ਅੱਖੀਂ ਡਿੱਠਾ ਇੱਕ ਸਚ

ਮੇਰਾ ਅੱਖੀਂ ਡਿੱਠਾ ਇੱਕ ਸਚ

ਆਵੇ ਮੌਤ ਦਾ ਤੁਫਾਨ ਮੈਂ ਸੀਨਾ ਤਾਣ ਦੇਵਾਂਗੀ
ਤੈਨੂੰ ਆਪਣੇ ਤੋਂ ਦੂਰ ਨਾ ਕਦੇ ਜਾਣ ਦੇਵਾਂਗੀ

ਮੈਂ ਲਭ ਕੇ ਹਟਾਂਗੀ ਤੇਰੇ ਹਰ ਮਰਜ਼ ਦੀ ਦਵਾ
ਤੂੰ ਹੌਸਲਾ ਰੱਖੀਂ ਮੈਂ ਦੁਨੀਆਂ ਛਾਣ ਦੇਵਾਂਗੀ

ਤੇਰਾ ਧੜਕੇਗਾ ਜੇ ਦਿਲ ਤਾਂ ਹੀ ਮੇਰਾ ਧੜਕਨਾ
ਮੈਂ ਪਾ ਤੇਰੇ ਵਿੱਚ ਇਹ ਆਪਣੇ ਪ੍ਰਾਣ ਦੇਵਾਂਗੀ

ਸਯਾਦ ਕੱਟਤੇ ਜੇ ਖੰਬ ਤਾਂ ਨਵੇਂ ਵੀ ਆਉਣਗੇ
ਉੱਚੇ ਅੰਬਰਾਂ ਚ ਤੈਨੂੰ ਇੱਕ ਉਡਾਣ ਦੇਵਾਂਗੀ

ਤੇਰੇ ਨਾਂ ਦੇ ਅੱਖਰ ਦੋ ਨੇ ਰੱਬ ਜਿਹੇ ਮੈਨੂ
ਮੈਂ ਇਹ ਰਿਸ਼ਤੇ ਨੂੰ ਨਵੀਂ ਪਹਿਚਾਨ ਦੇਵਾਂਗੀ
- Harjit
 
Top