ਮੇਰੀ ਕਹਾਣੀ

[JUGRAJ SINGH]

Prime VIP
Staff member
ਇੱਕ ਦਿਨ ਗੱਲਾਂ ਕਰਦੇ ਕਰਦੇ, ਸੋਈ ਸੋਈ ਲੱਗਦੀ ਸੀ,
ਕਿਸੇ ਹੋਰ ਦੀਆਂ ਯਾੱਦਾਂ ਦੇ ਵਿੱਚ, ਖੋਈ ਖੋਈ ਲੱਗਦੀ ਸੀ,

ਗੱਲ ਦਿਲ ਵਾਲੀ ਜਦ ਮੈਂ ਪੁੱਛੀ, ਇੱਕ ਵਾਰੀ ਚੁੱਪ ਹੋ ਗਈ ਸੀ,
ਪਤਾ ਨਈਂ ਸੱਚੇ ਯਾ ਝੂਠੇ, ਪਰ ਨੈਨੋਂ ਹੰਜੂ ਚੋ ਗਈ ਸੀ,
ਫਿਰ ਆਪੇ ਬੋਲ ਪਈ, ਹੋਰ ਨਈ ਝੂਠ ਨੂੰ ਮੈਂ ਢੱਕਣਾ,
ਜਾਂਦੀ ਹੋਈ ਕਹਿ ਗਈ ਸੀ, ਤੂੰ ਮੈਨੂੰ ਭੁੱਲ ਜਾਵੀ ਸੱਜਣਾ........||

ਮੈਂ ਪੁੱਛਇਆ ਕੀ ਗਲਤੀ ਹੋ ਗਈ, ਸਾਥੋਂ ਭੋਲੇ ਭਾਲਿਆਂ ਤੋਂ,
ਕਿਹੜੀ ਗੱਲੋਂ ਪਿੱਛੇ ਰਿਹ ਗਏ, ਉਸ ਦਿਲਾਂ ਦਿਆਂ ਕਾਲਿਆਂ ਤੋਂ,
ਸਬ ਤੈਥੋਂ ਵਾਰਿਆ ਸੀ, ਕੁੱਜ ਨਈ ਆਪਣੇ ਕੋਲੇ ਰੱਖਣਾ,
ਜਾਂਦੀ ਹੋਈ ਕਹਿ ਗਈ ਸੀ, ਤੂੰ ਮੈਨੂੰ ਭੁੱਲ ਜਾਵੀ ਸੱਜਣਾ........||

ਕਿਹੰਦੀ ਇਹ ਤਾਂ ਹੋਣਾ ਹੀ ਸੀ, ਅੱਜ ਨਈ ਤਾਂ ਕੱਲ ਸੱਜਣਾ,
ਕੁੜੀਆਂ ਹੋਰ ਨੇ ਬਾਲੀਆਂ, ਦਿਲ ਤੇ ਨਾ ਲਈ ਗੱਲ ਸੱਜਣਾ,
ਮੇਰੇ ਪਿੱਛੇ ਨਾ ਅਵੀਂ, ਕਿ ਉਹਨੂੰ ਚੰਗਾ ਨਈ ਲੱਗਣਾ,
ਜਾਂਦੀ ਹੋਈ ਕਹਿ ਗਈ ਸੀ, ਤੂੰ ਮੈਨੂੰ ਭੁੱਲ ਜਾਵੀ ਸੱਜਣਾ........||


ਮੇਰੇ ਤਾਂ ਫਿਰ ਹੱਥ ਨਾ ਚੱਲੇ, message ਨਾ ਕਰ ਪਾਇਆ ਜੀ,
ਉਹਦੇ ਇਸ ਅਵੱਲੇ ਦੁੱਖ ਨੇ, ਰੂਹ ਨੂੰ ਸੀ ਤੜਪਾਇਆ ਜੀ,
ਦਿਲ ਇੰਨਾਂ ਦੁਖਇਆ ਸੀ, ਮੈਂ ਖੁੱਦ ਨੂੰ ਫਾਹੇ ਸੀ ਟੰਗਇਆ,
ਜਾਂਦੀ ਹੋਈ ਕਹਿ ਗਈ ਸੀ, ਤੂੰ ਮੈਨੂੰ ਭੁੱਲ ਜਾਵੀ ਸੱਜਣਾ........||

ਫਿਰ ਫੋਕੇ ਹੱਕ਼ ਜਤਾਉਂਦੀ ਸੀ, ਕਹਿੰਦੀ ਰੁੱਸ ਕੇ ਬਹਿ ਜਾਈਂ ਨਾ,
ਦਿਲ ਵਿਚੋਂ ਤਾਂ ਨਿੱਕਲ ਗਿਏਂ, ਹੁਣ ਫੋਨ ਚੋਂ ਰਹਿ ਜਾਈਂ ਨਾ,
ਅਸੀਂ ਦੋਸਤ ਚੰਗੇ ਹਾਂ, ਤੂੰ ਮੇਰਾ ਹੋਰ ਨਈ ਕੁੱਛ ਲੱਗਣਾ ,
ਜਾਂਦੀ ਹੋਈ ਕਹਿ ਗਈ ਸੀ, ਤੂੰ ਮੈਨੂੰ ਭੁੱਲ ਜਾਵੀ ਸੱਜਣਾ........||

* ਰੋਹਿਤ ਬਾਂਸਲ *
 
Top