ਸੱਚ - ਪਾਸ਼

*Sippu*

*FrOzEn TeARs*
ਸੱਚ - ਪਾਸ਼

ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ,
ਸੱਚ ਨੂੰ ਕੋਈ ਫਰਕ ਨਹੀਂ ਪੈਂਦਾ l
ਇਨਾਂ ਦੁਖਦੇ ਅੰਗਾਂ ਦੇ ਸੱਚ ਨੇ ਇਕ ਜੂਨ ਭੋਗੀ ਹੈ
ਤੇ ਹਰ ਸੱਚ ਜੂਨ ਭੋਗਣ ਬਾਅਦ,
ਯੁੱਗ ਵਿਚ ਬਦਲ ਜਾਂਦਾ ਹੈ,
ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀਂ,
ਫੌਜਾਂ ਦੀਆਂ ਕਤਾਰਾਂ ਵਿਚ ਵਿਚਰ ਰਿਹਾ ਹੈ
ਕੱਲ ਜਦ ਇਹ ਯੁੱਗ,
ਲਾਲ ਕਿਲੇ ਉਪਰ ਸਿੱਟਿਆਂ ਦਾ ਤਾਜ ਪਹਿਨੀ,
ਸਮੇਂ ਦੀ ਸਲਾਮੀ ਲਏਗਾ,
ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ l
ਹੁਣ ਸਾਡੀ ਉੱਪਦਰੀ ਜ਼ਾਤ ਨੂੰ,
ਇਸ ਯੁੱਗ ਦੀ ਫਿਤਰਤ ਤਾਂ ਭਾਵੇਂ ਆਖ ਸਕਦੇ ਹੋ ;
ਇਹ ਕਹਿ ਛੱਡਣਾ,
ਕਿ ਝੁੱਗੀਆਂ 'ਚ ਪਸਰਿਆ ਸੱਚ,
ਕੋਈ ਸ਼ੈਅ ਨਹੀਂ !
ਕੇਡਾ ਕੁ ਸੱਚ ਹੈ ?
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ,
ਸੱਚ ਨੂੰ ਕੋਈ ਫਰਕ ਨਹੀਂ ਪੈਂਦਾ
.........................................................ਪਾਸ਼​
 

Ravivir

Elite
yug bit gaye sach di larayi lardiya
te eh larayi kade khatam nahi honi
kyunki ik juth marda te lakha hor janam le lende aa
jhuth taan amar bell wang hai jiniya jarra putto fer janam le lavega
 
Top