ਕਮਲੀ

ਉਠ ਸਵੇਰੇ ਰੂਹ ਨੂੰ ਕਮਲੀ, ਤੇਰੇ ਲਈ ਸ਼ਿੰਗਾਰਿਆ
ਦੇਖੀਂ ਦੇਰ ਨਾਂ ਲਾਈਂ ਵੇ, ਛੇਤੀ ਹੁਣ ਬੌੜ੍ਹ ਪਿਆਰਿਆ
ਕਰ ਉੱਦਮ ਸਜਣਾ, ਸਭ ਆਲਸ ਦਲਿਦਰ ਨਕਾਰਿਆ
ਹਾਰੀ, ਬਿਨ ਤੇਰੇ ਨਾ ਕੋਈ, ਬਾਂਹ ਮੇਰੀ ਫੜ੍ਹਦਾ ਸਹਾਰਿਆ
ਦੇਖੀਂ ਦੇਰ ਨਾਂ ਲਾਈਂ ਵੇ, ਛੇਤੀ ਹੁਣ ਬੌੜ੍ਹ ਪਿਆਰਿਆ

ਮੈਂ ਕਮਲੀ ਤੇ ਮੇਰਾ ਯਾਰ ਹੈ ਅਮਲੀ
ਫਿਰ ਵੀ ਲੋਕ ਕਹਿਣ ਸਾਨੂੰ ਸੋਫੀ
ਨਸ਼ਾ ਕਿਸੇ ਨੂੰ ਤੇ ਦੇਰ ਰਾਤੀਂ ਸਵਾਉਂਦਾ
ਸਾਥੋਂ ਉਠਾ ਭਲ੍ਹਕੇ ਕਰਾਵੇ ਸ਼ੋਖੀ
ਇਕਨਾ ਦੀ ਦਿਨ ਚੜ੍ਹਦੇ ਹੀ ਲਹਿ ਜੇ
ਸਾਡੀ ਸਦਾ ਹੀ ਲੋਰ ਹੈ ਚੋਖ੍ਹੀ

Gurjant Singh
 
Top