ਵਾਹ 22 ਬੱਬੂ ਮਾਨਾ......

ਬੱਬੂ ਦੇ ਇੱਕ ਗਾਣੇ ਨੇ, ਦੇਖੋ ਬਾਬੇ ਸੁੱਕਣੇ ਪਾਤੇ।
ਢੌਂਗੀਆਂ-ਠੱਗਾਂ ਦੇ ਨਕਾਬ ਚੌਰਾਹੇ ਵਿਚ ਲਾਹਤੇ।
ਸੁਣਿਆਂ ਸੱਚ ਤਾਂ ਉਹਨਾਂ ਦੇ ਕਾਲਜੇ ਨੂੰ ਹੌਲ ਪਏ,
ਛੱਡ ਨਿਮਰਤਾ ਨੂੰ ਉਹ ਗੁੰਡਿਆਂ ਵਾਂਗੂੰ ਬੋਲ ਪਏ,
ਚਿੱਟੇ ਵਸਤਰਾਂ ਪਿੱਛੇ ਲੁਕੇ ਚਿਹਰੇ ਅਸਲ ਦਿਖਾਤੇ.. .
ਬੁੱਬੂ ਦੇ ਇੱਕ ਗਾਣੇ ਨੇ, ਦੇਖੋ ਬਾਬੇ ਸੁੱਕਣੇ ਪਾਤੇ।
ਨਾਂਅ ਕਿਸੇ ਬਾਬੇ ਦਾ ਬੁੱਬੂ ਨੇ ਤਾਂ ਨਹੀ ਲਿਖਿਆ,
ਚੋਰਾਂ ਨੂੰ ਆਪੇ ਹੀ ਦਾੜੀ ਵਿਚ ਤਿਣਕਾ ਦਿਸਿਆ,
ਬਾਬਿਆਂ ਨੇ ਵੀ ਵੀਡੀਓ ਯੂ ਟਿਊਬ ‘ਤੇ ਪਾਤੇ. . .
ਬੁੱਬੂ ਦੇ ਇੱਕ ਗਾਣੇ ਨੇ, ਦੇਖੋ ਬਾਬੇ ਸੁੱਕਣੇ ਪਾਤੇ।
ਹੈ ਦੁਖੀ ਬੜਾ ਰਣਜੀਤ ਜੋ ਢੱਡਰੀਆਂ ਵਾਲਾ ਹੈ,
ਮੋਰਾਂਵਾਲੀ ਦਾ ਤਰਸੇਮ ਵੀ ਬੁੜਕਦਾ ਬਾਲ੍ਹਾ ਹੈ,
ਸਦਕੇ ਬੱਬੂ ਤੂੰ ਫਨਕਾਰੀ ਦੇ ਫਰਜ਼ ਨਿਭਾਅ ‘ਤੇ.. .
ਬੁੱਬੂ ਦੇ ਇੱਕ ਗਾਣੇ ਨੇ, ਦੇਖੋ ਬਾਬੇ ਸੁੱਕਣੇ ਪਾਤੇ।
ਸੌ ਸੌ ਬਾਬੇ ਬੁੱਬੂ ‘ਤੇ ਪਏ ਹੁਣ ਤੋਹਮਤਾਂ ਲਾਉਂਦੇ ਨੇ,
ਆਪਣੀ ਐਸ਼ ਪ੍ਰਸਤੀ ਨੂੰ ਉਹ ਸਹੀ ਠਹਿਰਾਉਂਦੇ ਨੇ,
"ਚੰਨੀ" ਬੱਬੂ ਨੇ ਤਾਂ ਇਹ ਨਵੇਂ ਪੂਰਨੇ ਪਾਤੇ.. .
ਬੁੱਬੂ ਦੇ ਇੱਕ ਗਾਣੇ ਨੇ, ਦੇਖੋ ਬਾਬੇ ਸੁੱਕਣੇ ਪਾਤੇ।
 
Top