ਸੁਪਨੇ

ਸੁਪਨੇ ਤਾਂ ਅਕਸਰ ਟੁੱਟਦੇ ਰਹਿੰਦੇ, ਅਸੀਂ ਥੋੜੇ ਜਿਹੇ ਹੋਰ ਸਜਾਲਾਂਗੇ,
ਨਾ ਸਮਝੇ ਦਿਲ ਮਰਜਾਣਾ ਏਹ, ਲਖ ਕੋਸ਼ਿਸ਼ ਕਰ ਸਮਝਾ ਲਵਾਂਗੇ,
ਜੇ ਸਾਥ ਸਾਡਾ ਮਨਜ਼ੂਰ ਨਹੀ, ਤੇਰੇ ਰਾਹਾਂ ਤੋਂ ਕਦਮ ਹਟਾਲਾਂਗੇ,
ਪਿਆਰ ਦੀ ਨਹੀ ਹੁਣ ਕਦਰ ਕਿਤੇ, ਅਸੀਂ ਦਿਲ ਨੂੰ ਪਥਰ ਬਣਾਲਾਂਗੇ,
ਤੈਨੂੰ ਪਾਉਣ ਦੀ ਆਸ ਤਾਂ ਨਹੀ ਮੁੱਕਣੀ, ਪਰ ਫੇਰ ਵੀ ਮਨ ਸਮ੍ਝ੍ਲਾਂਗੇ l
 
Top