ਬਦਲੂਗੀ ਜ਼ਰੂਰ ਇੱਕ ਨਾ ਇੱਕ ਦਿਨ ਤਕਦੀਰ ਮੇਰੀ..!!

JUGGY D

BACK TO BASIC
ਬਦਲੂਗੀ ਜ਼ਰੂਰ ਇੱਕ ਨਾ ਇੱਕ ਦਿਨ ਤਕਦੀਰ ਮੇਰੀ
ਪੜ੍ਹਦੀ ਫ਼ਿਰੂਗੀ ਦੁਨੀਆ ਉਸ ਦਿਨ ਕਾਗਜ਼ਾਂ ਵਿਚੋਂ ਤਕਰੀਰ ਮੇਰੀ
ਕਿਸੇ ਨੇ ਕੀ ਸਮਝਣਾ ਮੇਰੇ ਜ਼ਜ਼ਬਾਤਾਂ ਨੂੰ ਮੇਰੇ ਹਾਲਾਤਾਂ ਨੂੰ
ਬੋਲ ਨਫ਼ਰਤ ਵਾਲੇ ਗਏ ਛਾਤੀ ਚੀਰ ਮੇਰੀ
ਕਿਸੇ ਨੂੰ ਦੇਣ ਲਈ ਕੁਝ ਨਹੀਂ ਮੇਰੇ ਕੋਲ
ਬਸ ਮੇਰੇ ਦੁੱਖ-ਸੁੱਖ ਹੀ ਆਖਰੀ ਜਗੀਰ ਮੇਰੀ
ਰੱਖਣਗੇ ਭੋਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ
ਹੱਸਦੇ ਹੋਏ ਦੀ ਕੋਈ ਪੁਰਾਣੀ ਤਸਵੀਰ ਮੇਰੀ
ਬੋਲੂਗਾ ਹਰ ਸਖ਼ਸ਼ ਨੈਣੀਂ ਭਰਕੇ ਝੂਠੇ ਜਿਹੇ ਗਲੇਡੂ
ਇਹੋ ਤੈਨੂੰ ਆਖਰੀ ਸ਼ਰਧਾਂਜਲੀ ਪਵਿੱਤਰਬੀਰ ਮੇਰੀ।


* ਪਵਿੱਤਰਬੀਰ ਸਿੰਘ ਗੰਡੀਵਿੰਡ
 
Top