ਕੀ ਫਾਇਦਾ ਸ਼ੇਅਰਾ ਦਾ

KARAN

Prime VIP
ਸਾਡੇ ਗਮਾਂ ਦੀ ਰਾਤ ਦੀ ਸੁਬਹ ਨਹੀ ਹੋਈ,,,
ਭਟਕਦੇ ਰਹੇ ਰਾਹੀ ਮੰਜਿਲ ਪਾ ਨਹੀ ਹੋਈ,,,

ਉਹਨੇ ਯਾਦਾ ਵਿੱਚ ਆਉਣਾ ਘੱਟ ਨਹੀ ਕੀਤਾ
ਸਾਡੇ ਤੋ ਵੀ ਤਾਂ ਉਹ ਚੰਦਰੀ ਭੁਲਾ ਨਹੀ ਹੋਈ,,,

ਪਿਆਰ ਪਸੰਦ ਪੈਸਾ ਕਿਸੇ ਦੀ ਤਾ ਕਮੀ ਰਹਿ ਗਈ
ਕੱਲੀ "ਮਜਬੂਰੀ" ਛੱਡਣੇ ਦੀ ਕੋਈ ਵਜਾਹ ਨਹੀ ਹੋਈ,,,

ਕੁਝ ਜਿੰਦਗੀ ਤੋ ਤੰਗ ਕੁਝ ਸੀ ਸ਼ੌਕ ਮਰਨੇ ਦਾ
ਉੱਤੋ ਸਾਡੇ ਹੱਕ ਚ ਵੀ ਕੋਈ ਦੁਆ ਨਹੀ ਹੋਈ,,,

ਕੀ ਫਾਇਦਾ ਸ਼ੇਅਰਾ ਦਾ "ਕੁਲਵੀਰ
" ਦਿਲ ਨੂੰ ਛੂਏ ਨਾ
ਸੁਣਕੇ ਤੇਰੇ ਸ਼ੇਅਰ ਜੇ ਮੂੰਹੋ ਵਾਹ ਵਾਹ ਨਹੀ ਹੋਈ,,,

writer - kulvir
 
Top