ਭਾਪਾ ਜੀ, ਇਹ ਅਖਬਾਰਾਂ ਭਰੀਆਂ ਪਈਆਂ ਹਨ ਖਬਰਾਂ ਨਾਲ ਕੀ ਪਹਾੜਾਂ ਵਿਚ ਬਹੁਤ ਜਾਨ-ਮਾਲ ਦਾ ਨੁਕਸਾਨ ਹੋਇਆ ਹੈ, ਕੀ ਇਹ ਗੱਲ ਸੱਚੀ ਹੈ ? (ਮਨਜੋਤ ਸਿੰਘ ਨੇ ਪੁਛਿਆ)
ਕੁਲਬੀਰ ਸਿੰਘ : ਹਾਂ ਪੁੱਤ, ਪਰ ਘਬਰਾਉਣ ਦੀ ਕੋਈ ਗੱਲ ਨਹੀ, ਸਾਡੀ ਸਰਕਾਰਾਂ ਅੱਤੇ ਸਾਡੀ ਗੁਰੂਦੁਆਰਾ ਕਮੇਟੀਆਂ ਨੇ ਬਹੁਤ ਮਦਦ ਕਿੱਤੀ ਹੈ ਇਸ ਬਾਬਤ ਉਥੇ ਜਾ ਕੇ !
ਮਨਜੋਤ ਸਿੰਘ : ਪਿਤਾ ਜੀ, ਮੈਨੂੰ ਕਲ ਇੱਕ ਸੁਪਨਾ ਆਇਆ ਸੀ ਕੀ ਪੰਥ ਦੇ ਸਾਰੇ ਪਿਛਲੇ ਸੌ ਸਾਲਾਂ ਤੋਂ ਰੁੱਕੇ ਮਸਲੇ ਇਸੀ ਮੁਸਤੈਦੀ ਨਾਲ ਹੱਲ ਕੀਤੇ ਗਏ ਜਿਸ ਮੁਸਤੈਦੀ ਨਾਲ ਇਹ ਪਹਾੜਾਂ ਉੱਤੇ ਜਾ ਕੇ ਮਦਦ ਕਰ ਰਹੇ ਹਨ !
ਕੁਲਬੀਰ ਸਿੰਘ (ਹਸਦਾ ਹੋਇਆ) : ਜਿਸ ਮੁਸਤੈਦੀ ਨਾਲ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਦਿੱਲੀ ਤੋਂ ਬਾਹਰ ਜਾ ਕੇ ਸੇਵਾ ਨਿਭਾ ਰਹੀਆਂ ਹਨ (ਜੋ ਵਕਤ ਦੀ ਜਰੂਰਤ ਹੈ) ਜੇਕਰ ਉਸਦਾ 5% ਵੀ ਪੰਥਕ ਕੰਮਾਂ ਉੱਤੇ ਅੱਤੇ ਪੰਥਕ ਮਸਲਿਆਂ ਨੂੰ ਹੱਲ ਕਰਾਉਣ ਉੱਤੇ ਖਰਚ ਕਰ ਲੈਣ ਤੇ ਸਾਰੀ ਭਰਾ ਮਾਰੂ ਜੰਗ ਜੋ ਪੰਥ ਨੂੰ ਵੱਖ-ਵੱਖ ਟੁਕੜਿਆਂ ਵਿਚ ਵੰਡ ਰਹੀ ਹੈ ਓਹ ਖਤਮ ਹੋ ਜਾਵੇਗੀ ਤੇ ਮੁੜ ਪੰਥਕ ਲਹਿਰਾਂ-ਬਹਿਰਾਂ ਹੋ ਜਾਣਗੀਆਂ ! ਪਰ ਸਵਾਲ ਤੇ ਬੇਟਾ ਇਹ ਹੈ ਕੀ …..
ਕੀ ਓਹ ਅਜੇਹਾ ਕਰਣਗੇ ?
ਕੀ ਤੇਰਾ ਇਹ ਮੁੰਗੇਰੀ ਲਾਲ ਦਾ ਸੁਪਨਾ ਕਦੀ ਪੂਰਾ ਹੋਵੇਗਾ ?
ਮਨਜੋਤ ਸਿੰਘ (ਹੈਰਾਨੀ ਨਾਲ ਪਿਤਾ ਜੀ ਵੱਲ ਵੇਖਦਾ ਹੋਇਆ) : ਜਿਸ ਦਿਨ ਕਿਸੀ ਗੁਰਸਿਖ ਦੇ ਅੰਦਰਲੀ ਗੁਰਮਤ ਨੇ ਰੰਗ ਜਮਾਏ, ਵੇਖ ਲੈਣਾ ਉਸ ਦਿਨ ਤੋਂ ਇਸ ਸਿਆਸਤ ਦਾ ਭੋਗ ਪੈ ਜਾਵੇਗਾ ਜਿਸ ਸਿਆਸਤ ਨੇ ਭਰਾ-ਭਰਾ ਵਖਰੇ ਕਰਾ ਦਿੱਤੇ ਹਨ ! ਜਿਸ ਸਿਆਸਤ ਨੇ ਬਾਣਾ, ਬਾਣੀ ਤੋਂ ਤੋੜ ਕੇ ਗੁਰੂ ਕੇ ਸਿੱਖਾਂ ਨੂੰ ਮਨਮਤਾਂ ਦੇ ਕਾਲੇ ਖੂੰਹ ਵਿਚ ਧੱਕਾ ਦੇ ਦਿੱਤਾ ! ਜਿਸ ਸਿਆਸਤ ਨੇ ਸਾਨੂੰ ਸਾਡੇ ਇਤਿਹਾਸ ਤੋਂ ਵਾਂਝਾ ਕਰ ਦਿੱਤਾ ! ਜਿਸ ਸਿਆਸਤ ਨੇ ਸਾਨੂੰ ਬਾਬਾਣੀਆਂ ਕਹਾਣੀਆਂ ਤੋ ਵਿਛੋੜ ਕੇ ਕਾਲਪਨਿਕ ਕਥਾਵਾਂ ਦੇ ਪਿੱਛੇ ਲਾ ਦਿੱਤਾ …
ਉਸ ਸਿਆਸਤ ਦਾ ਅੰਤ ਜਰੂਰ ਹੋਵੇਗਾ ਤੇ ਮੇਰਾ ਇਹ ਮੁੰਗੇਰੀ ਲਾਲ ਦਾ ਹਸੀਨ ਸੁਪਨਾ ਜਰੂਰ ਪੂਰਾ ਹੋਵੇਗਾ ! ਇਹ ਕੋਈ ਪੰਥ ਦੇ ਪੇਪਰ ਚਲ ਰਹੇ ਨੇ ਤੇ ਇਨ੍ਹਾਂ ਦਾ ਨਤੀਜਾ ਵੀ ਜਰੂਰ ਨਿਕਲੇਗਾ !

– ਬਲਵਿੰਦਰ ਸਿੰਘ ਬਾਈਸਨ