਾਲ
ਰੱਬਾ ! ਦੋਲਤ ਸੋਹਰਤ ਰੱਬ ਹੈ ਸਾਡਾ ਫਿਲਹਾਲ
ਤੇਰੇ ਤੇ ਖੜੇ ਕਰਦੇ ਸਵਾਲ ,ਵੇਖ ਦੁਨੀਆ ਦੀ ਮਜਾਲ
ਹੁਣ
ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

ਇਥੇ ਖਾ ਕੇ ਮਾਲਿਕ ਦਾ ਨੋਕਰ ਕਰਨ ਹਲਾਲ
ਕੋਣ ਆਪਣਾ ਕੋਣ ਪਰਾਇਆ ਰੱਬਾ ਕਿੰਨੇ ਸਵਾਲ
ਰਾਹ ਦਿਖਾਉਣ ਵਾਲੇ ਧਰਮਾ ਨੇ ਚੱਲੀ ਪੁੱਠੀ ਚਾਲ
ਕਿੰਨੀ ਵਾਰ ਇਹਨੇ ਦੰਗਿਆ ਦੀ ਅੱਗ ਦਿੱਤੀ ਬਾਲ
ਮਨਦੀਪ ਖੂਨ ਪਾਣੀ ਨਾ ਹੋ ਜਾਵੇ
ਰੱਬਾ ਰੱਖੀ ਇਹਦਾ ਰੰਗ ਲਾਲ
ਹੁਣ
ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,
 
Top