ਖਿਆਲ

Arun Bhardwaj

-->> Rule-Breaker <<--
ਖਿਆਲ ਉੱਡਕੇ ਕਿਸੇ ਦਿਲ ਤੋਂ,ਮੇਰੇ ਦਿਲ ਤੇ ਆ ਬਹਿੰਦੇ
ਮੇਰੀਆਂ ਨੀਂਦਾਂ ਤੇ ਮੇਰੇ ਚੈਨ ਵਾਲਾ ਚੋਗਾ ਚੁਗਦੇ ਰਹਿੰਦੇ

ਬੇਕਦਰੀ ਦੁਨੀਆਂ ਵੱਲ ਦੇਖਕੇ ਖਮੋਸ਼ੀ ਧਾਰ ਲਈ ਅਸੀਂ
ਜਜਬਾਤ ਤਾਂ ਸਾਡੇ ਗੂੰਗੇ-ਬੋਲੇ ਫਿਰਵੀ ਬੜਾ ਕੁਝ ਕਹਿੰਦੇ

ਜਿਨ੍ਹਾ ਨੇ ਦਿੱਤੀਆਂ ਠੋਕਰਾਂ ਜਿੰਦਗੀ ਦੇ ਹਰ ਇਕ ਮੋੜ੍ਹਤੇ
ਅਸੀਂ ਫਿਰਵੀ ਪਾਗਲ ਉਨ੍ਹਾ ਨੂੰ ਮੰਜਿਲਾਂ ਵਿਚ ਗਿਣ ਲੈਂਦੇ

ਜੋਰ ਬੜਾ ਲਾਇਆ ਕਈਆਂ ਨੇ ਤੁਰਦਿਆਂ ਨੂੰ ਸੁੱਟਣ ਲਈ
ਕਦੇ ਨਾ ਕਦੇ ਮੁਕਾਮ ਤੇ ਪਹੁੰਚ ਜਾਵਾਂਗੇ ਡਿੱਗਦੇ ਢਹਿੰਦੇ

ਲਾਲੀ ਸੁੱਕਾ ਰੁੱਖ ਦੇਖਕੇ ਅਕਸਰ ਸਭ ਲੰਘ ਜਾਂਦੇ ਕੋਲੋ ਦੀ
ਹਰੇ ਭਰੇ ਤੇ ਫਲ ਦੇਣ ਵਾਲੇ ਨੂੰ ਹੀ,ਪੱਥਰ ਦੁਨੀਆਂ ਤੋਂ ਪੈਂਦੇ

written by...ਲਾਲੀ ਅੱਪਰਾ .{Lally Apra}
 
Top