ਭੂਤ -ਪ੍ਰੇਤ ਕੀ ਹੁੰਦੇ ਨੇ ???

ਭੂਤ -ਪ੍ਰੇਤ ਕੀ ਹੁੰਦੇ ਨੇ ??? ( ਗੁਰਬਾਣੀ ਅਨੁਸਾਰ )
ਉੱਤਰ ____
ਭੂਤ -ਪ੍ਰੇਤ ਗੁਰਬਾਣੀ ਅਨੁਸਾਰ ਹੁੰਦੇ ਹਨ ਪਰ ਉਵੇਂ ਨਹੀ ਜਿਵੇ ਸੰਸਾਰੀ ਲੋਕ ਮੰਨ ਦੇ ਹਨ ਕੀ ਚਿੰਬੜ ਦੇ ਹਨ ਯਾ ਸਿਰ ਆਉਂਦੇ ਨੇ |
ਹਾਂ , ਜੂਨ ਜਰੂਰ ਮੰਨ ਦੀ ਹੈ ਗੁਰਬਾਣੀ ..
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ || (ਗਉੜੀ ਸੁਖਮਨੀ ਮ: ੫ )
ਭੂਤ ਕਹਿੰਦੇ ਨੇ ਜਦ ਜੀਵ ਆਤਮਾ ਇੱਕ ਸਰੀਰ ਚ ਆਪਣਾ ਕਾਰਜਕਾਲ ਪੂਰਾ ਕਰਕੇ ਦੂਸਰੇ ਸਰੀਰ ਵਿਚ ਜਾਂਦੀ ਹੈ | ਜਿਹੜਾ ਨਵਾ ਸਰੀਰ ਧਾਰਨ ਕਰਨ ਤੋ ਪਹਿਲਾ , ਜਦ ਜੀਵ ਆਤਮਾ ਕੋਲ ਸਰੀਰ ਨਹੀ ਹੁੰਦਾ | ਉਸ ਵੇਲੇ ਵਾਲੀ ਅਵਸਥਾ ਨੂ ਭੂਤ ਕਹਿੰਦੇ ਹਨ | ਯਾ ਕਈ ਥਾ ਗੁਰਬਾਣੀ ਚ ੫ ਵਿਕਾਰਾਂ ਚ ਗ੍ਰਸੇ ਹੋਏ ਆਦਮੀ ਲਈ ਪ੍ਰੇਤ ਸ਼ਬਦ ਵਰਤਿਆ ਗਿਆ ਹੈ |
ਪ੍ਰਸ਼ਨ : ਪਰ ਭੂਤ ਕਈ ਲੋਕਾਂ ਚ ਆਉਂਦੇ ਨੇ ?? ਉਹ ਕੀ ਹੈ ??
ਉੱਤਰ : ਇਹ ਸਿਰਫ ਦਿਮਾਗੀ ਬਿਮਾਰੀ ਹੈ | ਇਸ ਨੂ ਸੇਲ੍ਫ਼- ਹਿਪਨੋਟਾਈਸ ਕਹਿੰਦੇ ਨੇ ... ਜਿਵੇ ਆਪਾ ਕੋਈ ਫਿਲਮ ਵੇਖ ਕੇ ਜੇ ਲੜਾਈ ਦਾ ਸੀਨ ਚਲ ਰਿਹਾ ਹੈ ਤਾ ਆਪਣੇ ਆਪ ਦਿਮਾਗ ਉਸ ਸੀਨ ਨੂਆਪਣੇ ਆਪ ਤੇ ਸਮਝਦਾ ਹੈ |
ਇਸੇ ਤਰਾਹ ਇਹੋ ਜਿਹਾ ਮਾਹੋਲ ਦੇਖਕੇ ਇਸੇ ਤਰਾਹ ਹੀ ਦਿਮਾਗੀ ਬੀਮਾਰ ਲੋਕ ਸਿਰ ਘੁਮਾਉਣ ਲਗ ਪੈਂਦੇ ਨੇ |
ਯਾ ਜਿਵੇ ਕੋਈ ਭੂਤ -ਪ੍ਰੇਤ ਵਾਲਿਆ ਗੱਲਾਂ ਸੁਣ ਕੇ ਦਿਮਾਗ ਚ ਓਹੀ ਗੱਲ ਘਰ ਕਰ ਜਾਂਦੀ ਹੈ ....|ਸੋ ਓਹ ਵੇਲੇ ਸਿਰ ਬੰਦੇ ਦੇ ਦਿਮਾਗ ਤੇ ਇਕ ਨਵਾ ਰੂਪ ਲੈ ਕੇ ਹਾਵੀ ਹੋ ਜਾਂਦੀ ਹੈ |
ਪ੍ਰਸ਼ਨ: ਪਰ ਜਿਵੇ ਕਈ ਭੂਤ ਪ੍ਰੇਤ ਸਰੀਰ ਚ ਆ ਕੇ ਮੁਕਤੀ ਮੰਗਦੇ ਹਨ ????
ਉੱਤਰ : ਪਹਿਲੀ ਗੱਲ ਤਾ ਗੁਰਬਾਣੀ ਅਨੁਸਾਰ ਇੱਕ ਸਰੀਰ ਚ ੨ ਜੀਵ ਆਤਮਾਵਾ ਵਾਸ ਨਹੀ ਕਰ ਸਕਦੀਆਂ | ਉਸ ਲਈ ਗਰਭ ਚ ਆਉਣਾ ਜਰੂਰੀ ਹੈ | ਬਾਕੀ ਗੁਰਬਾਣੀ ਚ ਕਿਹਾ ਹੈ ....
" ਭਾਈ ਪਰਾਪਤਿ ਮਾਨੁਖ ਦੇਹੁਰੀਆ || ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ||"
ਫਿਰ ਤਾ ਮਨੁਖ ਦੇਹ ਨਾਲੋ ਪ੍ਰੇਤ ਜੂਨ ਜਿਆਦਾ ਚੰਗੀ ਹੋਈ ਪ੍ਰਮਾਤਮਾ ਨਾਲ ਮਿਲਣ ਨੂ | ਇਹ ਗੱਲ ਤਾ ਗੁਰਮਤ ਦੇ ਉਲਟ ਜਾਂਦੀ ਹੈ |
ਇਹ ਸਿਰਫ ਦਿਮਾਗੀ ਬਿਮਾਰੀ ਹੈ.. ਜਿਸ ਬੰਦੇ ਦੇ ਦਿਮਾਗ ਚ ਇਹ ਗੱਲ ਘਰ ਕਰ ਗਈ ਹੈ ਕੀ ਹੁਣ ਫਲਾਣੇ ਬਾਬਾ ਜੀ ਹੀ ਮੈਨੂ ਮੁਕਤੀ ਦੇਣਗੇ ਸੋ ਓਸੇ ਮੁਤਾਬਿਕ ਦਿਮਾਗ ਚਲਦਾ ਹੈ ਤੇ ਠੀਕ ਹੁੰਦਾ ਹੈ |
ਇੱਕ ਗੱਲ ਹੋਰ , ਕਦੇ ਵੀ ਅਨਪੜ ਬੀਬੀਆਂ ਯਾ ਜਿਹੜੇ ਲੋਕ ਬਚਪਨ ਚ ਡਿਪਰੇਸ਼ਨ ਚ ਰਹਿੰਦੇ ਹਨ .. ਉਹਨਾ ਸਿਰ ਹੀ ਆਉਂਦੇ ਨੇ | ਸਹੀ ਆਦਮੀ ਸਿਰ ਨਹੀ |
ਨਾਲੇ ਜੇ ਕਿਸੇ ਨੂ ਸਰੀਰਕ ਨੁਕਸਾਨ ਕਰਨਾ ਹੋਵੇ ਤਾ ਕਿਸੇ ਹਥਿਆਰ ਨਾਲ ਕਰੁੰਗੇ ਯਾ ਹਥਾ -ਲੱਤਾਂ ਨਾਲ ... ਜਿਸ ਲਈ ਸਰੀਰ ਦੀ ਜਰੂਰਤ ਹੁੰਦੀ ਹੈ .. ਜਿਸ ਆਤਮਾ ਕੋਲ ਸਰੀਰ ਹੀ ਨਹੀ ਓਹ ਕਿਵੇ ਕਿਸੇ ਦਾ ਨੁਕਸਾਨ ਕਰੇਗੀ ???
ਇਹ ਸਿਰਫ ਸ਼ੋਸ਼ਣ ਕੀਤਾ ਜਾ ਰਿਹਾ ਹੈ ਬਾਬਿਆਂ ਦੁਆਰਾ ਲੋਕਾਂ ਦਾ ,ਹੋਰ ਕੁਛ੍ਹ ਨਹੀ | ਤੇ ਗੁਰਮਤ ਤੋ ਦੂਰ ਹੋਏ ਲੋਕਾਂ ਨੂ ਠਗਿਆ ਜਾ ਰਿਹਾ ਹ
 
Top