ਮੇਰੀ ਮਾਂ-ਬੋਲੀ ਪੰਜਾਬੀ

Yaar Punjabi

Prime VIP
ਮੈਂ #ਪੰਜਾਬ 10 ਸਾਲ ਬਾਦ ਆਇਆ ਤੇ ਪੰਜਾਬ ਦੀ ਤਰੱਕੀ ਦੇਖ ਕੇ ਮੰਨ ਬਹੁਤ ਖੁਸ਼ ਹੋਇਆ। ਰੋਡ ਨਵੇ ਬਣ ਗਏ, ਪੁਲ ਬਣ ਗਏ, ਹਰ ਕਮਪਨੀ ਦੀ ਗੱਡੀ ਮਿਲ੍ਲਣ ਲੱਗ ਪਈ, ਘਰ ਬਹੁਤ ਸੋਹਣੇ ਬਣ ਗਏ, ਬੱਚੇ ਇੰਗਲਿਸ਼ ਸਕੂਲਾਂ ਵਿਚ ਜਾਣ ਲੱਗ ਪਏ ਪਰ ਇੱਸ ਸਭ ਵਿੱਚ ਪੰਜਾਬ 'ਚ ਵਸਦੇ ਲੋਕ ਅਪਣੀ #ਮਾਂ-ਬੋਲੀ ਪੰਜਾਬੀ ਭੁੱਲ ਗਏ! ਪੰਜਾਬੀ ਤਾਂ ਪੰਜਾਬ ਦੀ ਬੋਲੀ ਬਾਬਾ ਫਰੀਦ ਜੀ ਤੋਂ ਵੀ ਪਹਿਲਾਂ ਦੀ ਹੈ ਫਿਰ ਕਿਉਂ ਪੰਜਾਬ ਵਿਚ ਰਹਿੰਦੇ ਗੈਰ-ਸਿਖ ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬੀ ਸਿਰਫ #ਸਿੱਖਾਂ ਦੀ ਹੀ ਮਾੰ-ਬੋਲੀ ਹੈ। ਮੈਂ ਮੰਨਦਾ ਹਾਂ ਕਿ ਲਿੱਪੀ ਜ਼ਰੂਰ ਸਾਨੂੰ ਸਾਡੇ ਗੁਰੂਆਂ ਨੇ ਬਕਸ਼ੀ ਹੈ ਪਰ ਬੋਲੀ ਬਹੁੱਤ ਪੁਰਾਣੀ ਹੈ। ਚੱਲੋ ਉਨ੍ਹਾ ਨੂੰ ਕੀ ਕਹਿਣਾ ਜ੍ਜ੍ਦ ਅਪਣੇ ਹੀ ਵਿਸਾਰ ਗਏ। ਸਭ ਤੋਂ ਜ਼ਿਆਦਾ ਸੱਟ ਦਿੱਲ ਤੇ ਤੱਦ ਲੱਗੀ ਜੱਦ ਸਿੱਖਾਂ ਨੂੰ ਹੀ ਹਿੰਦੀ ਚ ਬੋਲਦੇ ਦੇਖਇਆ। ਇੱਸ ਤਰਾਂ ਹੋਇਆ ਕਿ ਮੈਂ ਇੱਕ ਮਿਠਾਈ ਦੀ ਦੁਕਾਨ ਤੇ ਰੁਕਇਆ, ਇਹ ਗੱਲ ਇੱਕ ਬਹੁਤ ਛੋਟੇ ਸ਼ਹਿਰ ਦੀ ਹੈ, ਤੇ ਉਥੇ ਇੱਕ ਮਾਂ ਅਪਣੇ ਬੱਚਿਆਂ ਨੂੰ ਆਇਸ-ਕਰੀਮ ਦਿਲਾ ਰਹੀ ਸੀ ਤੇ ਅਪਣੇ ਦੋ ਛੋਟੇ ਬੱਚਿਆਂ ਜਿੰਨਾ ਸਿਰ ਸੋਹਣੀਆ ਕੇਸਕੀਆ ਸਜਾਈਆਂ ਸਨ ਉਨ੍ਹਾ ਨਾਲ ਹਿੰਦੀ 'ਚ ਗੱਲ ਕਰ ਰਹੀ ਸੀ। ਇਹ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ। ਦੂਜੀ ਹੈਰਾਨੀ ਦੀ ਗੱਲ ਇਹ ਹੋਈ ਕਿ ਜੱਦ ਵੀ ਮੈਂ ਕਿਸੀ ਦੁਕਾਨ ਤੇ ਅਪਣੇ 5-ਸਾਲ ਦੇ ਭਤੀਜੇ ਨਾਲ ਗਿਆ ਹਰ ਦੁਕਾਨਦਾਰ ਨੇ ਬੱਚੇ ਨਾਲ ਹਿੰਦੀ ਵਿੱਚ ਹੀ ਗੱਲ ਕੀਤੀ ਜੱਦ ਕਿ ਮੇਰੇ ਭਤੀਜੇ ਨੂੰ ਹਿੰਦੀ ਅਉਂਦੀ ਵੀ ਨਹੀ। ਇਹ ਸਭ ਦੇਖ ਕੇ ਮੈਨੂੰ ਪੱਕਾ ਯਕੀਨ ਹੋ ਗਿਆ ਕੇ ਉਹ ਸਮਾਂ ਦੂਰ ਨਹੀਂ ਜੱਦ ਪੰਜਾਬੀ ਬੋਲੀ ਅਲੋਪ ਹੋ ਜਾਏਗੀ। ਮੈਂ ਪੰਜਾਬ ਚ ਰਹਿੰਦਿਆ ਇੱਕ ਅਸੂਲ ਬਣਾਇਆ ਕਿ ਹਰ ਕਿੱਸੇ ਨਾਲ ਸਿਰਫ਼ ਪੰਜਾਬੀ 'ਚ ਹੀ ਗੱਲ ਕਰਾਂਗਾ। ਇੱਸੇ ਕਰਕੇ ਮੇਰੇ ਨਾਲ ਇੰਝ ਹੋਇਆ ਕਿ ਮੈਂ #ਜਲੰਧਰ ਇੱਕ ਫੁੱਲਾਂ ਦੀ ਦੁਕਾਨ ਤੇ ਗਿਆ ਤੇ ਦੁਕਾਨਦਾਰ ਕੁੜੀ ਮੇਰੇ ਨਾਲ ਹਿੰਦੀ ਵਿੱਚ ਗੱਲ ਕਰੀ ਜਾਵੇ ਤੇ ਮੈਂ ਪੰਜਾਬੀ 'ਚ ਜਵਾਬ ਦਿੰਦਾ ਰਿਹਾ ਤੇ ਉਹ ਵੀ ਹਾਰ ਕੇ ਪੰਜਾਬੀ 'ਚ ਹੀ ਬੋਲਣ ਲੱਗ ਪਈ। ਮੈਂ ਕਿਸੀ ਵੀ ਦੁਕਾਨ, restaurant , ਹੋਟਲ ਜਾਂ ਫਿਰ ਬੈੰਕ ਗਿਆ ਮੈਂ ਸਿਰਫ਼ ਪੰਜਾਬੀ ਵਿੱਚ ਹੀ ਗੱਲ ਕੀਤੀ। ਤੁਸੀਂ ਸਭ ਵੀ ਕਿਰਪਾ ਕਰਕੇ ਪੰਜਾਬੀ ਦਾ ਪ੍ਰਯੋਗ ਕਰੋ ਨਹੀਂ ਤਾਂ ਮੇਰੀ ਮਾਂ-ਬੋਲੀ ਦਾ ਅੰਤ ਦੂਰ ਨਹੀਂ। ਇੱਥੇ ਅਮਰੀਕਾ ਵਿੱਚ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਕਿ ਬੱਚਿਆਂ ਨੂੰ ਪੰਜਾਬੀ ਆਵੇ, ਬੱਚਿਆਂ ਨੂੰ ਹਰ ਐਤਵਾਰ ਨੂੰ ਗੁਰੂਦਵਾਰਾ ਸਾਹਿਬ ਭੇਜਿਆ ਜਾਂਦਾ ਤਾਂ ਕਿ ਉਹ ਪੰਜਾਬੀ ਸਿਖ ਸੱਕਣ। ਹਰ ਇੱਕ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅਪਣੇ ਬੱਚਿਆਂ ਨੂੰ #ਪੰਜਾਬੀ ਜ਼ਰੂਰ ਸਿਖਾਓ। #ਧੰਨਵਾਦ।


 
Top