ਸੰਨ 2250 ਵਿਚਲੇ ਪੰਜਾਬ ਦੇ ਭਵਿੱਖ ਦੀ ਦਾਸਤਾਨ:(ਕਹਾਣੀ)

Yaar Punjabi

Prime VIP
A great sTory Plz read karo


ਸੰਨ 2250 ਵਿਚਲੇ ਪੰਜਾਬ ਦੇ ਭਵਿੱਖ ਦੀ ਦਾਸਤਾਨ: ਪਚੀਸਾ ਦੇਸ਼ ਦੇ ਲੋਕ (ਕਹਾਣੀ) |

ਲੇਖਕ – ਸੁਰਿੰਦਰ ਸਿੰਘ (ਸਾਬਕਾ ਹੋਸਟ – ਡੇਅ ਐਂਡ ਨਾਈਟ ਚੈਨਲ)
ਸਮਾਂ – ਆਥਣ ਵੇਲਾ
ਸੰਨ – 2250 ਈਸਵੀ
ਸਥਾਨ – ਹਰਿਆਣਾ ਅਤੇ ਪਚੀਸਾ ਦੇਸ਼ ਦੀ ਸਰਹੱਦ ਦੇ ਬਿਲਕੁਲ ਨੇੜੇ


ਵਿਲੀਅਮ ਜੱਟ ਹਾਈ ਟੈੱਕ ਗੱਡੀ ਚਲਾਉਂਦਾ ਹੋਇਆ ਵਾਰ-ਵਾਰ ਡੈਸ਼ ਬੋਰਡ ‘ਤੇ ਲੱਗੀ ਹੋਈ ਸਕਰੀਨ ‘ਤੇ ਪਿੱਛੇ ਬੈਠੀ ਹੋਈ ਸਵਾਰੀ ਵੱਲ ਦੇਖ ਰਿਹਾ ਹੈ। ਗੱਡੀ ਦੇ ਪਿਛਲੇ ਸੋਫ਼ੇ ‘ਤੇ ਸ਼ੇਰ ਕੌਰ ਬੈਠੀ ਹੈ ਅਤੇ ਵਿਲੀਅਮ ਜੱਟ ਉਸ ਨੂੰ ਪਿੱਛਲੇ 30 ਮਿੰਟਾਂ ਤੋਂ ਜਦੋਂ ਤੋਂ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਇੱਥੇ ਪਹੁੰਚੇ ਹਨ, ਉਦੋਂ ਤੋਂ ਹੀ ਪਚੀਸੇ ਦੇਸ਼ ਅੰਦਰ ਦਾਖਲਾ ਪਾਉਣ ਤੋਂ ਰੋਕਣ ਲਈ ਸਮਝਾ ਰਿਹਾ ਹੈ। ਪਰ ਵਿੱਚ ਵਿੱਚ ਉਹਦੀ ਉਤਸੁਕਤਾ ਵਧਦੀ ਜਾ ਰਹੀ ਹੈ ਕਿ ਸ਼ੇਰ ਕੌਰ ਨੂੰ ਉਸ ਦੇ ਦੇਸ਼ ਪਚੀਸੇ ਦਾ ਸਾਰਾ ਇਤਿਹਾਸ ਕਿਵੇਂ ਪਤਾ ਹੈ? ਪਚੀਸੇ ਦੇਸ਼ ‘ਚ ਕਾਲ ਪੈਣ ਅਤੇ ਘਰੇਲੂ ਜੰਗ ਦੇ ਬਾਅਦ ਨਸ਼ਾ ਤੰਤਰ ਦੇ ਡੇਰੇ ਲੱਗਣ ਦੇ ਬਾਅਦ ਵਿਲੀਅਮ ਜੱਟ ਦੇ ਵਡੇਰਿਆਂ ਨੇ ਪਚੀਸਾ ਛੱਡ ਦਿਤਾ ਸੀ ਅਤੇ ਹੁਣ ਉਹ ਪਿਛਲੀਆਂ ਦੋ ਪੀੜ੍ਹੀਆਂ ਤੋਂ ਹਰਿਆਣਾ ‘ਚ ਵਸ ਗਏ ਸਨ। ਪਚੀਸੀਆਂ ਦੇ ਹਾਕਮਾਂ ਅਤੇ ਉਨ੍ਹਾਂ ਦੇ ਕੌਲੀ-ਚੱਟਾਂ ਨੇ ਲੱਖਾਂ ਦੀ ਗਿਣਤੀ ‘ਚ ਅਜਿਹੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਹੜੇ ਉਨ੍ਹਾਂ ਦੀਆਂ ਰਾਜ ਕਰਨ ਦੀਆਂ ਸ਼ਰਤਾਂ ਨਹੀਂ ਮੰਨਦੇ ਸਨ। ਬਾਕੀ ਰਹਿ ਗਏ ਲੋਕਾਂ ਨੇ ਜਾਂ ਤਾਂ ਉਨ੍ਹਾਂ ਦੀ ਅਧੀਨਤਾ ਮੰਨ ਲਈ ਜਾਂ ਫਿਰ ਉਹ ਨੇੜਲੇ ਰਾਜਾਂ ਵੱਲ ਭੱਜ ਗਏ। ਕਰੀਬ ਸੌ ਸਾਲ ਇਹ ਵਰਤਾਰਾ ਚੱਲਿਆ ਅਤੇ ਹੁਣ ਪੂਰੀ ਤਰ੍ਹਾਂ ਪਚੀਸੀਆਂ ਦਾ ਰਾਜ ਹੈ। ਗੁਰੂ ਸੰਤ ਪ੍ਰਕਾਸ਼ ਉਨ੍ਹਾਂ ਦਾ ਧਾਰਮਿਕ ਗੁਰੂ ਹੈ। ਉਸ ਦੇ ਥਾਂ-ਥਾਂ ‘ਤੇ ਬੁੱਤ ਲੱਗੇ ਹੋਏ ਹਨ। ਕਾਬੁਲ ਤੱਕ ਜਾਣ ਵਾਲੀ ਚੌੜੀ ਸੜਕ ਦਾ ਨਾਮ ਵੀ ਢਾਈ ਸਦੀਆਂ ਤੋਂ ‘ਸੰਤ ਪ੍ਰਕਾਸ਼ ਰੋਡ’ ਹੈ। ਪਚੀਸੀਆਂ ਦੀਆਂ ਔਰਤਾਂ ਦੀ ਹਾਲਤ 23 ਵੀਂ ਸਦੀ ਵਿੱਚ ਵੀ ਹਾਲਤ ਬਹੁਤ ਮਾੜੀ ਹੈ। ਔਰਤ ਖੁਦਕਸ਼ੀ ਨਾ ਕਰ ਲਵੇ ਇਸ ਲਈ ਉਸ ਤੇ ਦੋ-ਦੋ ਤਿੰਨ-ਤਿੰਨ ਮਰਦ ਪਹਿਰਾ ਦਿੰਦੇ ਹਨ। ਉਂਜ ਔਰਤਾਂ ਦੀ ਗਿਣਤੀ ਹਜ਼ਾਰ ਮਰਦਾਂ ਦੇ ਮੁਕਾਬਲੇ ਸਿਰਫ਼ 90 ਜਾਂ ਇੱਕ ਸੌ ਦੇ ਦਰਮਿਆਨ ਹੀ ਹੈ। ਸਦੀਆਂ ਪਹਿਲਾਂ ਮਾਦਾ ਭਰੂਣ ਹੱਤਿਆ ਦੀ ਪ੍ਰਥਾ ਨੇ ਪਚੀਸਾ ਦੇਸ਼ ‘ਚ ਤਕਨੀਕੀ ਤੌਰ ‘ਤੇ ਅਜਿਹਾ ਵਿਕਾਸ ਕਰ ਲਿਆ ਸੀ ਕਿ ਗਰਭਵਤੀ ਔਰਤ ਦੀ ਚਾਲ ਢਾਲ ਤੋਂ ਪਤਾ ਲਾ ਲਿਆ ਜਾਂਦਾ ਕਿ ਉਸ ਦੇ ਪੇਟ ‘ਚ ਪਲ਼ ਰਿਹਾ ਗਰਭ ਮੁੰਡਾ ਹੈ ਜਾਂ ਕੁੜੀ।

ਸ਼ੇਰ ਕੌਰ ਪਚੀਸੇ ਦੇ ਇਤਿਹਾਸ ਬਾਰੇ ਵਿਲੀਅਮ ਜੱਟ ਨੂੰ ਬਹੁਤ ਸਹਿਜ ਵਿੱਚ ਸਮਝਾ ਰਹੀ ਹੈ, ”ਸਾਡੇ ਬਜ਼ੁਰਗ ਉੱਤਰੀ ਭਾਰਤ ਦੇ ਇਸ ਸਭ ਤੋਂ ਖੁਸ਼ਹਾਲ ਸੂਬੇ ਤੋਂ ਆਪਣੀਆਂ ਜਾਨਾਂ ਬਚਾ ਕੇ ਦੌੜੇ ਸਨ। ਹਰ ਪਾਸੇ ਹਰਿਆਲੀ ਸੀ ਅਤੇ ਲੋਕ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਸਨ। ਨਸ਼ੇ ਅਤੇ ਜ਼ਹਿਰੀਲੀ ਖੇਤੀ ਦੀ ਖੇਡ ਨੇ ਆਪਣਾ ਰੰਗ ਦਿਖਾਇਆ। ਸਿਆਸੀ ਲੋਕਾਂ ਨੇ ਧਰਤੀ ਅਤੇ ਇੱਥੋਂ ਦੇ ਲੋਕਾਂ ਦੇ ਹੱਕਾਂ ਨੂੰ ਵੇਚ ਦਿੱਤਾ।”

”ਬੱਟ ਹਾਉ ਬਿਕੱਮ ਦਿਸ ਕੰਟਰੀ ਪਚੀਸਾ, ਪਲੀਜ਼ ਟੈੱਲ ਮੀ?”- ਵਿਲੀਅਮ ਜੱਟ ਦੀ ਉਤਸੁਕਤਾ ਸਾਰਾ ਕੁਝ ਇੱਕੋ ਵਾਰ ਜਾਣ ਲੈਣਾ ਚਾਹੁੰਦੀ ਸੀ। ਉਹ ਇਸ ਗੱਲੋਂ ਵੀ ਹੈਰਾਨ ਸੀ ਕਿ ਤਕਨੀਕ ਦੇ ਜ਼ਮਾਨੇ ‘ਚ ਇਹ ਸਭ ਕੁਝ ਪਹਿਲਾਂ ਕਿਉਂ ਨਹੀਂ ਜਾਣ ਸਕਿਆ।

”ਇਸ ਧਰਤੀ ‘ਤੇ ਉਸ ਵੇਲੇ ਇੱਕ ਪਾਰਟੀ ਸੀ, ਜਿਸ ਦੇ ਲੀਡਰਾਂ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ ਇਸ ਜ਼ਮੀਨ ‘ਤੇ ਰਹਿਣ ਵਾਲੇ ਲੋਕਾਂ ‘ਤੇ ਪੱਚੀ ਸਾਲ ਰਾਜ ਕਰਾਂਗੇ। ਉਨ੍ਹਾਂ ਨੇ ਆਪਣੀ ਇਸ ਕਹਿਤ ਨੂੰ ਪੂਰਾ ਕਰ ਵਿਖਾਇਆ। ਬੱਸ, ਫਿਰ ਕੀ ਸੀ। ਪੱਚੀ-ਪੱਚੀ ਕਰਦਿਆਂ ਉਨ੍ਹਾਂ ਨੇ ਕਈ ਪੱਚੀ ਸਾਲ ਰਾਜ ਕੀਤਾ, ਜਿਸ ਦੇ ਬਾਅਦ ਇਸ ਦਾ ਨਾਮ ਪਚੀਸਾ ਪੈ ਗਿਆ। ਹੁਣ ਪਚੀਸੇ ਦਾ ਪੁਰਾਣਾ ਨਾਮ ਕਿਸੇ ਨੂੰ ਯਾਦ ਵੀ ਨਹੀਂ ਅਤੇ ਇਤਿਹਾਸ ਦੇ ਵਰਕਿਆਂ ਤੋਂ ਉਸ ਨਾਮ ਨੂੰ ਮਿਟਾ ਦਿਤਾ ਗਿਆ। ਜਿਹੜਾ ਪੈਸਾ, ਧਨ, ਦੌਲਤ ਉਨ੍ਹਾਂ ਨੇ ਪਹਿਲੇ ਪੱਚੀ ਸਾਲ ਵਿੱਚ ਇਕੱਠਾ ਕੀਤਾ ਸੀ ਉਹ ਹੌਲੀ ਹੌਲੀ ਉਨ੍ਹਾਂ ਲੀਡਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਖਤਮ ਕਰ ਦਿੱਤਾ ਅਤੇ ਨਾਲ ਹੀ ਆਪਣਾ ਧਰਮ, ਇਤਿਹਾਸ ਅਤੇ ਵਿਰਸਾ ਵੀ।” ਸ਼ੇਰ ਕੌਰ ਬੋਲਦੀ ਗਈ।
ਸ਼ੇਰ ਕੌਰ ਦੇ ਵਡੇਰਿਆਂ ਨੇ ਅਮਰੀਕਾ ‘ਚ ਰਹਿਣ ਦੇ ਬਾਵਜੂਦ ਆਪਣੀਆਂ ਜੜ੍ਹਾਂ ਬਾਰੇ ਇਤਿਹਾਸ ਨੂੰ ਕੁਝ ਸਾਫ਼ਟਵੇਅਰ ਤਕਨੀਕ ਦੇ ਜ਼ਰੀਏ ਬਚਾਅ ਕੇ ਰੱਖਿਆ ਸੀ ਅਤੇ ਇਸ ਸਾਫ਼ਟਵੇਅਰ ਨੂੰ ਪੀੜ੍ਹੀ ਦਰ ਪੀੜ੍ਹੀ ਸਾਂਭਿਆ ਗਿਆ ਸੀ। ਇਸੇ ਇਤਿਹਾਸ ਨੂੰ ਆਪਣੇ ਅੱਖੀਂ ਦੇਖ ਕੇ ਉਸ ਦੇ ਮਨ ‘ਚ ਆਪਣੇ ਪੁਰਖਿਆਂ ਦੀ ਜਨਮ ਭੋਇੰ ਦੇਖਣ ਦੀ ਅਤੇ ਉਸ ਦੀ ਧੂੜ ਨੂੰ ਮੱਥੇ ਲਾਉਣ ਦੀ ਲਾਲਸਾ ਪੈਦਾ ਹੋਈ ਸੀ। ਇਸ ਤਰਾਂ ਅਮਰੀਕਾ ਦੇ ਰਾਸ਼ਟਰਪਤੀ ਜੋਗਾ ਸਿੰਘ ਦੀ ਪ੍ਰੇਰਣਾ ਅਤੇ ਹੱਲਾਸ਼ੇਰੀ ਨਾਲ ਉਹ ਪਚੀਸਾ ਦੇਸ਼ ਦਾ ਗੁਪਤ ਰੂਪ ‘ਚ ਹਾਲ ਦੇਖਣ ਆ ਗਈ। ਸ਼ੇਰ ਕੌਰ ਨੇ ਅਮਰੀਕਾ ‘ਚ ਸੌ ਸਾਲਾਂ ਤੋਂ ਵੱਧ ਉਮਰ ਦੇ ਕੁਝ ਪੰਜਾਬੀ ਬਜ਼ੁਰਗਾਂ ਦੀ ਮਦਦ ਨਾਲ ਪਚੀਸੇ ਦੀ ਧਰਤੀ ਬਾਰੇ ਹੋਰ ਜਾਣਕਾਰੀ ਲਈ ਉਸ ਵੇਲੇ ਦੇ ਗੁਰੂਆਂ-ਪੀਰਾਂ-ਫ਼ਕੀਰਾਂ ਬਾਰੇ ਵੀ ਜਾਣਿਆ। ਸਦੀਆਂ ਪਹਿਲਾਂ ਪਚੀਸੇ ਦੀ ਧਰਤੀ ਛੱਡ ਕੇ ਗਏ ਲੋਕਾਂ ਨੂੰ ਸੰਸਾਰ ‘ਚ ਹਾਲੇ ਵੀ ਪੰਜਾਬੀ ਕਿਹਾ ਜਾਂਦਾ ਹੈ।

ਅਮਰੀਕਾ ‘ਚ ਸਿੱਖ ਰਾਸ਼ਟਰਪਤੀ ਬਣਨ ਦੇ ਬਾਅਦ ਪਿਛਲੇ 7 ਸਾਲਾਂ ਤੋਂ ਲਗਾਤਾਰ ਇਹ ਕੋਸ਼ਿਸ਼ਾਂ ਹੋ ਰਹੀਆਂ ਹਨ ਕਿ ਕਿਵੇਂ ਨਾ ਕਿਵੇਂ ਪਚੀਸੇ ਦੀਆਂ ਔਰਤਾਂ ਅਤੇ ਬਾਕੀ ਲੋਕਾਂ ਦੀ ਜ਼ਿੰਦਗੀ ‘ਚ ਸੁਧਾਰ ਲਿਆਂਦਾ ਜਾਵੇ ਅਤੇ ਉਨ੍ਹਾਂ ਲੋਕਾਂ ਨੂੰ ਅਸਲ ਸਿਧਾਂਤ ਦੇ ਨਾਲ ਜੋੜਿਆ ਜਾਵੇ। ਪਰ ਗੁਰੂ ਸੰਤ ਪ੍ਰਕਾਸ਼ ਅਜਿਹਾ ਬੀਜ ਲਾ ਕੇ ਗਿਆ ਸੀ ਹੁਣ ਉਸ ਬੀਜ ਤੋਂ ਬਣੇ ਜੰਗਲ ਨੂੰ ਖਤਮ ਕਰਨਾ ਇੰਨਾ ਕੁ ਮੁਸ਼ਕਲ ਸੀ ਕਿ ਅਮਰੀਕਾ ਦਾ ਹਰ ਹੀਲਾ ਵਸੀਲਾ ਨਾਕਾਮ ਹੋ ਗਿਆ। ਸ਼ੇਰ ਕੌਰ ਦੀ ਆਪਣੇ ਪੁਰਖਿਆਂ ਦੀ ਧਰਤੀ ਬਾਰੇ ਜਾਣਨ ਦੀ ਲਲਕ ਨੇ ਉਸ ਨੂੰ ਜ਼ਾਲਮ ਲੋਕਾਂ ਦੇ ਦੇਸ਼ ਪਚੀਸੇ ਦੀਆਂ ਬਰੂਹਾਂ ‘ਤੇ ਲਿਆ ਖੜ੍ਹਾ ਕਰ ਦਿੱਤਾ। ਆਪਣੇ ਮਾਪਿਆਂ ਦੇ ਲੱਖ ਮਨ੍ਹਾਂ ਕਰਨ ਦੇ ਬਾਅਦ ਉਸ ਨੇ ਉਸ ਨੇ ਖੋਜ ਕਾਰਜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ਪਰ ਅਖੀਰ ਅਮਰੀਕਾ ਦੇ ਰਾਸ਼ਟਰਪਤੀ ਜੋਗਾ ਸਿੰਘ ਨੇ ਉਸ ਨੂੰ ਪਚੀਸੇ ਜਾਣ ਲਈ ਹਾਂ ਕਰ ਦਿੱਤੀ ਸੀ। ਪਚੀਸੇ ਦੇ ਹੁਕਮਰਾਨਾਂ ਨੇ ਆਪਣੀ ਭਾਸ਼ਾ ਅਤੇ ਵਿਰਸੇ ਨੂੰ ਪੂਰੀ ਤਰਾਂ ਖਤਮ ਕਰ ਲਿਆ ਸੀ। ਉਹ ਪੱਛਮ ਦੇਸ਼ ਦੀ ਭਾਸ਼ਾ ਨੂੰ ਤੋੜ-ਮਰੋੜ ਕੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਸਰਕਾਰੀ ਮਾਨਤਾ ਦਿਵਾ ਕੇ ਘਰ-ਘਰ ‘ਚ ਲਾਗੂ ਕਰਾਉਣ ਵਿੱਚ ਵੀ ਕਾਮਯਾਬ ਹੋ ਗਏ ਸਨ। ਨਸ਼ੇ ‘ਚ ਅੰਨ੍ਹੇ ਹੋਏ ਪਚੀਸੀਆਂ ਨੇ ਆਪਣੇ ਗੁਰੂਆਂ ਦੇ ਧਾਰਮਿਕ ਗ੍ਰੰਥਾਂ ਨੂੰ ਖਤਮ ਕਰ ਦਿੱਤਾ। ਕੁਦਰਤ ਨੇ ਵੀ ਆਪਣਾ ਜ਼ੋਰ ਦਿਖਾ ਕੇ ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹਿਆ ਪਰ ਉਹ ਨਾ ਸੁਧਰੇ। ਕਿਸੇ ਵੇਲੇ ਚਾਰੋਂ ਪਾਸੇ ਹਰਿਆਲੀ ਅਤੇ ਖੁਸ਼ਹਾਲੀ ਦੀ ਮਹਿਕ ਖਿਲਾਰਦੀ ਧਰਤੀ ਹੌਲੀ-ਹੌਲੀ ਕੰਕਰੀਟ ਦੇ ਜੰਗਲ ਵਿੱਚ ਤਬਦੀਲ ਹੋ ਗਈ ਸੀ, ਜਿਹੜੀ ਅੱਜ ਮਾਰੂਥਲ ਬਣ ਚੁੱਕੀ ਹੈ। ਦੂਰ-ਦੂਰ ਤੱਕ ਰੇਤ ਦੇ ਟਿੱਬੇ ਹੀ ਦਿਖਾਈ ਦਿੰਦੇ ਹਨ। ਵਸੋਂ 35 ਲੱਖ ਦੇ ਕਰੀਬ ਰਹਿ ਗਈ ਹੈ।

ਇਸ ਤੋਂ ਪਹਿਲਾਂ ਅਮਰੀਕਾ ਸਰਕਾਰ ਕਈ ਵਾਰ ਕੋਸ਼ਿਸ਼ਾਂ ਕਰ ਚੁੱਕੀ ਸੀ ਕਿ ਪਚੀਸੇ ਦੀ ਧਰਤੀ ‘ਤੇ ਕੋਈ ਹਰਾ ਬੂਟਾ ਉੱਗ ਸਕੇ। ਪਚੀਸੇ ਦੇ ਲੋਕਾਂ ਦੇ ਮਨ ‘ਚ ਰਹਿਮ ਦੀ ਕੋਈ ਭਾਵਨਾ, ਮਨੁੱਖਤਾ ਦੀ ਕੋਈ ਭਾਵਨਾ ਜਾਗ ਸਕੇ। ਜਹਾਜ਼ਾਂ ਰਾਹੀਂ ਕਈ ਕਈ ਟਨ ਫ਼ਲਦਾਰ, ਫ਼ੁੱਲਦਾਰ ਦਰੱਖਤਾਂ ਅਤੇ ਅਨਾਜ ਦੇ ਬੀਜ ਸੁੱਟ ਕੇ ਖੁਸ਼ਹਾਲੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਚੀਸੀਆਂ ਨੇ ਅਮਰੀਕਾ ਦੇ ਕਈ ਜਹਾਜ਼ ਫ਼ੁੰਡ ਲਏ। ਨਤੀਜਾ ਮਨੁੱਖਤਾ ਵਿਰੋਧੀ ਰਿਹਾ। ਪਿਆਰ ਨਾਲ ਅਤੇ ਤਾਕਤ ਨਾਲ ਵੀ ਯਤਨ ਕੀਤੇ ਗਏ। ਪਰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਪਚੀਸੀਆ ‘ਚ ਨਸ਼ੇ ਦਾ ਕਾਰੋਬਾਰ ਹੀ ਪ੍ਰਮੁੱਖ ਵਪਾਰ ਬਣ ਗਿਆ। ਘਰ-ਘਰ ਵਿੱਚ ਨਸ਼ਾ ਬਨਾਉਟੀ ਢੰਗ ਨਾਲ ਤਿਆਰ ਕੀਤਾ ਜਾਣ ਲੱਗਾ। ਪਚੀਸੀ ਨਸ਼ਾ ਕਰਨ ਦੇ ਬਾਅਦ ਖੂੰਖਾਰ ਹੋ ਜਾਂਦੇ ਅਤੇ ਫਿਰ ਆਪਣੀਆਂ ਹੀ ਧੀਆਂ-ਭੈਣਾਂ ਅਤੇ ਬੱਚਿਆਂ ਨਾਲ ਬਦ ਫ਼ੈਲੀਆਂ ਕਰਦੇ। ਜੇਕਰ ਕੋਈ ਬੱਚਾ ਜਾਂ ਔਰਤ ਉਨ੍ਹਾਂ ਨੂੰ ਨਾ ਮਿਲਦੀ ਤਾਂ ਉਹ ਆਪਣੇ ਪਸ਼ੂਆਂ ਨਾਲ ਹੀ ਕੁਕਰਮ ਕਰਦੇ। ਉਹ ਪਤਾ ਨਹੀਂ ਕਿਹੜੀ ਮਿੱਟੀ ਦੇ ਬਣ ਗਏ ਸਨ। ਸੰਸਾਰ ਤੋਂ ਪਿਆਰ ਦਾ ਸੁਨੇਹਾ ਲੈ ਕੇ ਪਚੀਸਾ ‘ਚ ਆਏ ਕਿਸੇ ਵੀ ਬੰਦੇ ਨੂੰ ਉਨ੍ਹਾਂ ਜਿਊਂਦਿਆਂ ਵਾਪਸ ਨਹੀਂ ਜਾਣ ਦਿਤਾ। ਇਸ ਦੇ ਬਾਅਦ ਅਮਰੀਕਾ ਨੇ ਹਾਈ ਟੈੱਕ ਹਮਲਾ ਵੀ ਕੀਤਾ ਪਰ ਪਚੀਸੀਆਂ ਨੇ ਇਸ ਹਮਲੇ ਨੂੰ ਵੀ ਪਛਾੜ ਦਿੱਤਾ ਸੀ। ਪਚੀਸੇ ਦੇ ਨੇੜਲੇ ਰਾਜਾਂ ਨੇ ਹੰਭਲਾ ਮਾਰ ਕੇ ਆਪਣੀ ਆਪਣੀ ਸੁਰੱਖਿਆ ਲਈ ਕੰਡਿਆਲੀ ਵਾੜ ਲਾ ਦਿੱਤੀ ਸੀ ਅਤੇ ਆਪਣੇ ਕਿਸੇ ਵੀ ਨਾਗਰਿਕ ਨੂੰ ਨਾ ਤਾਂ ਪਚੀਸਾ ਰਾਜ ਅੰਦਰ ਵੜਨ ਦਿਤਾ ਜਾਂਦਾ ਸੀ ਅਤੇ ਨਾ ਹੀ ਕਿਸੇ ਪਚੀਸੀ ਨੂੰ ਆਪਣੇ ਰਾਜ ਅੰਦਰ ਆਉਣ ਦੀ ਇਜਾਜ਼ਤ ਸੀ। ਸੰਯੁਕਤ ਰਾਸ਼ਟਰ ਨੇ ਇਸ ਪਾਬੰਦੀ ਨੂੰ ਮਨੁੱਖਤਾ ਦੇ ਭਲੇ ਲਈ ਮਨਜ਼ੂਰ ਕਰ ਲਿਆ ਸੀ।

ਇਸ ਤਰਾਂ ਦੇ ਸਾਰੇ ਅਨੁਮਾਨ ਅਤੇ ਗਿਣਤੀਆਂ ਮਿਣਤੀਆਂ ਲਾ ਕੇ ਸ਼ੇਰ ਕੌਰ ਇੰਡੀਆ ਪਹੁੰਚ ਗਈ। ਪੁਰਾਤਨ ਸਿੱਖ ਮਾਰਸ਼ਲ ਆਰਟ ਅਤੇ ਅਮਰੀਕੀ ਫ਼ੌਜ ਤੋਂ ਕਮਾਂਡੋ ਟਰੇਨਿੰਗ ਹਾਸਲ ਕਰਕੇ 700 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਦੇ ਕਥਨ ਅਨੁਸਾਰ ਸਵਾ ਸਵਾ ਲੱਖ ਨਾਲ ਲੜਨ ਦਾ ਨਿਸ਼ਚਾ ਕਰਕੇ ਆਈ ਸੀ। ਉਸ ਨੂੰ ਦੂਰ ਦੂਰ ਤੱਕ ਦਿਖਾਈ ਦੇ ਰਹੇ ਰੇਤ ਦੇ ਟਿੱਬਿਆਂ ਦੇ ਪਾਰ ਕੁਝ ਵੀ ਦੇਖਣ ਦੀ ਕਲਪਨਾ ਕਰਨਾ ਮੁਸ਼ਕਲ ਹੋ ਰਿਹਾ ਸੀ।

ਅੱਖ ਦੇ ਫ਼ੋਰ ਨਾਲ ਵਿਲੀਅਮ ਜੱਟ ਗੱਡੀ ਪਚੀਸੇ ਦੇ ਬਾਰਡਰ ‘ਤੇ ਲੈ ਆਇਆ। ਬਾਰਡਰ ਦੇ ਦੋਵੇਂ ਪਾਸੇ ਵਾੜ ਦੇ ਦਰਮਿਆਨ ਇੱਕ ਵੱਡਾ ਗੇਟ ਲੱਗਾ ਹੋਇਆ ਹੈ। ਖਸਤਾ ਹਾਲ ‘ਚ ਗਰੀਬੀ ਦੇ ਮਾਰੇ ਅਤੇ ਭੁੱਖਮਰੀ ਦਾ ਸ਼ਿਕਾਰ ਬਹੁਤ ਸਾਰੇ ਲੋਕ ਬੱਸਾਂ ‘ਚ ਬੈਠ ਕੇ ਹਰਿਆਣਾ ‘ਚ ਦਾਖਲ ਹੁੰਦੇ ਹਨ। ਹਰਿਆਣਾ ਪੁਲਿਸ ਦੇ ਕੁਝ ਹਥਿਆਰਬੰਦ ਫੌਜੀ ਉਨ੍ਹਾਂ ਨੂੰ ਰੋਕਦੇ ਹਨ। ਉਨ੍ਹਾਂ ਦੀ ਚੰਗੀ ਤਰਾਂ ਤਲਾਸ਼ੀ ਲਈ ਜਾਂਦੀ ਹੈ। ਫੌਜੀ ਓਨ੍ਹਾਂ ਦੇ ਮੂੰਹ ਖੁੱਲ੍ਹਵਾ ਕੇ ਦੇਖਦੇ ਹਨ। ਇਹ ਸਾਰਾ ਕੁਝ ਹਾਲੇ ਚੱਲ ਰਿਹਾ ਹੁੰਦਾ ਹੈ ਕਿ ਸ਼ੇਰ ਕੌਰ ਵਿਲੀਅਮ ਨੂੰ ਹੈਰਾਨੀ ਨਾਲ ਪੁੱਛਦੀ ਹੈ, ”ਇਹ ਕੀ ਹੋ ਰਿਹਾ ਹੈ?”

”ਦੀਜ਼ ਪੀਪਲਜ਼ ਆਰ ਜੱਟਸ ਫ੍ਰਾਮ ਪਚੀਸਾ, ਦੇ ਆਰ ਗੋਇੰਗ ਟੂ ਵਰਕ ਇਨ ਬਿਹਾਰ। ਯੂ ਨੋ ਬਿਹਾਰ ਇਜ਼ ਵੈਰੀ ਰਿੱਚ ਸਟੇਟ।” ਵਿਲੀਅਮ ਨੇ ਸਹਿਜ ਸੁਭਾ ਹੀ ਕਿਹਾ।

ਸ਼ੇਰ ਕੌਰ ਸੋਚਾਂ ਵਿੱਚ ਪੈ ਗਈ। ਵਿਲੀਅਮ ਜੱਟ ਗੱਡੀ ਤੋਂ ਉਤਰ ਕੇ ਫੌਜੀਆਂ ਕੋਲ ਗਿਆ ਅਤੇ ਉਸ ਨੇ ਗੱਡੀ ਵੱਲ ਇਸ਼ਾਰਾ ਕਰ ਕੇ ਕੁਝ ਗੱਲਬਾਤ ਕੀਤੀ। ਇਸ ਦੇ ਤੁਰੰਤ ਬਾਅਦ ਓਹ ਫੌਜੀ ਗੱਡੀ ਦੇ ਕੋਲ ਆ ਗਿਆ ਅਤੇ ਉਸ ਨੇ ਗੱਡੀ ਦੀ ਖਿੜਕੀ ਨਾਲ ਹੋ ਕੇ ਸ਼ੇਰ ਕੌਰ ਨੂੰ ਸੰਬੋਧਨ ਕੀਤਾ। ਹੁਣ ਤੱਕ ਸ਼ੇਰ ਕੌਰ ਨੇ ਖਿੜਕੀ ਦਾ ਸ਼ੀਸ਼ਾ ਥੱਲੇ ਕਰ ਲਿਆ ਸੀ। ”ਸੋ ਯੰਗ ਸਿੱਖ ਲੇਡੀ ਯੂ ਫ੍ਰਾਮ ਅਮਰੀਕਾ?” ਫੌਜੀ ਨੇ ਸਵਾਲ ਕੀਤਾ। ”ਇਫ ਸੋ, ਯੂ ਕਾਂਟ ਗੋ ਇਨ ਪਚੀਸਾ।”
ਸ਼ੇਰ ਕੌਰ ਨੂੰ ਸ਼ਾਇਦ ਇਸ ਸਭ ਦਾ ਪਹਿਲਾਂ ਹੀ ਪਤਾ ਸੀ। ਉਸ ਨੇ ਆਪਣੀ ਪਛਾਣ ਦੱਸਣ ਲਈ ਇੱਕ ਪਲਾਸਟਿਕ ਦਾ ਫੋਟੋ ਵਾਲਾ ਕਾਰਡ ਫੌਜੀ ਦੀਆਂ ਅੱਖਾਂ ਅੱਗੇ ਕਰ ਦਿੱਤਾ। ਕਾਰਡ ਉੱਤੇ ਪੰਜਾਬੀ ਅਤੇ ਇੰਗਲਿਸ਼ ਵਿੱਚ ਲਿਖਿਆ ਹੋਇਆ ਸੀ ”ਵਿਸ਼ੇਸ਼ ਮਹਿਮਾਨ”।

ਫੌਜੀ ਹਲਕਾ ਜਿਹਾ ਮੁਸਕਰਾਇਆ ਅਤੇ ਉਸ ਨੇ ਕਾਰਡ ਖਿੜਕੀ ‘ਚੋਂ ਹੀ ਵਾਪਸ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਗੱਡੀ ਨੂੰ ਗੇਟ ਰਾਹੀਂ ਪਚੀਸੇ ਅੰਦਰ ਜਾਣ ਲਈ ਆਪਣੇ ਸਾਥੀਆਂ ਨੂੰ ਹਰੀ ਲਾਇਟ ਦਿਖਾ ਦਿੱਤੀ।

ਗੇਟ ਦੇ ਨਾਲ ਖੜ੍ਹੇ ਸਾਰੇ ਫੌਜੀ ਇੱਕਦਮ ਪਿੱਛੇ ਹੋ ਗਏ। ਵਿਲੀਅਮ ਨੇ ਹੌਲੀ ਜਿਹੇ ਗੇਟ ਲੰਘਾ ਕੇ ਗੱਡੀ ਨੂੰ ਟਿੱਬਿਆਂ ਵਿੱਚੋਂ ਦੀ ਬਣੀ ਸੜਕ ‘ਤੇ ਪਾ ਲਿਆ। ਇਸ ਤੋਂ ਪਹਿਲਾਂ ਕਿ ਓਹ ਤੇਜ਼ੀ ਫੜਦੇ, ਸ਼ੇਰ ਕੌਰ ਨੇ ਉਸ ਨੂੰ ਰੋਕ ਲਿਆ। ਵਿਲੀਅਮ ਹੈਰਾਨ ਸੀ। ਸ਼ੇਰ ਕੌਰ ਨੇ ਗੱਡੀ ‘ਚੋਂ ਥੱਲੇ ਉਤਰਕੇ ਪਹਿਲਾਂ ਚਾਰੇ ਪਾਸੇ ਨਜ਼ਰ ਘੁਮਾਈ। ਫੇਰ ਉਸ ਨੇ ਗੋਡਿਆਂ ਪਰਨੇ ਹੋ ਕੇ ਰੇਤ ਬਣ ਚੁੱਕੀ ਧਰਤੀ ਨੂੰ ਨਮਸਕਾਰ ਕੀਤਾ। ਓਹ ਆਪਣੀਆਂ ਅੱਖਾਂ ਬੰਦ ਕਰਕੇ ਕਾਫੀ ਦੇਰ ਤੱਕ ਸ਼ਾਂਤ ਚਿੱਤ ਖੜ੍ਹੀ ਰਹੀ। ਫੇਰ ਓਹ ਗੱਡੀ ‘ਚ ਬੈਠਣ ਲਈ ਵਾਪਸ ਮੁੜੀ ਤਾਂ ਵਿਲੀਅਮ ਤੋਂ ਰਿਹਾ ਨਾ ਗਿਆ, ”ਵਟ ਯੂ ਡੂਇੰਗ?”

”ਇਹ ਸਾਡੇ ਵਡੇਰਿਆਂ ਦੀ ਧਰਤੀ ਹੈ। ਕਈ ਪੀੜ੍ਹੀਆਂ ਬਾਅਦ ਇਸ ਥਾਂ ‘ਤੇ ਪੈਰ ਰੱਖਿਆ ਹੈ। ਸਿਜਦਾ ਕਰਨਾ ਤਾਂ ਬਣਦਾ ਹੈ।”

”ਆਈ ਡੋਂਟ ਅੰਡਰਸਟੈਂਡ ਯੂਰ ਟਾਕ। ਯੂ ਆਰ ਵੈਰੀ ਸਟ੍ਰੇਂਜ।”

”ਤੈਨੂੰ ਇਹ ਗੱਲ ਜ਼ਰੂਰ ਸਮਝਣੀ ਪਵੇਗੀ। ਕਿਉਂਕਿ ਤੂੰ ਇਸ ਧਰਤੀ ਦੀ ਸੇਵਾ ਸੰਭਾਲਣੀ ਹੈ।”

”ਆਈ ਏਮ ਜਸਟ ਆ ਡ੍ਰਾਈਵਰ ਜੀ। ਦਿਸ ਇਸ ਏਨੱਫ਼ ਫਾਰ ਮੀ। ਦ ਸੇਕੰਡ ਥਿੰਗ ਇਜ, ਮਾਈ ਗ੍ਰੈਂਡ ਗ੍ਰੈਂਡ ਫਾਦਰ ਗਿਵ ਅੱਸ ਆ ਵਰਡ ‘ਇਕ ਓਂਕਾਰ’ ਆਈ ਯੂਜ਼ਡ ਟੂ ਰਿਪੀਟ ਇਟ, ਵੇਨ ਇਨ ਟ੍ਰਬਲ।” ਵਿਲੀਅਮ ਨੇ ਆਪਣਾ ਪੱਲਾ ਝਾੜ ਦਿੱਤਾ।
ਇੰਨੀ ਗੱਲ ਸੁਣ ਕੇ ਸ਼ੇਰ ਕੌਰ ਦੀਆਂ ਅੱਖਾਂ ‘ਚ ਚਮਕ ਤਾਰੀਆਂ ਮਾਰਨ ਲੱਗੀ। ਉਸ ਦਾ ਚਿਹਰਾ ਹੋਰ ਵੀ ਜ਼ਿਆਦਾ ਖਿੜ ਗਿਆ ਸੀ। – ”ਇਹੋ ਸ਼ਬਦ ਇੱਕੋ ਕਾਰਨ ਹੈ ਕਿ ਰੱਬ ਨੇ ਤੈਨੂੰ ਮੇਰੇ ਨਾਲ ਮਿਲਾਇਆ ਹੈ। ਹੁਣ ਤੇਰਾ ਕੰਮ ਸਿਰਫ ਇਹੋ ਵਰਡ ਨੂੰ ਵਾਰ-ਵਾਰ ਮਨ ‘ਚ ਰਿਪੀਟ ਕਰਨਾ ਹੈ।” ਸ਼ੇਰ ਕੌਰ ਨੂੰ ਹੁਣ ਤਸੱਲੀ ਹੋ ਗਈ ਕਿ ਓਹ ਆਪਣੇ ਨਿਸ਼ਚੇ ‘ਚ ਕਾਮਯਾਬ ਜ਼ਰੂਰ ਹੋਵੇਗੀ। ”ਸ਼ੁਕਰ ਹੈ ਕੋਈ ਤਾ ਰੱਬ ਦਾ ਨਾਮ ਲੈਣ ਵਾਲਾ ਹੈ ਇਸ ਧਰਤੀ ‘ਤੇ।” ਉਹ ਆਪਣੇ ਆਪ ‘ਚ ਹੀ ਬੋਲ ਪਈ।

”ਏਕਚੁਲੀ, ਦਿਸ ਬੀਕਮ ਆ ਹੈਬਿਟ ਨਾਓ। ਬਟ ਆਈ ਐਮ ਨਾਟ ਆ ਗੁੱਡ ਮੈਨ… ।” ਇਹ ਕਹਿ ਕੇ ਵਿਲੀਅਮ ਨੇ ਆਪਣੀਆਂ ਅੱਖਾਂ ਸ਼ੇਰ ਕੌਰ ਦੇ ਚਿਹਰੇ ਵੱਲ ਸੁੱਟੀਆਂ। ਉਸਨੇ ਹਾਲੇ ਤੱਕ ਸ਼ੇਰ ਕੌਰ ਵੱਲ ਇਸ ਤਰਾਂ ਪੂਰੀ ਖੁੱਲੀ ਨਜ਼ਰ ਨਾਲ ਨਹੀਂ ਦੇਖਿਆ ਸੀ। ਸ਼ੇਰ ਕੌਰ ਕੋਈ ਡਰਾਉਣੀ ਸ਼ੈਅ ਨਹੀਂ ਸੀ ਬਲਕਿ ਸੁਰਗ ਲੋਕ ‘ਚੋਂ ਉਤਰੀ ਕੋਈ ਦੇਵ ਸ਼ਕਤੀ ਜਾਪਦੀ ਸੀ। ਸਿਰ ਇਸ ਤਰਾਂ ਕੱਜਿਆ ਹੋਇਆ ਕਿ ਕੋਈ ਵਾਲ ਨਜ਼ਰ ਨਹੀਂ ਆਓਂਦਾ ਸੀ। ਉਸਦੇ ਮੂੰਹ ਨੂੰ ਛੱਡ ਕੇ ਸਰੀਰ ਦਾ ਸਾਰਾ ਹਿੱਸਾ ਕੱਜਿਆ ਹੋਇਆ ਸੀ। ਬੱਸ ਇੱਕ ਗਾਤਰੇ ਵਾਲੀ ਕਿਰਪਾਨ ਅਤੇ ਇੱਕ ਪਿੱਠੂ ਬੈਗ ਓਸਦਾ ਸਮਾਨ ਸਨ। ਗਲ ਵਿੱਚ ਇੱਕ ਯੰਤਰ ਸੀ, ਜਿਹੜਾ ਕਿਸੇ ਰਿਮੋਟ ਵਾਂਗ ਲਗਦਾ ਸੀ। ਰਿਮੋਟ ਕਾਹਦੇ ਲਈ ਹੈ ਇਸ ਦਾ ਕੁਝ ਪਤਾ ਨਹੀਂ ਸੀ। ਪਰ ਜਿਸ ਢੰਗ ਨਾਲ ਇਹ ਗਲ ‘ਚ ਪਾਇਆ ਹੋਇਆ ਸੀ, ਇਸ ਤੋਂ ਇਹ ਤਾਂ ਲਗਭਗ ਸਪਸ਼ਟ ਸੀ ਕਿ ਇਹ ਬਹੁਤ ਹੀ ਮਹੱਤਵਪੂਰਨ ਚੀਜ਼ ਹੈ। ਉਸਦਾ ਲਾਲ ਸੂਹਾ ਰੰਗ ਅਤੇ ਉਸਦੀਆਂ ਅੱਖਾਂ ਦੀ ਚਮਕ ਤੋਂ ਜਾਪਦਾ ਸੀ ਕਿ ਉਸ ਨੇ ਆਪਣੇ ਆਪ ਨੂੰ ਜ਼ਬਤ ‘ਚ ਕਰਨ ਲਈ ਕਿੰਨੀ ਮਿਹਨਤ ਕੀਤੀ ਹੋਏਗੀ। ਉਸਦੀ ਪ੍ਰਭਾਵਸ਼ਾਲੀ ਦਿੱਖ ਤੋਂ ਹੀ ਵਿਲੀਅਮ ਵੈਰਾਗਿਆ ਗਿਆ। ਜਿਵੇਂ ਹੀ ਉਸ ਨੇ ਸ਼ੇਰ ਕੌਰ ਦੇ ਚਿਹਰੇ ‘ਤੇ ਨਜ਼ਰ ਮਾਰੀ ਤਾਂ ਓਹ ਅਵਾਕ ਰਹਿ ਗਿਆ। ਚਿਰਾਂ ਤੋਂ ਸੁੱਕੀਆਂ ਹੋਈਆਂ ਅੱਖਾਂ ਹੁਣ ਪਰਲ ਪਰਲ ਵਗ ਰਹੀਆਂ ਸਨ। ਓਹ ਧਾਹਾਂ ਮਾਰ ਮਾਰ ਰੋਣ ਲੱਗਾ। – ”ਪਲੀਜ਼ ਫਾਰਗਿਵ ਮੀ। ਐਮ ਸਾਰੀ। ਆਈ ਰਿਪੋਰਟਡ ਟੂ ਦ ਬੌਸ ਅਬਾਉਟ ਯੂ… । ਆਈ ਐਮ ਨਾਟ ਆ ਗੁੱਡ ਮੈਨ।”

”ਕੋਈ ਗੱਲ ਨਹੀਂ, ਘਬਰਾ ਨਾ। ਇਹ ਬਹੁਤ ਜ਼ਰੂਰੀ ਸੀ।” – ਸ਼ੇਰ ਕੌਰ ਚੌਕਸ ਜਰੁਰ ਹੋ ਗਈ ਪਰ ਉਸ ਨੂੰ ਚਿੰਤਾ ਬਿਲਕੁਲ ਨਹੀਂ ਸੀ। – ”ਅੱਛਾ ਇਹ ਦੱਸ ਤੈਨੂੰ ਮੁਖਬਰੀ ਬਦਲੇ ਕੀ ਮਿਲਦਾ ਹੈ?”

”ਦੇ ਕੈਪਟ ਮਾਈ ਆਲ ਫੈਮਲੀ ਇਨ ਬਿੱਗ ਟੈਂਪਲ ਏਟ ਅਮੀਸਰ। ਆਲ ਲੇਡੀਜ਼ ਆਰ ਦੇਅਰ ਇਨ ਦ ਜੇਲ਼ .. ।” – ਵਿਲੀਅਮ ਫੇਰ ਧਾਂਹੀਂ ਰੋ ਪਿਆ। ਓਸ ਦੇ ਪਰਿਵਾਰ ਦੇ ਕਈ ਜੀਆਂ ਨੂੰ ਅਮੀਸਰ ਦੇ ਵੱਡੇ ਮੰਦਰ ‘ਚ ਕੈਦ ਕੀਤਾ ਹੋਇਆ ਸੀ। ਉਨ੍ਹਾਂ ਦੀਆਂ ਔਰਤਾਂ ਨੂੰ ਉੱਥੋਂ ਦੇ ਪੁਜਾਰੀ ਆਪਣੀ ਜਿਨਸੀ ਭੁੱਖ ਲਈ ਵਰਤਦੇ ਸਨ। ਵਿਲੀਅਮ ਓਹਨਾਂ ‘ਚ ਸਾਰਿਆਂ ਤੋਂ ਨਰੋਆ ਹੋਣ ਕਾਰਨ ਉਸ ਨੂੰ ਦੂਜੀਆਂ ਸਟੇਟਾਂ ਤੋਂ ਔਰਤਾਂ ਲਿਆਉਣ ਲਈ ਵਰਤਿਆ ਜਾਂਦਾ ਸੀ। ਇਸ ਲਈ ਹੱਦ ‘ਤੇ ਤੈਨਾਤ ਫੌਜੀਆਂ ਅਤੇ ਅਫਸਰਾਂ ਨਾਲ ਮਿਲੀਭੁਗਤ ਬਣਾਈ ਗਈ ਸੀ। ਦੂਜੀਆਂ ਸਟੇਟਾਂ ਨੂੰ ਇੱਕ ਔਰਤ ਲੰਘਾਉਣ ਬਦਲੇ ਵੀਹ ਜੱਟ ਮਜ਼ਦੂਰ ਮੁਫਤ ‘ਚ ਕੰਮ ਕਰਨ ਲਈ ਦਿੱਤੇ ਜਾਂਦੇ ਸਨ ਅਤੇ ਨਾਲ ਹੀ ਨਸ਼ੇ ਦਾ ਪਊੁਡਰ ਪਚੀਸੇ ਲਈ ਵਾਧੂ ਮਾਤਰਾ ‘ਚ ਮਿਲਦਾ ਸੀ। ਵਿਲੀਅਮ ਨੇ ਸ਼ੇਰ ਕੌਰ ਨੂੰ ਦੇਖ ਕੇ ਪਹਿਲਾਂ ਤਾਂ ਇਹੋ ਸੋਚਿਆ ਸੀ ਕੇ ਸੰਤ ਨੰਦ ਪ੍ਰਕਾਸ਼ ਉਸ ਦੇ ਸਾਰਿਆਂ ਜੀਆਂ ਨੂੰ ਛੱਡ ਦੇਵੇਗਾ। ਪਰ ਉਸਦੇ ਚਿਹਰੇ ਨੂੰ ਦੇਖ ਕੇ ਓਹਦਾ ਦਿਮਾਗ ਗੇੜਾ ਖਾ ਗਿਆ ਅਤੇ ਓਹ ਆਪਣੀ ਸੁਧ ਬੁਧ ‘ਚ ਨਾ ਰਿਹਾ। ਓਸ ਨੂੰ ਸਾਰਾ ਕੁਝ ਕਲਪਤ ਜਿਹਾ ਨਜ਼ਾਰਾ ਲੱਗਣ ਲੱਗਾ ਅਤੇ ਓਹ ਆਪਣੇ ਆਪ ਨੂੰ ਹਲਕਾ ਫੁੱਲ ਮਹਿਸੂਸ ਕਰ ਰਿਹਾ ਸੀ। ਹੁਣ ਓਹ ਸ਼ੇਰ ਕੌਰ ਨੂੰ ਨੰਦ ਪ੍ਰਕਾਸ਼ ਦੇ ਚੁੰਗਲ ‘ਚ ਫਸਣ ਤੋਂ ਬਚਾਉਣ ਦੀਆਂ ਤਰਕੀਬਾਂ ਘੜਨ ਲੱਗਾ।

”ਮੈਨੂੰ ਨਹੀਂ ਪਤਾ ਤੇਰਾ ਨਾਮ ਵਿਲੀਅਮ ਤੂੰ ਇਹ ਸਾਰਾ ਕੁਝ ਕਿਉਂ ਕਰ ਰਿਹਾ ਹੈਂ…….। ਮੈਂ ਇੱਕ ਮਿਸ਼ਨ ‘ਤੇ ਆਈ ਹਾਂ। ਪਚੀਸੇ ਦੀ ਇਸ ਧਰਤੀ ਨੂੰ ਸੁਰਗ ਬਣਾਉਣ ਲਈ। ਇਸ ਕੰਮ ‘ਚ ਤੂੰ ਮੇਰਾ ਸਾਥ ਦੇਵੇਂਗਾ। ਇਹ ਪਹਿਲਾਂ ਤੋਂ ਹੀ ਨਿਰਧਾਰਤ ਹੈ।” – ਸ਼ੇਰ ਕੌਰ ਗੱਲਾਂ ਕਰਦੀ ਜਾ ਰਹੀ ਸੀ ਅਤੇ ਵਿਲੀਅਮ ਹੱਥ ਜੋੜ ਕੇ ਖੜਾ ਸੀ।

ਸ਼ੇਰ ਕੌਰ ਕਿਸੇ ਅਲੌਕਿਕ ਸ਼ਕਤੀ ਦਾ ਅਹਿਸਾਸ ਹੋਣ ਵਾਂਗ ਆਪਣੇ ਆਲੇ ਦੁਆਲੇ ਦੀ ਟੋਹ ਲੈ ਰਹੀ ਸੀ। ਉਹ ਇਨਕਲਾਬ ‘ਚੋਂ ਪੈਦਾ ਹੋਈ ਕੌਮ ਦੀ ਮੁੜ ਸੁਰਜੀਤੀ ਦੀ ਆਸ ਬਣ ਕੇ ਪਚੀਸੇ ਦੀ ਧਰਤੀ ‘ਤੇ ਆਈ ਸੀ। ਪਚੀਸੇ ਦੇ ਹੁਕਮਰਾਨਾਂ ਨੂੰ ਰਾਜ ਅੰਦਰ ਸ਼ੇਰ ਕੌਰ ਦੇ ਦਾਖਲੇ ਦਾ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ। ਵਿਲੀਅਮ ਜੱਟ ਉਸ ਬਾਰੇ ਆਪਣੇ ਆਕਾਵਾਂ ਨੂੰ ਜਾਣਕਾਰੀ ਮੁਹਈਆ ਕਰ ਚੁੱਕਾ ਸੀ। ਕਿਉਂਕਿ ਪਚੀਸੇ ਦੀ ਧਰਤੀ ‘ਤੇ ਕਦਮ ਰੱਖਣ ਵਾਲਾ ਕੋਈ ਬੰਦਾ ਆਪਣੀ ਖੈਰੀਅਤ ਦਾ ਖੁਦ ਜ਼ਿੰਮੇਵਾਰ ਸੀ। ਇਸ ਲਈ ਉਹ ਵਾਪਸ ਜਿਉਂਦਿਆਂ ਮੁੜੇਗਾ ਜਾ ਨਹੀਂ, ਇਹ ਪਚੀਸੀਆਂ ‘ਤੇ ਨਿਰਭਰ ਕਰਦਾ ਸੀ। ਹਾਂ! ਸੋਨਾ, ਨਸ਼ਾ ਜਾਂ ਔਰਤ ਦੇ ਰੂਪ ‘ਚ ਤੋਹਫ਼ਾ ਦੇਣ ਵਾਲਾ ਪਚੀਸਾ ਸਰਕਾਰ ਦਾ ਖਾਸ ਮਹਿਮਾਨ ਹੁੰਦਾ। ਉਸ ਦੀ ਰੱਜ ਕੇ ਸੇਵਾ ਕੀਤੀ ਜਾਂਦੀ। ਪਚੀਸੀ ਪੁਲਿਸ ਉਸ ਦੇ ਪੈਰ ਚੱਟਣ ਤੱਕ ਜਾਂਦੀ। ਪਰ ਜੇਕਰ ਬੰਦਾ ਹੁਕਮਰਾਨਾਂ ਦੇ ਹਿਸਾਬ ਸਿਰ ਨਾ ਬੈਠਦਾ ਤਾਂ ਬਲਾਤਕਾਰ, ਨਸ਼ੇ ਦੀ ਤਸਕਰੀ ਦਾ ਕੇਸ ਪਾ ਕੇ ਜੇਲ੍ਹ ਅੰਦਰ ਸੁੱਟ ਦਿੱਤਾ ਜਾਂਦਾ। ਜੇਕਰ ਉਹ ਬੰਦਾ ਕਿਸੇ ਖਾਸ ਵਰਗ ਨਾਲ ਜਾਂ ਕਿਸੇ ਆਪਣੀ ਪਾਰਟੀ ਨਾਲ ਹੀ ਸਬੰਧ ਰੱਖਦਾ ਤਾਂ ਉਸ ਨੂੰ ਕਿਸੇ ਸੜਕ ਹਾਦਸੇ ਮਰਿਆ ਦਿਖਾ ਦਿੱਤਾ ਜਾਂਦਾ। ਪਚੀਸੀ ਸਰਕਾਰ ਦੇ ਆਗੂਆਂ ਨੇ ਕੇਈ ਵਾਰ ਇੰਜ ਕੀਤਾ ਸੀ। ਜੇਕਰ ਕੋਈ ਭੈੜ ਜਾਂ ਬਦਨਾਮ ਹੋਇਆ ਬੰਦਾ ਸੇਰ ਨੂੰ ਸਵਾ ਸੇਰ ਹੋਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ‘ਸੰਤ ਅਮਲੀ ਦਫਤਰ’ ਪਾਰਟੀ ‘ਚ ਸ਼ਾਮਲ ਕਰ ਲਿਆ ਜਾਂਦਾ। ਜੇਕਰ ਫੇਰ ਵੀ ਘਿਓ ਨਾ ਨਿਕਲਦਾ ਤਾਂ ‘ਸੰਤ ਅਮਲੀ ਦਫਤਰ’ ਦੇ ਬੰਦੇ ਉਸ ਨੂੰ ਕੁੱਟ-ਕੁੱਟ ਮਾਰ ਦਿੰਦੇ।

ਕੁਝ ਅਜਿਹੇ ਹਾਲਾਤ ‘ਚ ਸ਼ੇਰ ਕੌਰ ਇੱਕ ਜਨਾਨੀ ਹੋਣ ਦੇ ਬਾਵਜੂਦ ਇਕੱਲੀ ਕਾਰੀ ਪਚੀਸੇ ਦੀ ਧਰਤੀ ਨੂੰ ਹਰਾ ਕਰਨ ਨਿਕਲੀ ਸੀ। ਪਰ ਹਾਲਾਤ ਦੇ ਉਲਟ ਕੀ ਉਹ ਅਜਿਹਾ ਕਰਨ ‘ਚ ਕਾਮਯਾਬ ਹੋ ਸਕੇਗੀ? ਆਪਣੇ ਆਪ ‘ਚ ਇਹ ਇੱਕ ਵੱਡਾ ਸਵਾਲ ਸੀ। ਇਹੋ ਸਵਾਲ ਵਿਲੀਅਮ ਨੂੰ ਸਵਾਲ ਘੱਟ ਸ਼ੇਰ ਕੌਰ ਦਾ ਪਾਗਲਪਨ ਜ਼ਿਆਦਾ ਜਾਪਦਾ। ਪਚੀਸੀਆਂ ਦੇ ਕਰਿੰਦੇ ਵਿਲੀਅਮ ਜੱਟ ਦੇ ਮਨ ‘ਚ ਬਾਸੀ ਕੜ੍ਹੀ ਕੀ ਉਬਾਲੇ ਖਾ ਰਹੀ ਹੈ, ਇਸ ਬਾਰੇ ਸ਼ੇਰ ਕੌਰ ਨੂੰ ਉਸ ਦੇ ਚਿਹਰੇ ‘ਤੇ ਉੱਭਰ ਰਹੇ ਹਾਵਾਂ ਭਾਵਾਂ ਤੋਂ ਅਨੁਮਾਨ ਲੱਗ ਰਿਹਾ ਸੀ। ਸ਼ੇਰ ਕੌਰ ਲਈ ਖਾਸ ਗੱਲ ਇਹੋ ਸੀ ਕਿ ਪਚੀਸੀ ਹੁਕਮਰਾਨਾਂ ਦਾ ਜਿਹੜਾ ਬੰਦਾ ਸਰਕਾਰ ਲਈ ਕੰਮ ਕਰ ਰਿਹਾ ਸੀ, ਸ਼ੇਰ ਕੌਰ ਲਈ ਉਹੋ ਸਭ ਤੋਂ ਵਧ ਮਦਦਗਾਰ ਸਾਬਿਤ ਹੋਣ ਵਾਲਾ ਸੀ। ਇਸੇ ਸੋਚ ਨੇ ਸ਼ੇਰ ਕੌਰ ਨੂੰ ਹੋਰ ਬਲ ਬਖਸ਼ਿਆ ਅਤੇ ਓਹ ਵਿਲੀਅਮ ਜੱਟ ਨੂੰ ਪੂਰੀ ਤਰਾਂ ਤਿਆਰ ਕਰ ਲੈਣਾ ਚਾਹੁੰਦੀ ਸੀ। ”ਕੀ ਲਗਦਾ ਹੈ, ਮੈਂ ਇਸ ਧਰਤੀ ਨੂੰ ਮੁੜ ਤੋਂ ਹਰਿਆ ਭਰਿਆ ਕਰਨ ‘ਚ ਕਾਮਯਾਬ ਹੋ ਸਕਾਂਗੀ?” – ਉਸ ਨੇ ਇਸੇ ਕੜੀ ਵਜੋਂ ਵਿਲੀਅਮ ਨੂੰ ਸਵਾਲ ਕੀਤਾ।

”ਯੂ ਕਾਂਟ ਫਾਈਟ ਵਿੱਦ ਅਵਰ ਗਾਡ” – ਪਚੀਸੀ ਲੋਕ ਸੰਤ ਪ੍ਰਕਾਸ਼ ਦੀ ਪੀੜ੍ਹੀ ਨੂੰ ਰੱਬ ਮੰਨਦੇ ਸਨ। ਵਿਲੀਅਮ ਦੇ ਜਵਾਬ ਦਾ ਸ਼ੇਰ ਕੌਰ ‘ਤੇ ਕੋਈ ਅਸਰ ਨਹੀਂ ਹੋਣਾ ਸੀ, ਸੋ ਨਹੀਂ ਹੋਇਆ। ਇਸ ਲਈ ਉਸ ਨੇ ਆਪਣੀ ਗੱਲ ਸਹਿਜ ਨਾਲ ਜਾਰੀ ਰੱਖੀ।

”ਇਸ ਰੇਤਲੀ ਧਰਤੀ ‘ਤੇ ਕਦੇ ਦਰਿਆ ਵਗਦੇ ਸਨ, ਹਰੀਆਂ ਕਚੂਰ ਫਸਲਾਂ ਲਹਿਰਾਉਂਦੀਆਂ ਸਨ। ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ ਅਤੇ ਰੱਬ ਦੀਆਂ ਰਹਿਮਤਾਂ ਦੇ ਗੀਤ ਗਾਏ ਜਾਂਦੇ ਸਨ।”

”ਨਾਟ ਪਾਸਿਬਲ। ਬਟ ਅਵਰ ਪੀਪਲ ਸਿੰਗ ਸਾਂਗਸ ਇਨ ਪ੍ਰੇਜ਼ ਆਫ ਗੁਰੂ ਨੰਦ ਪ੍ਰਕਾਸ਼ ਜੀ।”

”ਨੰਦ ਪ੍ਰਕਾਸ਼ ਜਾਂ ਹੋਰ ਕੋਈ ਵੀ ਪ੍ਰਕਾਸ਼ ਤੁਹਾਡਾ ਗੁਰੂ ਨਹੀਂ ਹੋ ਸਕਦਾ। ਸਾਡੇ ਗੁਰੂਆਂ ਨੇ ਇਸ ਧਰਤੀ ‘ਤੇ ਮਹਾਨ ਕਾਰਜ ਕੀਤੇ ਹਨ। ਜਿਨ੍ਹਾਂ ਨੂੰ ਸੰਗਰਸ ਅਤੇ ਅਮਲੀ ਦਫਤਰ ਵਾਲਿਆਂ ਨੇ ਭੁਲਾ ਦਿੱਤਾ ਹੈ। ਓਹ ਨਸ਼ੇ ਅਤੇ ਧੰਨ ਨੂੰ ਆਪਣਾ ਸਭ ਕੁਝ ਮੰਨ ਬੈਠੇ ਹਨ। ਦੋ ਸਦੀਆਂ ਤੋਂ ਪਚੀਸੇ ਦੇ ਲੋਕ ਆਪਣੇ ਅਸਲ ਨੂੰ ਭੁੱਲ ਚੁੱਕੇ ਹਨ, ਤੁਸੀਂ 10 ਗੁਰੂਆਂ ਦੀ ਬਾਣੀ ਨੂੰ ਵੀ ਭੁਲਾ ਦਿੱਤਾ ਹੈ।”

”ਦੇਅਰ ਆਰ ਟਵੰਟੀ ਫਾਈਵ ਪ੍ਰਕਾਸ਼ ਗੁਰੂਜ਼, ਨੋਬੋਡੀ ਐਲਸ ਇਜ਼ ਪਚੀਸੀ ਗਾਡ। ਨੰਦ ਪ੍ਰਕਾਸ਼ ਇਜ਼ ਅਵਰ ਗੁਰੂ, ਹੀ ਇਜ਼ ਵੈਰੀ ਪਾਵਰਫੁੱਲ, ਐਂਡ ਸੀ ਐਮ” – ਵਿਲੀਅਮ ਜੱਟ ਨੇ ਪਚੀਸੀ ਲੋਕਾਂ ਦੀ ਵਿਚਾਰਧਾਰਾ ਨੂੰ ਉਘਾੜ ਕੇ ਰੱਖ ਦਿੱਤਾ।
”ਤੁਹਾਨੂੰ ਲੋਕਾਂ ਨੂੰ ਇਹ ਕਿਸ ਨੇ ਕਿਹਾ ਹੈ ਕਿ ਸੰਤ ਪ੍ਰਕਾਸ਼ ਹੀ ਤੁਹਾਡਾ ਗੁਰੂ ਹੈ?” – ਸ਼ੇਰ ਕੌਰ ਨੇ ਇਹ ਸਵਾਲ ਹੈਰਾਨੀ ਨਾਲ ਪੁੱਛਿਆ ਸੀ।

”ਬਿਗ ਟੈਂਪਲ ਕਮੇਟੀ ਪ੍ਰੈਜ਼ੀਡੈਂਟ ਟੋਲਡ ਅੱਸ, ਐਂਡ ਟੈਂਪਲ ਹੈੱਡ ਪੁਜਾਰੀ ਆਰਡਰ ਟੂ ਓਬੇਅ ਦਿਸ ਵਰਡਿਕਟ…….ਐਂਡ ਯੂ ਨੋਅ, ਦਿਸ ਇਜ ਗਾਡਜ਼ ਆਰਡਰ।”

ਸ਼ੇਰ ਕੌਰ ਨੇ ਠੰਡਾ ਅਤੇ ਲੰਮਾ ਸਾਹ ਲਿਆ। ਹਾਲਾਂਕਿ ਜਿੱਥੇ ਓਹ ਖੜੇ ਸਨ, ਓਥੋਂ ਦਾ ਵਾਤਾਵਰਣ ਅਜਿਹਾ ਨਹੀਂ ਸੀ ਕਿ ਲੰਮਾ ਸਾਹ ਲਿਆ ਜਾਂਦਾ। ਹਵਾ ‘ਚ ਅਜੀਬ ਕਿਸਮ ਦੀ ਗੰਧ ਫੈਲੀ ਹੋਈ ਸੀ, ਜਿਹੜੀ ਸ਼ੇਰ ਕੌਰ ਨੂੰ ਬੇਚੈਨ ਕਰ ਰਹੀ ਸੀ। ਪਰ ਪਚੀਸੀ ਲੋਕ ਇਸ ਦੇ ਆਦੀ ਹੋ ਚੁੱਕੇ ਸਨ। ਗੱਲਾਂ ਕਰਦਿਆਂ ਹਨੇਰਾ ਹੋ ਚੁੱਕਾ ਸੀ। ਸ਼ੇਰ ਕੌਰ ਨੇ ਦੂਰ ਤੱਕ ਆਪਣੀ ਨਜ਼ਰ ਦੌੜਾਈ ਤਾਂ ਕਿਤੇ-ਕਿਤੇ ਬਲਦੀਆਂ ਲਾਟਾਂ ਦਿਖਾਈ ਦੇਣ ਲੱਗੀਆਂ ਸਨ। ਇੱਕ ਪਲ ਲਈ ਸੋਚਣ ਦੇ ਬਾਅਦ ਓਹ ਵਿਲੀਅਮ ਵੱਲ ਵਧੀ।

- ”ਆਪਣੀ ਜ਼ਿੰਦਗੀ ‘ਚ ਕਦੇ ਕੋਈ ਨਸ਼ਾ ਕੀਤਾ ਹੈ?”

”ਨੋ।” – ਵਿਲੀਅਮ ਨੇ ਤੁਰੰਤ ਜਵਾਬ ਦਿੱਤਾ।

”ਨਸ਼ੇ ਦੀ ਧਰਤੀ ‘ਤੇ ਇਹ ਸੰਭਵ ਨਹੀਂ ਜਾਪਦਾ। ਇਹ ਕਿਵੇਂ ਹੋ ਸਕਦਾ ਹੈ?” – ਸ਼ੇਰ ਕੌਰ ਨੂੰ ਵਿਲੀਅਮ ਦੀ ਗੱਲ ਝੂਠ ਜਾਪ ਰਹੀ ਸੀ।

”ਨੋ! ਨੈਵਰ, ਦੇਅ ਡੋਂਟ ਅਲਓਅ ਮੀ ਟੂ ਡੂ ਦ ਥਿੰਗਸ਼’

”ਕਿਉਂ?” – ਸ਼ੇਰ ਕੌਰ ਲਈ ਇਹ ਹੈਰਾਨੀ ਦੀ ਵੱਡੀ ਗੱਲ ਸੀ।

”ਆਈ ਐਮ ਦੇਅਰ ਗੁੱਡ ਮੈਨ ਟੂ ਡੂ ਸਮ ਬਿਗ ਵਰਕ… ਸੋ ਦੈਟਸ ਵਾਇ ਦੇਅ ਕੀਪ ਕਲੋਜ਼ ਆਈ ਆਨ ਮੀ… ਬਟ ਆਈ ਹੇਟ ਡ੍ਰੱਗਸ। ਵੈਨ ਦੇਅ ਟੁੱਕ ਡ੍ਰੱਗਸ ਦੇਅ ਬਿਕੱਮ ਐਨੀਮਲਸ਼… ” – ਕਹਿੰਦਿਆਂ ਵਿਲੀਅਮ ਦੇ ਚਿਹਰੇ ‘ਤੇ ਤਣਾਅ ਉਭਰ ਆਇਆ ਅਤੇ ਉਸ ਨੇ ਆਪਣੇ ਸਿਰ ਤੇ ਲਾਇਆ ਹੈਡ ਫੋਨ ਲਾਹ ਕੇ ਪਰਾਂਹ ਵਗਾਹ ਮਾਰਿਆ..

”ਇਹ ਕਿਉਂ ਸੁੱਟਿਆ?” – ਵਿਲੀਅਮ ਦੀ ਹਰਕਤ ‘ਤੇ ਹੈਰਾਨ ਹੁੰਦਿਆਂ ਸ਼ੇਰ ਕੌਰ ਨੇ ਪੁੱਛਿਆ।

”ਬਲਡੀ ਬਾਸਟਡ, ਕਿੱਲਰ, ਰੇਪਿਸਟ… ਦੇਅ ਆਰ ਲਿਸਿਨਿੰਗ ਅਵਰ ਟਾਕ। ਆਈ ਅਲਰੈਡੀ ਟੋਲਡ ਯੂ, ਆਈ ਐਮ ਏਨ ਇਨਫਾਰਮਰ। ਦੈਟਸ ਇਟ ਓ ਕੇ?” – ਹੁਣ ਓਹ ਪੂਰੀ ਤਰ੍ਹਾਂ ਪ੍ਰੇਸ਼ਾਨ ਹੋ ਚੁੱਕਾ ਸੀ। ਸ਼ੇਰ ਕੌਰ ਵੀ ਉਸ ਦੀ ਇਸ ਪ੍ਰੇਸ਼ਾਨੀ ਵਿੱਚ ਸ਼ਾਮਲ ਸੀ। ਉਹ ਉਸ ਦੇ ਹੋਰ ਨੇੜੇ ਜਾਂਦੀ ਹੈ। ”ਕਿੰਨੀ ਉਮਰ ਹੋ ਚੁੱਕੀ ਹੈ ਤੇਰੀ?”

”ਟਵੰਟੀ ਫਾਈਵ” – ਦੇਖਣ ਤੋ 35 ਸਾਲਾਂ ਦੇ ਜਾਪਦੇ ਵਿਲੀਅਮ ਨੇ ਸਹਿਜ ਨਾਲ ਕਿਹਾ।

”ਵਿਆਹ?” – ਸ਼ੇਰ ਕੌਰ ਦਾ ਆਸ ਦੇ ਉਲਟ ਸਵਾਲ ਸੀ ਇਹ।

”ਯੇਸ, ਐਮ ਮੈਰਿਡ। ਆਈ ਬ੍ਰਿੰਗ ਮਾਈ ਵਾਈਫ ਫ੍ਰਾਮ ਗੁਜਰਾਤ। ਆਈ ਪੇਡ 50 ਲੈਕ ਰੂਪੀਜ਼ ਫ਼ਰ ਹਰ… ਬਟ ਦੇਅ ਟੁੱਕ ਹਰ ਵੈਰੀ ਸੇਮ ਡੇਅ।” – ਵਿਲੀਅਮ ਦੀਆਂ ਅੱਖਾਂ ‘ਚ ਨਫਰਤ ਅਤੇ ਗੁੱਸਾ ਸਾਫ਼ ਤੌਰ ‘ਤੇ ਪ੍ਰਗਟ ਹੋ ਗਿਆ ਸੀ। ਸ਼ੇਰ ਕੌਰ ਉਸ ਦੀਆਂ ਅੱਖਾਂ ‘ਚ ਕੁਝ ਪਲ ਦੇਖਦੀ ਹੈ ਅਤੇ ਫੇਰ ਆਪਣੇ ਹੱਥ ‘ਚੋ ਦਸਤਾਨਾ ਉਤਾਰ ਕੇ ਉਸ ਵੱਲ ਹੱਥ ਵਧਾਉਂਦੀ ਹੈ। ਵਿਲੀਅਮ ਹਾਲੇ ਵੀ ਗੁੱਸੇ ਅਤੇ ਨਫਰਤ ਦੇ ਮਿਲੇ ਜੁਲੇ ਭਾਵਾਂ ‘ਚ ਗੋਤੇ ਖਾ ਰਿਹਾ ਹੈ। ਓਹ ਸ਼ੇਰ ਕੌਰ ਦੀ ਅਦ੍ਰਿਸ਼ ਸ਼ਕਤੀ ਤੋਂ ਭੈਭੀਤ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਬਿਨਾਂ ਕਿਸੇ ਦਬਾਅ ਦੇ ਸਾਰਾ ਕੁਝ ਉਗਲੀ ਜਾ ਰਿਹਾ ਹੈ, ਹਾਲਾਂਕਿ ਉਹ ਪਚੀਸੀਆਂ ਦਾ ਮਰਦ ਦਲੇਰ ਬੰਦਾ ਸੀ ਪਰ ਸ਼ੇਰ ਕੌਰ ਦੇ ਸਾਹਮਣੇ ਘਬਰਾਹਟ ਉਸ ਨੂੰ ਮਣਾਂ ਮੂੰਹੀਂ ਬੋਝ ਦੇ ਅੰਨ੍ਹੇ ਖੂਹ ਵਿੱਚ ਸੁੱਟ ਰਹੀ ਹੈ।

ਉਸ ਦਾ ਹੱਥ ਝੂਠ ਅਤੇ ਸੱਚ, ਅਚੇਤ ਅਤੇ ਸੁਚੇਤ, ਦਿਸਦੇ ਅਤੇ ਅਣਦਿਸਦੇ ਵਿਨਾਸ਼ ਅਤੇ ਵਿਆਪਕ ਦਰਮਿਆਨ ਅਟਕ ਕੇ ਰਹਿ ਗਿਆ। ਸਮਾਂ ਉਸ ਲਈ ਜਿਵੇਂ ਰੁਕ ਗਿਆ ਹੋਵੇ, ਪਰ ਸ਼ੇਰ ਕੌਰ ਲਈ ਸਮਾਂ ਆਪਣੀ ਚਾਲ ਹੀ ਚੱਲ ਰਿਹਾ ਸੀ। ਉਸ ਲਈ ਪਚੀਸੇ ਦੀ ਧਰਤੀ ਨੂੰ ਮੁੜ ਤੋਂ ਸੁਰਗ ਬਣਾਉਣਾ ਜ਼ਰੂਰੀ ਸੀ ਅਤੇ ਇਸ ਕੰਮ ਲਈ ਸਫਰ ਵੀ ਹਾਲੇ ਸ਼ੁਰੂ ਨਹੀਂ ਸੀ ਹੋਇਆ। ਇਸ ਲਈ ਉਸ ਨੇ ਬਿਨਾਂ ਹੋਰ ਦੇਰੀ ਦੇ ਵਿਲੀਅਮ ਦਾ ਹੱਥ ਫੜ ਲਿਆ। ਸ਼ੇਰ ਕੌਰ ਨੂੰ ਹੋਰ ਜ਼ਿਆਦਾ ਹੈਰਾਨੀ ਹੋਈ ਕਿਉਂਕਿ ਉਸ ਦੇ ਸਪੱਰਸ਼ ਨਾਲ ਵਿਲੀਅਮ ‘ਤੇ ਕਿਸੇ ਤਰਾਂ ਦਾ ਕੋਈ ਅਸਰ ਨਹੀਂ ਸੀ ਹੋਇਆ। ਇਹ ਵਰਤਾਰਾ ਬਿਲਕੁਲ ਆਮ ਵਾਂਗ ਸੀ। ਉਹਦੇ ਅੰਦਰ ਉਤਸੁਕਤਾ ਅਤੇ ਦਿਲਚਸਪੀ ਠਾਠਾਂ ਮਾਰਨ ਲੱਗੀ, – ”ਇਹ ਕਿ ਵਿਲੀਅਮ? ਤੂੰ ਤਾਂ ਬਿਲਕੁਲ ਸੱਚਾ ਹੈਂ! ਤੇਰੇ ਜਿਹੇ ਲੋਕ ਪਚੀਸੇ ‘ਚ ਵਸਦੇ ਹਨ, ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ। ਖੈਰ ਇਹ ਬਹੁਤ ਚੰਗੀ ਗੱਲ ਹੈ।”

”ਵਟਸ ਗੁੱਡ ਇਨ ਇਟ? ਵਟਸ ਨਿਊ?” – ਵਿਲੀਅਮ ਸ਼ੇਰ ਕੌਰ ਦੀਆਂ ਅਦਭੁਤ ਗੱਲਾਂ ਤੋਂ ਹੈਰਾਨ ਹੋ ਰਿਹਾ ਸੀ।

”ਅੱਗੇ ਚੱਲ ਕੇ ਤੈਨੂੰ ਆਪੇ ਪਤਾ ਚੱਲ ਜਾਵੇਗਾ।’

ਦੋਵ੍ਹੇਂ ਟੁੱਟੀ ਹੋਈ ਸੜਕ ‘ਤੇ ਖੜ੍ਹੀ ਗੱਡੀ ਤੋਂ ਹਟ ਕੇ ਕੁਝ ਦੂਰ ਟਿੱਬਿਆਂ ਦੇ ਓਹਲੇ ਹਾਲਤ ਦਾ ਜਾਇਜਾ ਲੈਣ ਲਗਦੇ ਹਨ।

”ਤੈਨੂੰ ਕੀ ਲਗਦਾ ਹੈ, ਪਚੀਸੇ ਦੇ ਹੁਕਮਰਾਨ ਸਭ ਠੀਕ ਕਰ ਰਹੇ ਹਨ?” – ਸ਼ੇਰ ਕੌਰ ਵਿਲੀਅਮ ਦੇ ਮਨ ਦੀ ਗੱਲ ਜਾਨਣਾ ਚਾਹੁੰਦੀ ਸੀ।

”ਵੱਟ ਆਈ ਕੈਨ ਸੇਅ ਅਬੋਉਟ ਦੈਮ। ਆਈ ਐਮ ਲੋਨਲੀ। ਦੇਅ ਡੀਸੈਕਸੁਲਾਇਜ਼ ਐਵਰੀ ਵਨ। ਇਵਨ ਆਲ ਦ ਓਪੋਜ਼ੀਸ਼ਨ ਪਾਰਟੀਜ਼ ਜਾਇਨ ਸੰਤ ਅਮਲੀ ਦਫਤਰ ਪਾਰਟੀ। ਅਮਲੀ ਦਫਤਰ ਲੀਡਰ ਵਿਨਜ਼ ਓਪੋਜ਼ੀਸ਼ਨ ਬਾਇ ਹੁੱਕ ਐਂਡ ਕਰੁੱਕ। ਨਾਓ ਨੋ ਵਨ ਇਜ਼ ਰੈਡੀ ਟੂ ਸੇਅ ਐਨੀਥਿੰਗ, ਨਾਟ ਅ ਸਿੰਗਲ ਵਰਡ ਅਗੇਂਸਟ ਪਚੀਸਾ ਗੌਰਮਿੰਟ ਐਂਡ ਬਿਗ ਟੈਂਪਲ ਕਮੇਟੀ ਐਂਡ ਮੀ? ਵੱਟ ਕੈਨ ਆਈ ਡੂ ਲੋਨਲੀ.. ਦੇਅ ਆਰ ਪਾਵਰਫੁਲ। ਆਈ ਐਮ ਓਨਲੀ ਵਨ…” – ਵਿਲੀਅਮ ਨੇ ਇੱਕ ਤਰਾਂ ਨਾਲ ਸੱਤਾ ਅੱਗੇ ਆਪਣੇ ਹੱਥ ਖੜ੍ਹੇ ਕਰ ਦਿੱਤੇ।

”ਸ਼ਾਇਦ ਤੈਨੂੰ ਇੱਕ ਦੀ ਤਾਕਤ ਦਾ ਅੰਦਾਜ਼ਾ ਨਹੀਂ। ਤੂੰ ਕਦੇ ਸੋਚਿਆ ਹੈ, ਮੈਂ ਵੀ ਇੱਕ ਹਾਂ, ਤੂੰ ਵੀ ਇੱਕ ਹੈਂ ਅਤੇ ਅਖੀਰ ਸਾਡੇ ਬ੍ਰਹਮੰਡੀ ਪਸਾਰੇ ਦਾ ਕਰਤਾ ਵੀ ਤਾਂ ਇੱਕ ਹੀ ਹੈ।” – ਉਸ ਨੇ ਵਿਲੀਅਮ ‘ਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ।
”ਇਫ 35 ਲੈਕ ਪਚੀਸੀ ਪੀਪਲ ਕੁੱਡ ਨੌਟ ਡੂ ਮੱਚ ਅਗੇਂਸਟ ਸਮ ਹੰਡਰਡ ਆਫ ਪ੍ਰਕਾਸ਼ ਪੀਪਲ, ਦੈਨ ਵੱਟ ਕੈਨ ਯੂ ਐਂਡ ਮੀ ਡੂ?” – ਵਿਲੀਅਮ ਦਾ ਸਵਾਲ ਕੁਝ ਠੀਕ ਵੀ ਸੀ ਪਰ ਉਸਦੀ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਹ ਵੀ ਹੁਕਮਰਾਨਾਂ ਤੋਂ ਦੁਖੀ ਹੈ।

”ਖੱਸੀ ਹੋ ਚੁੱਕੇ ਸਮਾਜ ਤੋਂ ਆਸ ਵੀ ਕੀ ਲਾਈ ਜਾ ਸਕਦੀ ਹੈ…ਤੂੰ ਕੀ ਹੈਂ, ਇਹ ਤੂੰ ਸੋਚਣਾ ਹੈ। ਕੀੜੀਆਂ ਵਾਂਗ ਮਰਨਾ ਹੈ ਜਾਂ ਨਰਕ ਦੇ ਸੰਗਲ ਤੋੜ ਕੇ ਦੁਬਾਰਾ ਮਨੁੱਖਤਾ ਦੀ ਆਜ਼ਾਦੀ ਬਹਾਲ ਕਰਨੀ ਹੈ।” – ਸ਼ੇਰ ਕੌਰ ਬੋਲਦੀ ਜਾ ਰਹੀ ਸੀ- ”ਦੂਜੀਆਂ ਸਟੇਟਸ ਵੀ ਪਚੀਸੇ ਦਾ ਇਹ ਹਾਲ ਬਣਾਉਣ ਲਈ ਬਰਾਬਰ ਜ਼ਿੰਮੇਵਾਰ ਹਨ। ਓਹ ਪਚੀਸੀ ਹੁਕਮਰਾਨਾਂ ਦੀ ਮਦਦ ਕਰਦੀਆਂ ਹਨ। ਪ੍ਰਕਾਸ਼ ਉਨ੍ਹਾਂ ਦਾ ਹੀ ਤਾਂ ਕੰਮ ਕਰ ਰਹੇ ਹਨ। ਦੂਜੀਆਂ ਸਟੇਟਸ ਦੇ ਹਰਮਨ ਪਿਆਰੇ ਲੋਕ ਹਨ ਸਾਰੇ ਪ੍ਰਕਾਸ਼। ਇਹ ਇਨ੍ਹਾਂ ਦੀ ਮਿਲੀਭੁਗਤ ਹੈ। 3 ਸਦੀਆਂ ਪਹਿਲਾਂ ਦਾ ਉਨ੍ਹਾਂ ਦਾ ਕਾਰਜ ਪ੍ਰਕਾਸ਼ ਪੀੜ੍ਹੀ ਨੇ ਕਰ ਦਿੱਤਾ ਹੈ। ਇੱਕ ਕੌਮ ਨੂੰ ਖਤਮ ਕਰਨਾ ਸੀ ਇਨ੍ਹਾਂ ਲੋਕਾਂ ਨੇ ਕਰ ਦਿੱਤਾ…ਹੁਣ ਇਹ ਤੂੰ ਸੋਚਣਾ ਹੈ ਕਿ ਤੂੰ ਕੀ ਕਰਨਾ ਹੈ। ਮੈਂ ਤਾਂ ਇੱਕ ਸਾਧਨ ਮਾਤਰ ਹਾਂ। ਤੂੰ ਆਪਣੇ ਆਪ ਲਈ, ਆਪਣੇ ਪਰਿਵਾਰ ਲਈ। ਆਪਣੇ ਲੋਕਾਂ ਲਈ ਅਤੇ ਆਪਣੀ ਇਸ ਧਰਤੀ ਲਈ ਲੜਨਾ ਹੈ…ਤੇਰੇ ਖੂਨ ‘ਚ ਮਨੁੱਖਤਾ ਦਾ ਤੱਤ ਮਾਤਰ ਹਾਲੇ ਬਾਕੀ ਹੈ… ਤੂੰ ਸਾਥ ਦੇਵੇਂਗਾ ਤਾਂ ਆਪਾਂ ਇਸ ਧਰਤੀ ਨੂੰ ਸੁਰਗ ਬਣਾ ਸਕਦੇ ਹਾਂ…. ਹਾਲਾਂਕਿ ਸਮੇਂ ਨੂੰ ਗੇੜਾ ਦੇਣਾ ਨਾਮੁਮਕਿਨ ਹੈ, ਪਰ ਇਹ ਪਰਿਵਰਤਨਸ਼ੀਲ ਵੀ ਹੈ। ਇਸ ਲਈ ਪਚੀਸੇ ਦੀ ਹੋਣੀ ਨੂੰ ਬਦਲ ਦੇਣ ਦੀ ਅਸੀਂ ਆਸ ਕਰ ਸਕਦੇ ਹਾਂ। ਦੋ ਸਦੀਆਂ ਪਹਿਲਾਂ …”

”ਟੂ ਹੰਡਰਡ ਯੀਅਰ! ਟੂ ਹੰਡਰਡ ਯੀਅਰ! ਬੈਕ ਹਿਸਟ੍ਰੀ! ਵੱਟ ਇਜ਼ ਦਿਸ! ਆਈ ਡੋਂਟ ਨੋਅ ਇਵਨ ਅਬੋਉਟ 50 ਯੀਅਰ, ਐਂਡ ਹੂ ਕੇਅਰ ਅਬੋਉਟ ਬੈਕ ਹਿਸਟ੍ਰੀ, ਹਿਸਟ੍ਰੀ ਇਜ ਬੈਨਡ ਇਨ ਪਚੀਸਾ ਸਕੂਲਜ਼। ਦੇਅਰ ਇਜ 12 ਯੀਅਰ ਜੇਲ੍ਹ ਫ਼ਾਰ ਦਿਸ ਕ੍ਰਾਇਮæææ ਨੋ ਹੈਲਥ ਸਿਸਟਮ ਵਰਕਿੰਗ, ਨੋ ਏਜੁਕੇਸ਼ਨ……ਯੂ ਕਾਂਟ ਅੰਡਰਸਟੈਂਡ ਦਾ ਹੋਲ ਥਿੰਗ਼….” – ਵਿਲੀਅਮ ਨੇ ਉਸ ਦੀਆਂ ਗੱਲਾਂ ਨੂੰ ਇੱਕ ਵਾਰ ਫੇਰ ਕੱਟ ਦਿੱਤਾ।

”ਪਚੀਸੇ ਦੇ ਲੋਕਾਂ ਦੀ ਦਰਦਨਾਕ ਕਹਾਣੀ ਦਾ ਹਾਲ ਮੈਂ ਸਾਡੇ ਦੇਸ਼ ‘ਚ ਤਕਨੀਕ ਦੇ ਜ਼ਰੀਏ ਦੇਖ ਸੁਣ ਕੇ ਆਈ ਆਈ ਹਾਂ। ਮੈਨੂੰ ਸਾਰਾ ਕੁਝ ਪਤਾ ਹੈ। ਸਾਡੇ ਵੱਡੇ ਵਡੇਰੇ ਵੀ ਇਸੇ ਧਰਤੀ ਤੋਂ ਗਏ ਸਨ…ਜਾਨਣਾ ਨਹੀਂ ਚਾਹੇਂਗਾ ਕਿਉਂ ਗਏ? ਮੈਂ ਦਿਖਾਉਂਦੀ ਹਾਂ ਤੈਨੂੰ ਪੌਣੇ ਤਿੰਨ ਸੌ ਸਾਲ ਪਹਿਲਾਂ ਇਹ ਧਰਤੀ ਕਿਹੋ ਜਿਹੀ ਸੀ….ਆਹ ਦੇਖ਼….” – ਕਹਿ ਕੇ ਸ਼ੇਰ ਕੌਰ ਆਪਣੇ ਰਿਮੋਟ ਜਿਹੇ ਯੰਤਰ ਦਾ ਬਟਨ ਦੱਬ ਦਿੰਦੀ ਹੈ। ਇਸ ਦੇ ਨਾਲ ਹੀ ਕਾਲੀ ਸਿਆਹ ਰਾਤ ‘ਚ ਹਨੇਰੇ ਨੂੰ ਰੌਸ਼ਨੀਆਂ ਦੇ ਰੰਗ ਮੱਧਮ ਕਰਨ ਲੱਗਦੇ ਹਨ।

ਚਾਰੇ ਪਾਸੇ ਹਰੀਆਂ ਕਚੂਰ ਫਸਲਾਂ ਲਹਿ-ਲਹਾ ਰਹੀਆਂ ਹਨ। ਲੋਕ ਖੁਸ਼ੀ ਦੇ ਗੀਤ ਗਾ ਰਹੇ ਹਨ। ਅਚਾਨਕ ਦੋ ਰਾਜਨੀਤਕ ਪਾਰਟੀਆਂ ਦੇ ਲੀਡਰ ਆਪਣੇ ਆਪਣੇ ਲਾਲਚ ਲੈ ਕੇ ਸਾਹਮਣੇ ਆਉਂਦੇ ਹਨ। ਧਰਮ ਅਤੇ ਧਰਤੀ ਦੇ ਇਸ ਹਿੱਸੇ ਨਾਲ ਵਿਤਕਰੇ ਦੇ ਨਾਮ ‘ਤੇ ਰਾਜਨੀਤਕ ਲੋਕ ਇਸ ਹੱਸਦੀ ਖੇਡਦੀ ਧਰਤੀ ਨੂੰ ਨਰਕ ਬਣਾਉਣ ਲਈ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੰਦੇ ਹਨ। ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ। ਇੱਕ ਦੂਜੇ ਦੇ ਕਤਲ, ਝੂਠੇ ਪੁਲਿਸ ਮੁਕਾਬਲੇ ਹੁੰਦੇ ਹਨ ਅਤੇ ਫਿਰ ਰਾਜਨੀਤਕ ਲੋਕਾਂ ਵਲੋਂ ਆਮ ਜਨਤਾ ਨੂੰ ਫਿਰਕਾਪ੍ਰਸਤੀ ਵਿੱਚ ਉਲਝਾਇਆ ਜਾਂਦਾ ਹੈ। ਹਾਲਤ ਤਣਾਅਪੂਰਨ ਹੋ ਜਾਂਦੇ ਹਨ। ਇੱਕ ਪਾਰਟੀ ਦੇ ਨੇਤਾਵਾਂ ਦੀ ਜਾਨ ਖਤਰੇ ਵਿੱਚ ਹੈ। ਓਹ ਆਪਣੇ ਰਾਜਨੀਤਕ ਆਕਾਵਾਂ ਨੂੰ ਆਪਣੀ ਜਾਨ ਬਚਾਉਣ ਲਈ ਤਰਲਾ ਕਰਦੇ ਹਨ। ਫੌਜਾਂ ਸੁਨਿਹਰੇ ਸੋਨੇ ਦੇ ਦਰਬਾਰ ਨੂੰ ਘੇਰਾ ਪਾ ਲੈਂਦੀਆਂ ਹਨ। ਸੂਰਜ ਦੀਆਂ ਕਿਰਨਾਂ ਸੋਨੇ ਦੇ ਪੱਤਰਿਆਂ ਨੂੰ ਚੁੰਮ ਕੇ ਸਰੋਵਰ ‘ਚ ਡਿੱਗ ਰਹੀਆਂ ਹਨ….ਅਚਾਨਕ ਫੌਜੀ ਟੈਂਕ ਦਾ ਇੱਕ ਗੋਲਾ ਬਹੁਤ ਵੱਡੇ ਧਮਾਕੇ ਨਾਲ ਅਕਾਲ ਤਖ਼ਤ ਦੇ ਗੁੰਬਦ ‘ਤੇ ਆ ਕੇ ਡਿੱਗਦਾ ਹੈ।

ਧਮਾਕੇ ਨਾਲ ਵਿਲੀਅਮ ਅਤੇ ਸ਼ੇਰ ਕੌਰ ਰੇਤ ‘ਚ ਕੁਝ ਕਦਮਾਂ ਦੀ ਦੂਰੀ ‘ਤੇ ਜਾ ਡਿੱਗਦੇ ਹਨ। ਸ਼ੇਰ ਕੌਰ ਆਪਣੇ ਆਪ ਨੂੰ ਸੰਭਾਲਦੀ ਹੈ। ਉਨ੍ਹਾਂ ਦੀ ਗੱਡੀ ਨੂੰ ਪਚੀਸੇ ਦੀ ਪੁਲਿਸ ਨੇ ਉੜਾ ਦਿੱਤਾ ਸੀ, ਗੱਡੀ ਲਟ ਲਟ ਬਲ ਰਹੀ ਹੈ। ਸ਼ੇਰ ਕੌਰ ਦੇ ਚਿਹਰੇ ‘ਤੇ ਗੁੱਸੇ ਦੀਆਂ ਲਕੀਰਾਂ ਉਭਰ ਆਉਂਦੀਆਂ ਹਨ। ਓਹ ਧਮਾਕੇ ਦੇ ਜ਼ੋਰ ਨਾਲ ਆਪਣੇ ਹੱਥ ‘ਚੋਂ ਛੁੱਟ ਕੇ ਹੇਠਾਂ ਡਿੱਗੇ ਰਿਮੋਟ ਨੂੰ ਚੁੱਕਦੀ ਹੈæ – ”ਮੇਰੀ ਲੜਾਈ ਦੀ ਸ਼ੁਰੁਆਤ ਹੋ ਚੁੱਕੀ ਹੈ, ਅਗਲਾ ਵਾਰ ਮੈਂ ਕਰਾਂਗੀ।”

”ਵੁਈ ਹੈਵ ਟੂ ਰੱਨ ਫ੍ਰਾਮ ਦਿਸ ਸਾਇਟ ਇਮਿਡੀਏਟਲੀ…” ਵਿਲੀਅਮ ਜਲਦੀ ਨਾਲ ਸ਼ੇਰ ਕੌਰ ਨੂੰ ਉਸ ਥਾਂ ਤੋਂ ਨਿਕਲਣ ਲਈ ਕਹਿੰਦਾ ਹੈ। ਪਚੀਸੀ ਪੁਲਿਸ ਦੀਆਂ ਗੱਡੀਆਂ ਹੌਲੀ ਹੌਲੀ ਨਜ਼ਦੀਕ ਆ ਰਹੀਆਂ ਹਨ। ਪੁਲਿਸ ਦੀਆਂ ਗੱਡੀਆਂ ਦੀ ਰੌਸ਼ਨੀ ਤੇਜ਼ੀ ਨਾਲ ਗਾੜ੍ਹੀ ਹੋ ਰਹੀ ਹੈ। ਸ਼ੇਰ ਕੌਰ ਨੂੰ ਮਾਰਨ ਲਈ ਛੱਡੀ ਗਈ ਮਿਜ਼ਾਇਲ ਸਹੀ ਥਾਂ ‘ਤੇ ਵੱਜੀ ਸੀ, ਪਰ ਓਹ ਦੋਵ੍ਹੇਂ ਬਚ ਗਏ ਸਨ। ਦੂਰੋਂ ਅੱਗ ਦੀਆਂ ਲਪਟਾਂ ਦੇਖ ਕੇ ਪਚੀਸੀ ਪੁਲਿਸ ਦੇ ਅਫਸਰਾਂ ਨੂੰ ਧਰਵਾਸ ਮਿਲ ਰਿਹਾ ਹੋਵੇਗਾ।
ਸ਼ੇਰ ਕੌਰ ਅਤੇ ਵਿਲੀਅਮ ਜੱਟ ਰਾਤ ਦੇ ਹਨੇਰੇ ‘ਚ ਰੇਤ ਦੇ ਟਿੱਬੇ ਨੂੰ ਪਾਰ ਕਰ ਚੁੱਕੇ ਸਨ।

ਬੰਜਰ ਧਰਤੀ ਅਤੇ ਰੇਤ ‘ਚੋਂ ਦੌੜਦਿਆਂ ਉਨ੍ਹਾਂ ਦੋਵਾਂ ਨੂੰ ਦੋ ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਸੀ। ਵਿਲੀਅਮ ਜੱਟ ਦਾ ਥਕਾਵਟ ਨਾਲ ਬੁਰਾ ਹਾਲ ਸੀ। ਓਹ ਵਾਰ ਵਾਰ ਪੀਣ ਲਈ ਪਾਣੀ ਮੰਗਦਾ ਪਰ ਪਚੀਸੇ ਦੀ ਧਰਤੀ ‘ਤੇ ਪਾਣੀ ਦਾ ਮਿਲਣਾ ਇੰਨਾ ਸੌਖਾ ਨਹੀਂ ਸੀ। ਕੁਝ ਖਾਸ ਥਾਵਾਂ ‘ਤੇ ਹੀ ਪਾਣੀ ਮਿਲ ਸਕਦਾ ਸੀ। ਜਾਂ ਫਿਰ ਸਰਕਾਰ ‘ਚ ਸ਼ਾਮਿਲ ਲੋਕਾਂ ਕੋਲੋਂ ਪਾਣੀ ਹਾਸਿਲ ਕੀਤਾ ਜਾ ਸਕਦਾ ਸੀ। ਵਿਲੀਅਮ ਜੱਟ ਨੇ ਸ਼ੇਰ ਕੌਰ ਨੂੰ ਦੱਸਿਆ ਕਿ ਅੱਗੇ ਰਸਤੇ ‘ਚ ਆਉਂਦੇ ‘ਬਾਦਲੀਹ’ ਪਿੰਡ ‘ਚ ਪਾਣੀ ਮਿਲ ਸਕਦਾ ਹੈ। ਪਚੀਸੇ ਦੀ ਹੋਣੀ ਲਈ ਜਿੰਮੇਵਾਰ ਬਾਦਲੀਹ ਪਿੰਡ ਦੇ ਇੱਕ ਲੀਡਰ ਦੇ ਘਰ ਹੀ ਪਾਣੀ ਦਾ ਸਭ ਤੋਂ ਨੇੜਲਾ ਭੰਡਾਰ ਸੀ। ਜਿੱਥੇ ਸਿਰਫ ਸੋਨਾ ਦੇ ਕੇ ਪੀਣ ਲਈ ਪਾਣੀ ਹਾਸਿਲ ਕੀਤਾ ਜਾ ਸਕਦਾ ਸੀ।

ਬਾਦਲੀਹ ਪਿਛਲੇ 300 ਸਾਲ ਤੋਂ ਪਚੀਸੇ ਦੇ ਲੋਕਾਂ ਲਈ ਮਸ਼ਹੂਰ ਪਿੰਡ ਹੈ। ਇਸੇ ਪਿੰਡ ਦੇ ਨਾਲ ਸੰਬੰਧ ਰੱਖਦਾ ਸੀ ਪਚੀਸੀਆਂ ਦਾ ਗੁਰੂ ਸੰਤ ਪ੍ਰਕਾਸ਼। ਜਦੋਂ ਤੋਂ ਪਚਿਸੀਆਂ ਦੀਆਂ ਕੁਝ ਅੱਖਾਂ ਖੁੱਲਣੀਆਂ ਸ਼ੁਰੂ ਹੋਈਆਂ ਤਾਂ ਓਨ੍ਹਾਂ ਦੇ ਡਰੋਂ ਸੰਤ ਪ੍ਰਕਾਸ਼ ਦੀਆਂ ਅਗਲੀਆਂ ਪੀੜ੍ਹੀਆਂ ਨੇ ਪਚੀਸੇ ‘ਚੋਂ ਇਕੱਠਾ ਕੀਤਾ ਧੰਨ ਵਿਦੇਸ਼ਾਂ ‘ਚ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਸੀ। ਫਿਰ ਪ੍ਰਕਾਸ਼ ਦੇ ਪਰਿਵਾਰ ਦੇ ਕੁਝ ਮਰਦ ਲੋਕ ਪਚੀਸਾ ਛੱਡ ਕੇ ਵਿਦੇਸ਼ਾਂ ‘ਚ ਭੱਜਣ ‘ਚ ਵੀ ਕਾਮਯਾਬ ਹੋ ਗਏ। ਪਰ ਪਚੀਸੇ ਦੀ ਹੋਣੀ ਉਹਨਾਂ ਦੇ ਪਰਛਾਵੇਂ ਤੋਂ ਜ਼ਿਆਦਾ ਦੇਰ ਨਾ ਬਚ ਸਕੀ। ਸੰਗਰਸ ਪਾਰਟੀ ਉਹਨਾਂ ਨੂੰ ਵਾਪਿਸ ਲੈ ਆਈ, ਕਿਉਂਕਿ ਜਿਹੜੇ ਢੰਗ ਨਾਲ ਓਹ ਪਚੀਸੇ ‘ਤੇ ਰਾਜ ਕਰਦੇ ਸਨ, ਸੰਗਰਸ ਉਸ ਤਰਾਂ ਕਰਨ ‘ਚ ਕਾਮਯਾਬ ਨਾ ਹੋ ਸਕੀ ਸੀ। ਸੋ ਫਲਸਰੂਪ ਇੰਝ ਦੋ ਸਦੀਆਂ ਤੱਕ ਚੱਲਦਾ ਰਿਹਾ। ਫਿਰ ‘ਸੰਤ ਅਮਲੀ ਦਫਤਰ’ ਪਾਰਟੀ ਦੇ ਬੰਦਿਆਂ ਨੇ ਹੀ ਪ੍ਰਕਾਸ਼ ਦੇ ਰਾਜ ਪਰਿਵਾਰ ਦੇ ਮੈਂਬਰਾਂ ਨੂੰ ਚਾਹਟਾ ਛਕਾਉਣਾ ਸ਼ੁਰੂ ਕਰ ਦਿਤਾ ਅਤੇ ਪ੍ਰਕਾਸ਼ ਦੀਆਂ ਅਗਲੀਆਂ ਪੀੜ੍ਹੀਆਂ ‘ਚ ਮਰਦ ਜਾਤ ਖਤਮ ਹੋ ਗਈ। ਕੋਈ ਸੌ ਸਾਲ ਪਹਿਲਾਂ ਬਾਦਲੀਹ ਪਿੰਡ ਸ਼ਹਿਰ ‘ਚ ਤਬਦੀਲ ਹੋ ਗਿਆ ਸੀ ਪਰ ਅੱਜ ਇਸ ਦੀ ਹਾਲਤ ਬੰਗਾਲ ਦੇ ਸੋਨਾਗਾਚੀ ਖੇਤਰ ਤੋਂ ਵੀ ਬਦਤਰ ਹੈ। ਪਿੰਡ ਤੋਂ ਬਾਹਰ ਹੀ ‘ਗੁਰੂ ਸੰਤ ਪ੍ਰਕਾਸ਼’ ਦਾ ਬੁੱਤ ਲੱਗਾ ਹੋਇਆ ਹੈ। ਬੁੱਤ ਦੇ ਪੈਰਾਂ ‘ਚ ਪਸ਼ੂ ਚਰਬੀ ਦਾ ਦੀਵਾ ਬਲ ਰਿਹਾ ਹੈ। ਇਹ ਦੀਵਾ ਉਸ ਪਰਿਵਾਰ ਦੀ ਇੱਕੋ ਇੱਕ ਜਿਉਂਦੀ ਬਚੀ ਔਰਤ ਵਲੋਂ ਬਾਲਿਆ ਜਾਂਦਾ ਹੈ।

ਪਿੰਡ ਦੀਆਂ ਖੰਡਰ ਹੋ ਚੁੱਕੀਆਂ ਇਮਾਰਤਾਂ ਦੇ ਗਲੀਆਂ ‘ਚ ਡਿੱਗੇ ਮਲਬੇ ਨੂੰ ਅਜੇ ਤੱਕ ਕਿਸੇ ਨੇ ਸਾਫ਼ ਨਹੀਂ ਕੀਤਾ ਸੀ। ਮਲਬੇ ‘ਚ ਪਸ਼ੂਆਂ ਅਤੇ ਮਨੁੱਖੀ ਪਿੰਜਰਾਂ ਦੀਆਂ ਆਪੋ ਆਪਣੀਆਂ ਕਹਾਣੀਆਂ ਹੋਣਗੀਆਂ। ਕੀ ਪਤਾ ਕਿਸ ਦੀ ਮੌਤ ਕਿਵੇਂ ਹੋਈ ਹੋਵੇਗੀ, ਕੋਈ ਪਾਣੀ ਦੇ ਬਿਨਾਂ ਸਹਿਕਦਾ ਮਰਿਆ ਜਾਂ ਫਿਰ ਉਸ ਕੋਲੋਂ ਪੈਸਾ ਟਕਾ ਲੁੱਟ ਕੇ ਉਸ ਨੂੰ ਮਾਰ ਦਿਤਾ ਗਿਆ। ਇਹੋ ਗੱਲਾਂ ਸੋਚਦੀ ਸ਼ੇਰ ਕੌਰ ਵਿਲੀਅਮ ਨੂੰ ਬਾਹੋਂ ਫੜ ਕੇ ਅੱਗੇ ਖਿੱਚਦੀ ਜਾ ਰਹੀ ਸੀ। ਕਈ ਦਹਾਕੇ ਪਹਿਲਾਂ ਇੱਥੇ ਕੀ ਭਾਣਾ ਵਾਪਰਿਆ ਹੋਵੇਗਾ, ਇਹ ਇਨ੍ਹਾਂ ਗਲੀਆਂ ‘ਚ ਪਏ ਪਿੰਜਰਾਂ ਨੂੰ ਹੀ ਪਤਾ ਹੋ ਸਕਦਾ ਹੈ।

ਥੋੜ੍ਹੀ ਦੁਰ ਅੱਗੇ ਚੱਲ ਕੇ ਡਿਗਣ ਡਿਗਣ ਕਰ ਰਹੀ ਇੱਕ ਉੱਚੀ ਮਹਿਲ ਨੁਮਾ ਹਵੇਲੀ ਕੋਲ ਜਾ ਕੇ ਦੋਵੇਂ ਰੁਕ ਜਾਂਦੇ ਹਨ। ਵਿਲੀਅਮ ਹਵੇਲੀ ਵੱਲ ਇਸ਼ਾਰਾ ਕਰ ਕੇ ਪਾਣੀ ਲਈ ਅਰਜੋਈ ਕਰਦਾ ਹੈ। ਸ਼ੇਰ ਕੌਰ ਗਲੀ ਦੇ ਦੂਸਰੇ ਹਿੱਸੇ ਤੱਕ ਨਜ਼ਰ ਫੇਰਦੀ ਹੈ ਅਤੇ ਹਵੇਲੀ ਦੇ ਖੁੱਲ੍ਹੇ ਪਏ ਵੱਡੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋ ਜਾਂਦੀ ਹੈ। ਹਵੇਲੀ ਦੀ ਅੰਦਰਲੀ ਬਣਤਰ ਵੀਹਵੀਂ ਸਦੀ ਦੇ ਮਹਾਰਾਜਿਆਂ ਦੇ ਮਹਿਲਾਂ ਤੋਂ ਘੱਟ ਨਹੀਂ। ਪਰ ਦੀਵਾਰਾਂ ‘ਤੇ ਸੰਤ ਪ੍ਰਕਾਸ਼ ਅਤੇ ਉਸਦੀਆਂ ਪੀੜ੍ਹੀਆਂ ਦੇ ਪਚੀਸੀ ਹੁਕਮਰਾਨਾਂ ਦੀਆਂ ਤਸਵੀਰਾਂ ਦੀ ਬੁਰੀ ਹਾਲਤ ਇਸ ਪਰਿਵਾਰ ਦੀ ਮੌਜੂਦਾ ਹੋਣੀ ਨੂੰ ਬਾਖੂਬ ਬਿਆਨ ਵੀ ਕਰ ਰਹੀ ਹੈ। ਜਿਹੜੇ ਕਮਰਿਆਂ ‘ਚ ਕਦੇ ਮਹਿਫਲਾਂ ਲਗਦੀਆਂ ਸਨ, ਅੱਜ ਉਨ੍ਹਾਂ ‘ਚ ਚਮਗਿੱਦੜ ਪੁੱਠੇ ਲਟਕ ਰਹੇ ਹਨ। ਛੱਤਾਂ ‘ਤੇ ਮੱਕੜੀਆਂ ਨੇ ਆਪਣੇ ਜਾਲਿਆਂ ਦਾ ਵਿਸਤਾਰਤ ਸੰਸਾਰ ਵਸਾਇਆ ਹੋਇਆ ਹੈ।

ਸ਼ੇਰ ਕੌਰ ਆਪਣੇ ਰਿਮੋਟ ਰਾਹੀਂ ਹਲਕੀ ਰੌਸ਼ਨੀ ਕਰਦੀ ਹੋਈ ਪੋਲੇ ਕਦਮੀਂ ਅੱਗੇ ਵਧਦੀ ਹੈ। ਕੁਝ ਕਮਰਿਆਂ ‘ਚੋਂ ਲੰਘਦਿਆਂ ਉਹ ਦੋਵੇਂ ਹਵੇਲੀ ਦੇ ਅੱਧ ਵਿਚਕਾਰ ਇੱਕ ਖੁੱਲੀ ਥਾਂ ‘ਤੇ ਦੀਵਾ ਬਲਦਾ ਦੇਖ ਕੇ ਰੁਕ ਜਾਂਦੇ ਹਨ। ਵਿਲੀਅਮ ਕੰਬਦਾ-ਕੰਬਦਾ ਅੱਖਾਂ ਨਾਲ ਦੀਵੇ ਵੱਲ ਇਸ਼ਾਰਾ ਕਰਦਾ ਹੈ।

ਕਿਸੇ ਵੇਲੇ ਇਸ ਥਾਂ ‘ਤੇ ਮਾਂ ਪ੍ਰਕਾਸ਼ੋ ਦੇਵੀ ਦਾ ਦਰਬਾਰ ਲਗਦਾ ਹੁੰਦਾ ਸੀ। ਘਰ ‘ਚ ਪੂਰੀ ਚਹਿਲ ਪਹਿਲ ਹੁੰਦੀ ਸੀ। ਘਰ ਦੇ ਬਾਹਰ ਅੰਗ ਰੱਖਿਅਕ ਇੱਕ ਵੱਡਾ ਟੋਲਾ ਬਣਾ ਕੇ 24 ਘੰਟੇ ਪਹਿਰਾ ਦਿੰਦੇ ਸਨ। ਪਰ ਇਸ ਦੇ ਬਾਅਦ ਸੰਗਰਸ ਦੇ ਅਮਲੀ ਦਫਤਰ ‘ਚ ਸ਼ਾਮਿਲ ਹੋਏ ਬੰਦਿਆਂ ਨੇ ਪ੍ਰਕਾਸ਼ ਦੇ ਮੁੰਡੇ ਦੀ ਚੜ੍ਹਤ ਖਤਮ ਕਰ ਦਿੱਤੀ। ਅਤੇ ਓਹ ਆਪ ਵੀ ਉਹੋ ਕੁਝ ਕਰਨ ਲੱਗ ਪਏ, ਜੋ ਪ੍ਰਕਾਸ਼ ਦਾ ਟੱਬਰ ਕਰਦਾ ਸੀ। ਬੱਸ ਪ੍ਰਕਾਸ਼ ਦੇ ਪਰਿਵਾਰ ‘ਚੋਂ ਬਚੀ ਇੱਕੋ ਇੱਕ ਔਰਤ ਬੀਬੀ ਵਿਕਟਰ ਬਾਦਲੀਹ ਨੂੰ ਸੋਨਾ ਇੱਕਠਾ ਕਰਨ ਦੀ ਖੁੱਲ੍ਹ ਦਿੱਤੀ ਹੋਈ ਸੀ। ਇਹ ਸੋਨਾ ਵੀ ਬੁੜ੍ਹੀ ਹੋ ਚੁੱਕੀ ਵਿਕਟਰ ਬੀਬੀ ਦੇ ਮਰਨ ਬਾਅਦ ਸੰਗ੍ਰਸੀਆਂ ਨੇ ਹੜੱਪ ਜਾਣਾ ਸੀ। ਹੁਣ ਸੰਤ ਪ੍ਰਕਾਸ਼ ਦੇ ਰਿਸ਼ਤੇਦਾਰ ਮੁਠੀਆਂ ਵਾਲੇ ਹੀ ਬਾਕੀ ਰਹਿ ਗਏ ਸਨ। ਅਤੇ ਉਹੋ ਹੀ ਵੱਡੇ ਮੰਦਿਰ ਦੀ ਕਮੇਟੀ ‘ਤੇ ਵੀ ਕਾਬਜ਼ ਹਨ। ਓਹਨਾਂ ਦਾ ਹੀ ਸਿੱਕਾ ਸਾਰੇ ਪਚੀਸੇ ਵਿੱਚ ਚੱਲਦਾ ਹੈ। ਬਾਦਲੀਹ ਵਾਲੀਆਂ ਬੀਬੀਆਂ ਨੂੰ ਉਹ ਪੂਰੀ ਤਰਾਂ ਛੱਡ ਚੁੱਕੇ ਹਨ। ਕਿਸੇ ਸਮੇਂ ਉਨ੍ਹਾਂ ਨੇ ਪਚੀਸੇ ‘ਚ ਵਗਦੇ ਦਰਿਆਵਾਂ ‘ਚੋਂ ਰੇਤ ਕੱਢ ਕੱਢ ਵੇਚ ਦਿੱਤੀ ਸੀ। ਸ਼ਾਇਦ ਇਸੇ ਕਰਨ ਹੁਣ ਉਹਨਾਂ ਨੂੰ ਪੂਰੇ ਪਚੀਸੇ ਦੀ ਰੇਤ ਮਿਲ ਗਈ ਹੈ। ਪੂਰਾ ਪਚੀਸਾ ਰੇਤ ਦਾ ਸਮੁੰਦਰ ਬਣ ਚੁੱਕਾ ਹੈ। ਪਚੀਸੇ ‘ਚ ਹੁੰਦੀ ਨਸ਼ੇ ਦੀ ਦੁਕਾਨਦਾਰੀ ਵਿੱਚ ਵੀ ਮੁੱਠੀਆਂ ਵਾਲਿਆਂ ਦਾ ਹੀ ਹਿੱਸਾ ਹੈ। ਵਿਕਟਰ ਬੀਬੀ ਦੇ ਮਰਨ ਬਾਅਦ ਉਹ ਪਾਣੀ ਬਦਲੇ ਇੱਕਠਾ ਕੀਤਾ ਸੋਨਾ ਵੀ ਲੈ ਜਾਣਗੇ, ਇਸ ਲਈ ਸੰਗ੍ਰਸੀਆਂ ਅਤੇ ਮੁੱਠੀਆਂ ਵਾਲਿਆਂ ‘ਚ ਲੜਾਈ ਹੋਣੀ ਲਗਭਗ ਤੈਅ ਮੰਨੀ ਜਾ ਰਹੀ ਹੈ। ਇਹ ਸਾਰਾ ਕੁਝ ਵਿਲੀਅਮ ਨੇ ਸ਼ੇਰ ਕੌਰ ਨੂੰ ਦੱਸ ਦਿੱਤਾ ਸੀ। ਹੁਣ ਉਹਨਾਂ ਦਾ ਸਾਹਮਣਾ ਵਿਕਟਰ ਬਾਦਲੀਹ ਨਾਲ ਹੋਣਾ ਸੀ।

ਪਾਣੀ ਦੇ ਖੂਹ ਕੋਲ ਬੈਠੀ ਵਿਕਟਰ ਬਾਦਲੀਹ ਦੇ ਵਾਲ ਖਿੰਡੇ ਹੋਏ ਹਨ। ਉਸ ਦਾ ਚਿਹਰਾ ਝੁਰੜੀਆਂ ਨਾਲ ਭਰਿਆ ਪਿਆ ਹੈ। ਇੰਜ ਜਾਪਦਾ ਹੈ ਜਿਵੇਂ ਪਚੀਸੇ ‘ਚੋਂ ਪਾਣੀ ਮੁੱਕਣ ਦੇ ਨਾਲ ਹੀ ਜ਼ਮੀਨ ‘ਤੇ ਪਈਆਂ ਤਰੇੜਾਂ ਵਿਕਟਰ ਬਾਦਲੀਹ ਦੇ ਚਿਹਰੇ ‘ਤੇ ਉੱਭਰ ਆਈਆਂ ਹਨ। ਉਸ ਦੀਆਂ ਅੱਖਾਂ ਰਾਤ ਦੇ ਹਨੇਰੇ ਵਿੱਚ ਡਰਾਉਣੀਆਂ ਲੱਗ ਰਹੀਆਂ ਹਨ। ਸਰੀਰ ਦੇ ਕੱਪੜੇ ਥਾਂ-ਥਾਂ ਤੋਂ ਪਾਟੇ ਪਏ ਹਨ। ਉਸ ਦੇ ਦੁਆਲੇ ਹਵੇਲੀ ਦੇ ਪਿੱਲਰਾਂ ਦੀ ਓਟ ‘ਚ ਖੜ੍ਹੇ ਉਸ ਦੇ ਮਾੜਚੂ ਜਿਹੇ ਅੰਗ ਰੱਖਿਅਕਾਂ ਦਾ ਵੀ ਕੋਈ ਬਹੁਤਾ ਚੰਗਾ ਹਾਲ ਨਹੀਂ ਹੈ।

ਜਿਵੇਂ ਹੀ ਸ਼ੇਰ ਕੌਰ ਅਤੇ ਵਿਲੀਅਮ ਵਿਕਟਰ ਬਾਦਲੀਹ ਦੇ ਸਾਹਮਣੇ ਆਉਂਦੇ ਹਨ ਤਾਂ 6 -7 ਅੰਗ ਰੱਖਿਅਕ ਦੋਵਾਂ ਨੂੰ ਆ ਕੇ ਘੇਰ ਲੈਂਦੇ ਹਨ। ਉਨ੍ਹਾਂ ਦੀ ਇਸ ਹਰਕਤ ‘ਤੇ ਸ਼ੇਰ ਕੌਰ ਹਲਕਾ ਜਿਹਾ ਮੁਸਕਰਾਉਂਦੀ ਹੈ ਅਤੇ ਆਪਣੇ ਹੱਥ ‘ਚ ਫੜੇ ਰਿਮੋਟ ਦਾ ਬਟਨ ਦੱਬ ਦਿੰਦੀ ਹੈ। ਬਟਨ ਦੱਬਦਿਆਂ ਹੀ ਉਨ੍ਹਾਂ ਤੋਂ ਕੁਝ ਦੂਰੀ ‘ਤੇ ਇੱਕ ਮਰਦ ਬੰਦਾ ਆ ਖੜ੍ਹਾ ਹੁੰਦਾ ਹੈ। ਇਸ ਮਰਦ ਦੇ ਚਿਹਰੇ ਤੇ ਲੰਬਾ ਦਾਹੜਾ ਅਤੇ ਮੋਢੇ ‘ਤੇ ਮਿਜ਼ਾਇਲ ਟੰਗੀ ਹੋਈ ਹੈ। ਉਸ ਦੇ ਹੱਥ ‘ਚ ਸੋਨੇ ਦੀਆਂ ਬਹੁਤ ਸਾਰੀਆਂ ਇੱਟਾਂ ਚੁੱਕੀਆਂ ਹੋਈਆਂ ਹਨ। ਇਹ ਮਰਦ ਬੰਦੇ ਨੂੰ ਦੇਖ ਕੇ ਵਿਕਟਰ ਬਾਦਲੀਹ ਦੇ ਬੰਦੇ ਠਠੰਬਰ ਜਾਂਦੇ ਹਨ ਅਤੇ ਪਿੱਛੇ ਹੋ ਜਾਂਦੇ ਹਨ। ਵਿਕਟਰ ਬੀਬੀ ਆਪਣੇ ਸਿਰ ‘ਚ ਉਂਗਲਾਂ ਦੇ ਵਧੇ ਹੋਏ ਨਹੁੰਆਂ ਨਾਲ ਪਾਗਲਾਂ ਵਾਂਗ ਖੁਰਕ ਕਰਦੀ ਹੈ ਅਤੇ ਮੂੰਹ ‘ਚ ਰਹਿ ਗਏ ਦੋ ਕੁ ਵਿੰਗੇ ਟੇਢੇ ਦੰਦਾਂ ਨਾਲ ਹੱਸਦੀ ਹੈ। – ”ਨਿਊ ਇਨ ਪਚੀਸਾ, ਹਾ ਹਾ ਹਾ। ਵਟ ਯੂ ਵਾਂਟ? ਵਾਟਰ….। ਆਈ ਲਵ ਗੋਲਡ….। ਡੂ ਯੂ ਨੋਅ, ਅਵਰ ਗ੍ਰੇਟ ਗ੍ਰੇਟ ਐਂਡ ਗ੍ਰੇਟ ਫਾਦਰਜ਼ ਲਾਈਕ ਗੋਲਡ ਮਨੀ ਐਂਡ ਪ੍ਰਾਪਰਟੀਜ਼?”

ਸ਼ੇਰ ਕੌਰ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਵਿਲੀਅਮ ਨੂੰ ਅੱਗੇ ਵਧ ਕੇ ਪਾਣੀ ਲੈਣ ਦਾ ਇਸ਼ਾਰਾ ਕੀਤਾ। ਵਿਕਟਰ ਬੀਬੀ ਨੇ ਸ਼ੇਰ ਕੌਰ ਦੇ ਨਾਲ ਹਟਵੇਂ ਖੜ੍ਹੇ ਮਰਦ ਬੰਦੇ ਵੱਲ ਦੇਖਿਆ ਤਾਂ ਉਸ ਨੇ ਸੋਨੇ ਦੀ ਇੱਕ ਇੱਟ ਆਪਣੇ ਨਾਲ ਹੀ ਥੋੜ੍ਹੀ ਦੂਰ ਹੇਠਾਂ ਸੁੱਟ ਦਿਤੀ। ਵਿਲੀਅਮ ਨੇ ਪਾਣੀ ਦੀ ਇੱਕ ਬੋਤਲ ਚੁੱਕ ਲਈ ਅਤੇ ਉਹ ਉਥੋਂ ਬਾਹਰ ਨਿਕਲ ਗਏ।

ਵਿਲੀਅਮ ਨੇ ਸ਼ੇਰ ਕੌਰ ਨੂੰ ਸ਼ਿਕਾਇਤ ਕੀਤੀ ਕਿ ਉਸ ਨੇ ਮਰਦ ਬੰਦੇ ਬਾਰੇ ਉਸ ਨੂੰ ਜਾਣਕਾਰੀ ਨਹੀਂ ਦਿੱਤੀ। ਪਰ ਸ਼ੇਰ ਕੌਰ ਨੇ ਇਹ ਭੇਦ ਗੁਪਤ ਹੀ ਰੱਖਿਆ। ਤੁਰਦੇ ਤੁਰਦੇ ਉਹ ਦੋਵੇਂ ਪਚੀਸੇ ਦੇਸ਼ ਦੇ ਦਰਮਿਆਨ ਆ ਚੁੱਕੇ ਸਨ। ਸਵੇਰ ਹੋਣ ਵਾਲੀ ਸੀ। ਸ਼ੇਰ ਕੌਰ ਦੇ ਪਚੀਸੇ ‘ਚ ਆਉਣ ਬਾਰੇ ਵੱਡੇ ਮੰਦਿਰ ਦੀ ਕਮੇਟੀ ‘ਤੇ ਕਾਬਜ਼ ਮੁੱਠੀਆਂ ਵਾਲੇ ਅਤੇ ਹੁਕਮਰਾਨਾਂ ਨੂੰ ਪਤਾ ਚੱਲ ਚੁੱਕਾ ਸੀ। ਪੁਲਿਸ ਉਹਨਾਂ ਦੋਵਾਂ ਨੂੰ ਹਲਕੇ ਕੁੱਤੇ ਵਾਂਗ ਭਾਲਦੀ ਫਿਰ ਰਹੀ ਸੀ। ਜਿੱਥੇ ਕਿਤੇ ਵੀ ਓਹ ਆਹਮੋ ਸਾਹਮਣੇ ਹੋਣਗੇ ਤਾਂ ਉਨ੍ਹਾਂ ਦਾ ਟਕਰਾਅ ਲਗਭਗ ਤੈਅ ਸੀ।

ਚਲਦਿਆਂ ਚਲਦਿਆਂ ਓਹ ਇੱਕ ਉਜਾੜ ਸ਼ਹਿਰ ‘ਚ ਪਹੁੰਚ ਗਏ। ਸਾਰੇ ਪਾਸੇ ਬੁਰਾ ਹਾਲ ਸੀ। ਦੁਕਾਨਾਂ ਦੇ ਸ਼ਟਰ ਟੁੱਟੇ ਪਏ ਸਨ। ਉਨ੍ਹਾਂ ਦੇ ਉੱਤੇ ਇੰਗਲਿਸ਼ ਭਾਸ਼ਾ ‘ਚ ਬੋਰਡ ਲੱਗੇ ਸਨ – ”ਹੋਲ ਸੇਲ ਸ਼ਾਪ, ਸਮੈਕ ਐਂਡ ਹੈਰੋਇਨ, ਫ੍ਰੀ ਹੋਮ ਡਿਲਿਵਰੀ ਫਾਰ ਥ੍ਰੀਅ ਡੋਜ਼ ਪ੍ਰਚੇਜ਼ਿੰਗ”। ਕਈ ਬੋਰਡਾਂ ਦੇ ਥੱਲੇ ”ਜੈਅ ਸੰਤ ਪ੍ਰਕਾਸ਼ ਜੀ” ਲਿਖਿਆ ਹੋਇਆ ਸੀ। ਅਜਿਹੇ ਕਾਰੋਬਾਰੀ ਬਹੁਤ ਖਤਰਨਾਕ ਬਣ ਕੇ ਟੱਕਰ ਸਕਦੇ ਸਨ। ਇਸੇ ਗੱਲ ਨੂੰ ਧਿਆਨ ‘ਚ ਰੱਖ ਕੇ ਓਹ ਦੋਵ੍ਹੇਂ ਇੱਕ ਬੰਦ ਪਈ ਦੁਕਾਨ ਦੇ ਬਾਹਰ ਬੈਠ ਗਏ।

”ਵੁਈ ਹੈਵ ਟੂ ਕਿਲ ਮੁਠੀਆਂ ਵਾਲਾ ਫਸਟ, ਐਂਡ ਆਫਟਰ ਦੈਟ ਵੁਈ ਵਿਲ ਟੇਕ ਅਵਰ ਸੀ ਐਮ… ਓ ਕੇ?” – ਵਿਲੀਅਮ ਨੂੰ ਸ਼ੇਰ ਕੌਰ ਨੇ ਰਸਤੇ ‘ਚ ਆਉਂਦਿਆਂ ਪਚੀਸੇ ਦੇ ਆਦਿ ਕਾਲ ਦੇ ਜੱਟਾਂ ਬਾਰੇ ਰਿਮੋਟ ਚਿੱਤਰਾਂ ਨਾਲ ਸਮਝਾਇਆ ਸੀ। ਇਸੇ ਕਰਨ ਉਹ ਹੁਣ ਖੁੱਲ ਕੇ ਅੱਗੇ ਆ ਗਿਆ ਤਾਂ ਕਿ ਪਚੀਸੇ ਨੂੰ ਦੁਸ਼ਟਾਂ ਤੋਂ ਆਜ਼ਾਦ ਕਰਾਇਆ ਜਾ ਸਕੇ। ਉਹ ਬੈਠੇ ਅਜੇ ਸਲਾਹ ਹੀ ਕਰ ਰਹੇ ਸਨ ਕਿ ਮਾੜਚੂ ਜਿਹੇ 10 -12 ਬੰਦਿਆਂ ਦਾ ਇੱਕ ਗਰੁੱਪ ਲਾਲਾ-ਲਾਲਾ ਕਰਦਾ ਹੱਥਾਂ ਵਿੱਚ ਡਾਂਗਾਂ ਫੜੀ ਉਧਰੋਂ ਲੰਘਿਆ। ਉਹ ਕਿਸੇ ਮਝ ਦੇ ਪਿਛੇ ਦੌੜ ਰਹੇ ਸਨ। ”ਇਹ ਕੌਣ ਹਨ?” – ਸ਼ੇਰ ਕੌਰ ਨੇ ਉਤਸੁਕਤਾ ਨਾਲ ਪੁੱਛਿਆ।

”ਦੀਜ ਪੀਪਲ ਆਰ ਰੇਪਿਸਟ…। ਨਾਓ ਦੇਅ ਆਰ ਟ੍ਰਾਇੰਗ ਟੂ ਕੈਚ ਦੈਟ ਬਫਲੋ ਐਂਡ ਵਾਂਟ ਟੂ ਰੇਪ….।” – ਵਿਲੀਅਮ ਜੱਟ ਅੱਖਾਂ ਨੀਵੀਆਂ ਕਰ ਕੇ ਸ਼ੇਰ ਕੌਰ ਨੂੰ ਸਾਰੀ ਗੱਲ ਸਮਝਾਉਂਦਾ ਹੈ।

ਸ਼ੇਰ ਕੌਰ ਦਾ ਚਿਹਰਾ ਗੁੱਸੇ ਵਿਚ ਲਾਲ ਹੋ ਜਾਂਦਾ ਹੈ। ਉਹ ਮੱਝ ਪਿੱਛੇ ਦੌੜ ਰਹੇ ਬੰਦਿਆਂ ਵੱਲ ਦੇਖਦੀ ਹੈ। ਅਤੇ ਫਿਰ ਆਪਣੇ ਰਿਮੋਟ ਦਾ ਬਟਨ ਦਬਦੀ ਹੈ। ਸ਼ੇਰ ਕੌਰ ਦੇ ਪਿਛੇ ਦੋ ਤਿੰਨ ਮਰਦ ਬੰਦੇ ਹੱਥਾਂ ‘ਚ ਮਿਜ਼ਾਇਲਾਂ ਫੜੀ ਅੱਗੇ ਵਧਦੇ ਹਨ। ਉਨ੍ਹਾਂ ਦੇ ਪਿੱਛੇ ਇੱਕ ਮਰਦ ਬੰਦਾ ਨਗਾਰਾ ਵਜਾਉਣ ਲਗਦਾ ਹੈ। ਮੱਝ ਪਿਛੇ ਦੌੜ ਰਹੇ ਸਾਰੇ ਬੰਦੇ ਰੁਕ ਜਾਂਦੇ ਹਨ। ਉਹ ਉੱਚੇ ਲੰਮੇ ਗੈਰ-ਪਚੀਸੀ ਲੋਕਾਂ ਨੂੰ ਦੇਖ ਕੇ ਹੈਰਾਨ ਹੁੰਦੇ ਹਨ। ਸਮੈਕ ਦੇ ਨਸ਼ੇ ਦੀ ਲੋਰ ‘ਚ ਉਹ ਮਰਨ ਮਾਰਨ ਲਈ ਤਿਆਰ ਹਨ। ਉਹ ਸ਼ੇਰ ਕੌਰ ਦੇ ਨਾਲ ਖੜ੍ਹੇ ਤਿਆਰ ਬਰ ਤਿਆਰ ਮਰਦਾਂ ਵੱਲ ਉਲਰਦੇ ਹਨ। ਪਰ ਜਿਵੇਂ ਹੀ ਉਨ੍ਹਾਂ ਦੀ ਨਜਰ ਸ਼ੇਰ ਕੌਰ ‘ਤੇ ਪੈਂਦੀ ਹੈ ਤਾਂ ਉਹ ਆਪਸ ‘ਚ ਕੁਝ ਬੁੜ ਬੁੜ ਕਰਦੇ ਹਨ ਅਤੇ ਡਾਂਗਾਂ ਲੈ ਕੇ ਉਸ ‘ਤੇ ਟੁੱਟ ਪੈਂਦੇ ਹਨ। ਪਹਿਲਾਂ ਹੀ ਕਚੀਚੀਆਂ ਵੱਟ ਰਹੇ ਵਿਲੀਅਮ ਲਈ ਇਹ ਸਭ ਕੁਝ ਸਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਉਹ ਸ਼ੇਰ ਕੌਰ ਵੱਲ ਇੱਕ ਨਜ਼ਰ ਦੇਖਦਾ ਹੈ। ਸ਼ੇਰ ਕੌਰ ”ਹਾਂ” ਵਿੱਚ ਆਪਣਾ ਸਿਰ ਹਿਲਾਉਂਦੀ ਹੈ। ਇਸ਼ਾਰਾ ਮਿਲਦੀਆਂ ਹੀ ਵਿਲੀਅਮ ਖਾਲੀ ਹੱਥੀਂ ਉਨ੍ਹਾਂ ‘ਤੇ ਟੁੱਟ ਪੈਂਦਾ ਹੈ। ਨਸ਼ੇ ਦੇ ਮਾਰੇ ਹੋਏ ਪਚੀਸੀ ਵਿਲੀਅਮ ਦੇ ਵਾਰ 5 ਮਿੰਟਾਂ ‘ਤੋਂ ਵਧ ਨਾ ਸਹਿ ਸਕੇ।

ਸ਼ੇਰ ਕੌਰ ਨੇ ਰਿਮੋਟ ਦਾ ਬਟਨ ਦੱਬ ਕੇ ਮਰਦ ਬੰਦਿਆਂ ਨੂੰ ਸ਼ਾਂਤ ਕੀਤਾ ਹੀ ਸੀ ਕਿ ਉਨ੍ਹਾਂ ਦੇ ਕੁਝ ਕੁ ਦੂਰੋਂ ਹੀ ਨਸ਼ੇ ‘ਚ ਧੁੱਤ ਪਚੀਸੀਆਂ ਦਾ ਟਿੱਡੀ ਦਲ ‘ਅਮਲੀ ਦਫਤਰ’ ਦੇ ਨਾਅਰੇ ਮਾਰਦਾ ਉਨ੍ਹਾਂ ਵੱਲ ਵਧਣ ਲੱਗਾ। ਇਸ ਦਲ ‘ਚ ਹਜ਼ਾਰ ਤੋਂ ਕੁਝ ਵਧ ਪਚੀਸੀ ਲੋਕ ਸਨ।

”ਇਸ ਦਾ ਮੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ…।” ਸ਼ੇਰ ਕੌਰ ਨੇ ਹੈਰਾਨੀ ਨਾਲ ਕਿਹਾ।

”ਆਈ ਆਲਰੇਡੀ ਸੈਡ… ਵੁਈ ਹੈਵ ਟੂ ਕਿੱਲ ਦੇਅਰ ਲੀਡਰ ਫਸਟ। ਆਫਟਰ ਦੈਟ ਐਵਰੀਥਿੰਗ ਵਿਲ ਬੀ ਆਲਰਾਇਟ..। ਦਿਸ ਇਜ ਦਾ ਓਨਲੀ ਸੋਲਿਊਸ਼ਿਨ।” – ਵਿਲੀਅਮ ਨੂੰ ਬਿਮਾਰੀ ਦੀ ਦਵਾਈ ਦਾ ਪਤਾ ਚੱਲ ਚੁੱਕਾ ਸੀ
 
Top