ਮੈਨੂੰ ਚੁੱਪ ਹੀ ਰਹਿਣ ਦਿਉ ਚੰਗਾ ਏ

KARAN

Prime VIP
ਇੱਥੇ ਅਧਿਆਪਕ ਗਾਇਡਾ ਦੇਖ ਪੜਾਉਣ ਡਾਕਟਰ ਨਾ ਕਰਨ ਇਲਾਜ ਇੱਥੇ,,,
ਇੱਥੇ ਹਰ ਕੋਈ ਗਾਇਕ ਬਣਦਾ ਫਿਰੇ ਨਹੀ ਕਰਨਾ ਪੈਦਾ ਰਿਆਜ ਇੱਥੇ,,,

ਦਰਿਆ ਪਾਣੀ ਦੇ ਸੁੱਕੇ ਨੇ ਵਹਿੰਦਾ ਨਸ਼ਿਆ ਦਾ ਚਨਾਬ ਇੱਥੇ,,,
ਸਾਧ ਪਖੰਡੀ ਡੇਰੇ ਸਿੰਗਰ ਪੈਦਾ ਹੋਏ ਨੇ ਬੇਹਿਸਾਬ ਇੱਥੇ,,,

ਕੁੜੀਆ ਲਈ ਨਫਰਤਾ ਵੈਲੀ ਮੁੰਡਿਆ ਤੇ ਕਰਦੇ ਨਾਜ ਇੱਥੇ,,,
ਫੜਕੇ ਸੋ ਦਾ ਨੋਟ ਅਫਸਰ ਕੱਢਦੇ ਨਾ ਭੋਰਾ ਆਵਾਜ ਇੱਥੇ,,,

ਇੱਥੇ ਅਮੀਰਾ ਦਾ ਪੀਜਾ ਸਸਤਾ ਮਹਿੰਗਾ ਤੁੜਕੇ ਲਈ ਪਿਆਜ ਇੱਥੇ,,,
ਇੱਥੇ ਧੀਆ ਨੂੰ ਵਿਆਉਣ ਲਈ ਬੜਾ ਦੇਣਾ ਪੈਦਾ ਦਾਜ ਇੱਥੇ,,,

ਇੱਥੇ ਰੱਬ ਦੇ ਨਾ ਤੇ ਲੋਕਾ ਵਿੱਚ ਨਿੱਤ ਹੁੰਦਾ ਏ ਫਸਾਦ ਇੱਥੇ,,,
ਇੱਥੇ ਦੇਸ਼ ਭਗਤਾ ਨੂੰ ਫਾਸੀ ਏ ਮੋਜਾ ਲੁੱਟਦਾ ਫਿਰੇ ਕਸਾਬ ਇੱਥੇ,,,

ਦਵਾਈ ਦੀ ਸ਼ੀਸ਼ੀ ਮਹਿੰਗੀ ਬੜੀ,ਬੜੀ ਸਸਤੀ ਏ ਸ਼ਰਾਬ ਇੱਥੇ,,,
ਇੱਥੇ ਸੱਚ ਬੋਲਣ ਵਾਲਿਆ ਦੇ ਕੁਲਵੀਰ
ਰੂਹ ਨਾਲ ਫਿਰਦਾ ਡੰਡਾ ਏ,,,
ਮੈਨੂੰ ਚੁੱਪ ਹੀ ਰਹਿਣ ਦਿਉ ਚੰਗਾ ਏ..

writer - ਕੁਲਵੀਰ
 
Top