ਜਿੰਦਗੀ ਬੇਰੰਗ ਹੋ ਗਈ....

ਘਰਵਾਲੀ ਕਹਿੰਦੀ, "ਸੁਣੋ
ਮਾਸਟਰ ਜੀ",
ਕਿਤੇ ਘੁੰਮ ਆਈਏ,
ਜ਼ਿੰਦਗੀ ਬੇਰੰਗ ਹੋ ਗਈ।
ਕਿਤੇ ਕਰੀਏ ਸ਼ਾਪਿੰਗ, ਘੁੰਮ
ਆਈਏ ਸ਼ਿਮਲਾ,
ਘਰ ਰਹਿ ਰਹਿ ਕੇ ਮੈਂ
ਤਾਂ ਤੰਗ ਹੋ ਗਈ।
ਬੱਸ, ਦੇਰ ਸੀ ਐਨੀ ਗੱਲ
ਕਹਿਣ ਦੀ,
ਦੋਵਾਂ ਜੀਆਂ 'ਚ ਫਸਵੀਂ ਜੰਗ
ਹੋ ਗਈ।
ਕਿੱਥੋਂ ਘੁੰਮ ਆਈਏ? ਕਿੱਥੋਂ
ਕਰੀਏ ਸ਼ਾਪਿੰਗ?
ਸਾਡੀ ਤਨਖ਼ਾਹ ਹੀ 'ਸਰਕਾਰ'
ਵੱਲੋਂ ਬੰਦ ਹੋ ਗਈ।
 
Top