ਜਿਕਰ ਕਾਹਤੋ ਤੇਰਾ ਮੇਰੇ ਯਾਰ ਕਰਦੇ

Yaar Punjabi

Prime VIP
ਜਿਕਰ ਕਾਹਤੋ ਤੇਰਾ ਮੇਰੇ ਯਾਰ ਕਰਦੇ
ਕਾਹਤੋ ਮੁੜ ਮੁੜ ਯਾਰੀਆ ਤੇ ਇਤਬਾਰ ਕਰਦੇ
ਫੁੱਲਾ ਦੇ ਨਾਲ ਯਾਰੀ ਦਾ ਕਾਹਤੋ ਦਾਅਵਾ ਖਾਰ ਕਰਦੇ
ਇਕ ਪਾਸੇ ਯਾਰ ਇਕ ਪਾਸੇ ਸੰਸਾਰ ਕਰਦੇ
ਕੇ ਕਰ ਸਕੇ ਸਾਡੇ ਅਹਿਸਾਨਾ ਦੀ ਗਿਣਤੀ ਪਾਰ ਕਰਦੇ
ਮੈ ਸੁਣਿਆ ਲੋਕੀ ਦਿਲਾ ਦਾ ਸਿਕਾਰ ਕਰਦੇ
ਜਿਥੇ ਲੱਗੇ ਜਖਮ ਰਾਸ ਨਾ ਆਉਦੇ ਤੂੰ ਵੀ ਉਥੇ ਵਾਰ ਕਰਦੇ
ਚੱਲ ਮੈ ਵੀ ਕੀ ਗੱਲਾ ਲੈ ਬਹਿ ਗਿਆ
ਇਲਜਾਮ ਹਜਾਰ ਤੇ ਅਹਿਸਾਨ ਭਾਵੇ ਚਾਰ ਕਰਦੇ
ਸਾਡੀ ਜਿੱਤਣ ਦੀ ਆਦਤ ਵੀ ਕੁਰਬਾਨ ਤੇਰੇ ਲਈ
ਚੱਲ ਆਪਣੀ ਜਿੱਤ ਤੇ ਮਨਦੀਪ ਦੀ ਹਾਰ ਕਰਦੇ

"ਹਰ ਵਰਕੇ ਦੇ ਦੂਜੇ ਵਰਕੇ ਤੇ
ਤੇਰਾ ਨਾਂ ਦਿਸਦਾ
ਜਾਣ ਜਾਣ ਯਾਰ ਪੁਛਦੇ ਇਹ ਨਾਂ ਕਿਸਦਾ?"
ਇਕ ਆਖੇ ਉਹ ਤਾ ਇਹਦੇ ਨਾਮ ਚ ਹੀ ਰਚਿਆ
ਹੈ ਇਹ ਨਾਮ ਜਿਸਦਾ
ਲੱਗੂਗਾ ਉਹਦੇ ਨਾਮ ਨਾਲ ਨਾਮ ਮੇਰਾ
ਅਜੇ ਰੋਸੇ ਨੇ ਫਿਲਹਾਲ

ਲੋਕੀ ਕਹਿੰਦੇ ਜਦ ਮੈ ਤੁਰਦਾ ਤੁਰੇ
ਤੇਰਾ ਪਰਛਾਵਾ ਨਾਲ

ਕਿਹਤੋ ਮੰਗਾ ਮੈ ਤੈਨੂੰ
ਸਾਡੀ ਤਾ ਦੁਆ ਤੇ ਰੱਬ ਤੇਰੀ ਰੂਹ ਨੀ
ਤੇਰੇ ਉਤੇ ਕਿਹੜਾ ਇਤਬਾਰ ਕਿਹੜਾ ਘੱਟ
ਜਿਵੇ ਸਾਨੂੰ ਰੱਬ ਉਵੇ ਤੂੰ ਨੀ
ਮੈ ਹੀ ਨਾ ਤੈਨੂੰ ਮਿਲਦਾ ਹੋਵਾਗਾ
ਮੈ ਤੈਨੂੰ ਵੇਖ ਲੈਨਾ ਕਰ ਚੰਨ ਵੱਲ ਮੂੰਹ ਨੀ
ਮਨਦੀਪ ਨੂੰ ਸੋਚੀ ਪਾਈ ਰੱਖਦੇ ਕਿਨੇ
ਹੀ ਸਵਾਲ

ਲੋਕੀ ਕਹਿੰਦੇ
ਜਦ ਮੈ ਤੁਰਦਾ ਤੁਰੇ
ਤੇਰਾ ਪਰਛਾਵਾ ਨਾਲ 
Last edited:
Top