ਵੇਹਲੜ ਬਾਬੇ . .

ਬੱਲੇ ਬਾਬਿੳ ਥੋਡੇ ਕੋਈ ਕਸਰ
ਨਾ ਛੱਡੀ ਏ
ਛੇ-ਛੇ ਬਾਡੀ ਗਾਰਡ
ਮਰਸਡੀ ਲੈ ਲਈ ਗੱਡੀ ਏ
ਏ ਸੀ ਕਮਰਿਆਂ 'ਚ ਬਹਿ ਕੇ
ਨਾਮ ਧਿਆਉਦੇ ਨੇ
ਇਕ ਨੰਬਰ ਦੇ ਵੇਹਲੜ
ਕਰਨੀ ਕਿਰਤ ਸਿਖਾਉਦੇ ਨੇ
ਵਿਹਮਾਂ ਭਰਮਾਂ ਵਿਚ ਪਾ ਕੇ
ਪਾਉਦੇ ਨਵੇਂ ਪੁਆੜੇ ਨੇ ,
ਨਜਲੇ ਤੋਂ ਕੈਂਸਰ ਤੱਕ ਦੇ
ਕਰਦੇ ਝਾੜੇ ਨੇ ,
ਪਰ ਆਪਣਾ ਚੈੱਕ ਅੱਪ ਚੰਗੇ
ਡਕਟਰਾਂ ਤੋਂ ਕਰਵਾਉਦੇ ਨੇ ,
ਇਕ ਨੰਬਰ ਦੇ ਵੇਹਲੜ
ਕਰਨੀ ਕਿਰਤ ਸਿਖਾਉਦੇ ਨੇ
ਖਾਣ ਨੂੰ ਮੇਵੇ ਖੀਰਾ ਥੋਨੂੰ
ਮਿਲਦੇ ਨੇ ਵਧੀਆ
ਰੋਜ਼ ਸ਼ਾਮ ਨੂੰ ਭੋਰੇ ਦੇ ਵਿਚ
ਪੀਦੇ ੳ ਅਧੀਆ
ਪਰ ਨਸ਼ੇ ਸਿਹਤ ਲਈ
ਮਾੜੇ,ਸੰਗਤ ਨੂੰ ਸਮਝਾਉਦੇ ਨੇ
ਇਕ ਨੰਬਰ ਦੇ ਵੇਹਲੜ
ਕਰਨੀ ਕਿਰਤ ਸਿਖਾਉਦੇ ਨੇ
ਗਰੀਬਾਂ ਨੂੰ ਏ ਲੁੱਟ-ਲੁੱਟ
ਖਾਈ ਜਾਂਦੇ ਸਾਧ ਨੇ
ਹਰ ਤਰਾ ਦੇ ਕਰਦੇ ਇਹ
ਅਪਰਾਧ ਨੇ
ਫੇਰ ਵੀ ਆਪਣੇ-ਆਪ ਨੂੰ ,
ਰੱਬ ਦਾ ਰੂਪ ਅਖਵਾਉਦੇ ਨੇ
ਇਕ ਨੰਬਰ ਦੇ ਵੇਹਲੜ
ਕਰਨੀ ਕਿਰਤ ਸਿਖਾਉਦੇ
ਨੇ .
 
ਨਜਲੇ ਤੋਂ ਕੈਂਸਰ ਤੱਕ ਦੇ
ਕਰਦੇ ਝਾੜੇ ਨੇ ,
ਪਰ ਆਪਣਾ ਚੈੱਕ ਅੱਪ ਚੰਗੇ
ਡਕਟਰਾਂ ਤੋਂ ਕਰਵਾਉਦੇ ਨੇ ,

ahh gall badi wadia kahi
janani dere gayi baba ji to dawai lain
chele nu kehndi baba g g kithe gaye
kehnda baba g nu sugar hoyi aa dawai lain gayo aa bade hasptal
 
Top