ਇਹ ਮੇਰਾ ਪੰਜਾਬ ਐ !

ਜਿੱਥੇ ਭਾਈਆਂ ਵਿੱਚ ਨੀ ਏਕਾ , ਜਿੱਥੇ
ਪੈਰ-ਪੈਰ
ਤੇ ਠੇਕਾ ,
, ਖੁੱਲੀ ਵਿਕਦੀ ਜਿੱਥੇ ਸ਼ਰਾਬ ਐ , ਇਹ
ਮੇਰਾ ਪੰਜਾਬ ਐ !!
, ਰੋਟੀ ਜੋਗੇ ਬਚਦੇ ਨੀ ਦਾਣੇ , ਜਿੱਥੇ ਖਾਂਦੇ
ਅਫੀਮ
ਨਿਆਣੇ ,
, ਨਸ਼ਾ ਵਿਕਦਾ ਬੇਹਿਸਾਬ ਐ , ਇਹ
ਮੇਰਾ ਪੰਜਾਬ ਐ !!
, ਮਿਹਨਤ ਕਰਕੇ ਮਰੀਏ ਭੁੱਖੇ , ਧੀਆਂ
ਮਰਦੀਆਂ
ਮਾਂ ਦੀ ਕੁੱਖੇ ,
, ਲਹੂ ਦੀ ਥਾਂ ਰਗਾਂ ਵਿੱਚ ਵਗਦਾ ਤੇਜ਼ਾਬ
ਐ ,
ਇਹ ਮੇਰਾਪੰਜਾਬ ਐ !!
, ਬੰਨ ਕੇ ਨੀਲੀਆਂ ਚਿੱਟੀਆਂ ਪੱਗਾਂ ,
ਲੁੱਟਿਆ ਦੇਸ਼
ਮੇਰੇ ਨੂੰ ਠੱਗਾਂ ,
, ਲਾਕੇ ਘਰ-ਘਰ ਤੇ ਵਿੱਚ ਅੱਗਾਂ ,
, ਫੇਰ ਵੀ ਕਹਿੰਦੇ ਏਹ ਆਬਾਦ ਐ , ਇਹ
ਮੇਰਾ ਪੰਜਾਬ ਐ ,, !!
 
Top