ਐਬ ਦੂਜਿਆ ਦੇ ਬੱਸ ਗਿਨਾਉਣ ਜੋਗੇ ਹਾ.....

~Guri_Gholia~

ਤੂੰ ਟੋਲਣ
ਕਿਸੇ ਗਰੀਬ ਦੇ ਕੰਮ
ਨਾ ਆਉਣ ਜੋਗੇ ਹਾਂ,,,
ਗੱਲਾ ਬੱਸ ਗੱਲਾ ਬੱਸ
ਬਣਾਉਣ ਜੋਗੇ ਹਾਂ,,,
ਗੱਲ ਕਰਦੇ ਹਾਂ ਭਗਤ ਊਧਮ
ਸਿੰਘ ਦੀ
ਬਰੈਂਡਡ ਕੱਪੜੇ ਪਾਕੇ
ਗੇੜੀ ਆਪਾ ਲਾਉਣ ਜੋਗੇ
ਹਾਂ,,,
ਮਰਦਾ ਏ ਤਾ ਮਰੇ ਕੋਈ ਭੁੱਖ
ਨਾਲ ਅੱਖਾ ਸਾਹਮਣੇ
ਪਰ ਅਸੀ ਤਾ ਬਾਬਿਆ ਦੇ
ਚੜਾਵਾ ਚੜਾਉਣ ਜੋਗੇ ਹਾਂ,,,
ਐਵੇ ਫੋਕੇ ਨਾਅਰੇ ਲਾਉਦੇ ਦੇਸ਼
ਬਚਾਉਣ ਦੇ
ਖੁਦ ਰਿਸ਼ਵਤਾ ਦੇ ਕੇ ਕੰਮ
ਕਰਾਉਣ ਜੋਗੇ ਹਾਂ,,,
ਗੁਣ ਹੈ ਨਹੀ ਸ਼ਾਇਦ ਆਪਣੇ
ਵਿੱਚ ਕੋਈ
ਤਾਹੀਔ ਐਬ ਦੂਜਿਆ ਦੇ
ਬੱਸ ਗਿਨਾਉਣ ਜੋਗੇ ਹਾ.....


Unknown
 
Top