ਚੱਲ ਵੀਰੇ ਕੁਝ ਪਲ ਸੋਂ ਲਈਏ

ਚੱਲ ਵੀਰੇ ਕੁਝ ਪਲ ਸੋਂ ਲਈਏ,
ਅਜੇ ਸਾਡੀ ਜਿੰਦਗੀ ਦਾ ਸਫਰ ਲੰਮੇਰਾ ਏ ,

ਇਸ ਮਤਲਬੀ ਦੁਨੀਆਂ ਵਿਚ ਅਸੀਂ ਹੋਏ ਪੈਦਾ,
ਕਸੂਰ ਨਾ ਤੇਰਾ ਏ , ਨਾ ਮੇਰਾ ਏ ,ਚੱਲ ਵੀਰੇ ਕੁਝ ਪਲ ਸੋਂ ਲਈਏ…….

ਇਥੇ ਸਮਝਦੇ ਨੇ ਕੀੜੇ ਲੋਕ ਸਾਨੂੰ ,
ਬਿਨਾਂ ਦੇਖੇ ਹੀ ਕੋਲ ਦੀ ਲੰਘ ਜਾਂਦੇ ,
ਮੰਗਦੇ ਹਾਂ ਭੁਖ ਮਿਟਾਉਣ ਨੂੰ ਕੁਝ ਤਾਂ ,
ਬੋਲ ਲੋਕਾਂ ਦੇ ਸਾਨੂੰ ਡੰਗ ਜਾਂਦੇ ,

ਕੁਝ ਵੀ ਨਹੀਂ ਅਸੀਂ ਬੋਲ ਸਕਦੇ,
ਬਹਿ ਜਾਂਦੇ ਹਾਂ ਕਰ ਕੇ ਜੇਰਾ ਏ,
ਚੱਲ ਵੀਰੇ ਕੁਝ ਪਲ ਸੋਂ ਲਈਏ,……..

ਮਾਂ ਵੀ ਛਡ ਗਈ ਕਰ ਕੇ ਪੈਦਾ ,
ਡਰ ਡਰ ਕੇ ਠੋਕਰਾਂ ਖਾਈ ਜਾਂਦੇ ,
ਮੰਗ ਮੰਗ ਕੇ ਕੱਟਦੇ ਦਿਨ ਅਸੀਂ,
ਰਾਤ ਤਾਰਿਆਂ ਦੀ ਛਾਵੇ ਲੰਘਾਈ ਜਾਂਦੇ ,

ਨਾ ਸਾਡਾ ਇਥੇ ਘਰ ਘਾਟ ਕੋਈ,

ਚੜਦਾ ਫੁਟਪਾਥ ਤੇ ਸਵੇਰਾ ਏ ,

ਚਲ ਵੀਰੇ ਕੁਝ ਪਲ ਸੋਂ ਲਈਏ…......

ਨਾ ਫਿਕਰ ਸਰਕਾਰਾਂ ਨੂੰ ਸਾਡਾ,

ਨਾ ਫਿਕਰ ਅਮੀਰਾਂ ਨੂੰ ,

ਸੋਂ ਜਾ ਵੀਰੇ ਗੋਦੀ ਵਿਚ ,

ਇਹ ਤਾ ਰੱਬ ਹੀ ਬਦਲੂ ਤਕਦੀਰਾਂ ਨੂੰ ,

ਇੰਝ ਵਿਲਕਦੇ ਪੂਰਾ ਹੋ ਜਾਣਾ,

ਜੋ ਦੁਨੀਆ ਤੇ ਪਾਉਣਾ ਫੇਰਾ ਏ,

ਚੱਲ ਵੀਰੇ ਕੁਝ ਪਲ ਸੋਂ ਲਈਏ,
ਅਜੇ ਸਾਡੀ ਜਿੰਦਗੀ ਦਾ ਸਫਰ ਲੰਮੇਰਾ ਏ....
touched to heart.........

unknwn
 
Top