Und3rgr0und J4tt1
Prime VIP
ਮੈਂ ਪੁੱਛਣਾ ਚਾਹੁੰਦਾਂ ਇਸ ਸਮਾਜ਼ ਤੋਂ,
ਮੈਂ ਪੁੱਛਣਾ ਚਾਹੁੰਦਾਂ ਹਰ ਧੀ ਦੀ ਮਾਂ ਤੋਂ,
ਮੈਂ ਪੁੱਛਣਾ ਚਾਹੁੰਦਾਂ ਹਰ ਧੀ ਦੇ ਬਾਪ ਤੋਂ,
ਮਾਂ ਬਾਪ ਦੇ ਮਿਲਾਪ ਦਾ,
ਪੁੱਤ ਵਾਂਗ ਹੀ ਹਿੱਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ-ਮਾਰੀ ਕਿਉਂ,
ਕਿਉਂ ਧੀਆਂ ਦੇ ਹਿੱਸੇ ਆਈ ਸਿਰਫ ਮੌਤ ਹੀ।
ਇੱਕ ਜਨਣੀ ਦੂਜੀ ਜਨਣੀ ਨੂੰ,
ਕਿਉਂ ਕੁੱਖ ਵਿੱਚ ਮਾਰ ਮੁਕਾਵੇ,
ਇੱਕ ਮਾਂ ਆਪਣੇ ਹੀ ਬੀਜ ਨੂੰ,
ਕਿਉਂ ਜੱਗ ਵਿੱਚ ਨਾ ਲਿਆਉਣਾ ਚਾਹਵੇ,
ਪੁੱਤਾਂ ਲਈ ਤਾਂ ਮੰਦਰ ਮਸਜਿਦ,
ਜਾ-ਜਾ ਕੇ ਫੁੱਲ ਚੜਾਵੇ,
ਪਰ ਬਿੰਨ ਮੰਗੇ ਜਦ ਰੱਬ ਧੀ ਦੇਵੇ,
ਕਿਉਂ ਸਭ ਦੇ ਚਿਹਰੇ ਮੁਰਝਾਵੇ,
ਮਾਂ ਬਾਪ ਦੇ ਅਹਿਸਾਸ ਦਾ,
ਪੁੱਤ ਵਾਂਗ ਹੀ ਹਿੱਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ-ਮਾਰੀ ਕਿਉਂ ,
ਕਿਉਂ ਧੀਆਂ ਦੇ ਹਿੱਸੇ ਆਈ ਸਿਰਫ ਮੌਤ ਹੀ।
ਸੋ ਕਿਉਂ ਮੰਦਾ ਆਖੀਏ,
ਜਿਤਹ ਜੰਮਿਹ ਰਾਜਾਨ,
ਕਹਿ ਗਏ ਸਾਰੇ ਪੀਰ ਫਕੀਰ,
ਮਹਾਂ ਦਾਨ ਏ ਕੰਨਿਆਂ ਦਾਨ,
ਕਦੇ ਬਾਪ ਲਈ ਕਦੇ ਭਰਾ ਲਈ,
ਕਦੇ ਪਤੀ ਪੁੱਤ ਲਈ ਸਮਝੌਤੇ ਕਰਦੀ,
ਇਹੋ ਧੀ ਜੰਗ ਦੇ ਮੈਦਾਨ 'ਚੋਂ,
ਭਾਗੋ ਝਾਂਸੀ ਵਾਗੂੰ ਲੜਦੀ,
ਮਾਂ ਬਾਪ ਦੀ ਤਾਕਤ ਦਾ,
ਪੁੱਤ ਵਾਂਗ ਹੀ ਹਿੱਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ-ਮਾਰੀ ਕਿਉਂ,
ਕਿਉਂ ਧੀਆਂ ਦੇ ਹਿੱਸੇ ਆਈ ਸਿਰਫ ਮੌਤ ਹੀ।
ਘਾਇਲ ਦੀ ਹੱਥ ਜੋੜ ਬੇਨਤੀ,
ਧੀਆਂ ਨੂੰ ਵੀ ਜੰਮਣ ਦਿਉ,
ਭੂਆ ਮਾਸੀ ਦੇ ਪਿਆਰੇ ਰਿਸ਼ਤੇ ਨੂੰ,
ਆਉਣ ਵਾਲੀ ਪੀੜ੍ਹੀ ਨੂੰ ਸਮਝਣ ਦਿਉ,
ਆਉ ਸਾਰੇ ਹੰਭਲਾ ਮਾਰੀਏ,
ਧੀਆਂ ਨੂੰ ਦੁਆਈਏ ਬਣਦਾ ਹੱਕ,
ਭਾਸ਼ਣ ਕਿਤਾਬੀ ਗੱਲਾਂ ਛੱਡ ਕੇ,
ਜੋ ਸੋਚਿਆ ਕਰ ਦਿਖਾਈਏ ਸੱਚ,
ਮਾਂ ਬਾਪ ਦੀ ਵਡਿਆਈ ਦਾ,
ਪੁੱਤ ਵਾਂਗ ਹੀ ਹਿੱਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ-ਮਾਰੀ ਕਿਉਂ,
ਕਿਉਂ ਧੀਆਂ ਦੇ ਹਿੱਸੇ ਆਈ ਸਿਰਫ਼ ਮੌਤ
ਮੈਂ ਪੁੱਛਣਾ ਚਾਹੁੰਦਾਂ ਹਰ ਧੀ ਦੀ ਮਾਂ ਤੋਂ,
ਮੈਂ ਪੁੱਛਣਾ ਚਾਹੁੰਦਾਂ ਹਰ ਧੀ ਦੇ ਬਾਪ ਤੋਂ,
ਮਾਂ ਬਾਪ ਦੇ ਮਿਲਾਪ ਦਾ,
ਪੁੱਤ ਵਾਂਗ ਹੀ ਹਿੱਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ-ਮਾਰੀ ਕਿਉਂ,
ਕਿਉਂ ਧੀਆਂ ਦੇ ਹਿੱਸੇ ਆਈ ਸਿਰਫ ਮੌਤ ਹੀ।
ਇੱਕ ਜਨਣੀ ਦੂਜੀ ਜਨਣੀ ਨੂੰ,
ਕਿਉਂ ਕੁੱਖ ਵਿੱਚ ਮਾਰ ਮੁਕਾਵੇ,
ਇੱਕ ਮਾਂ ਆਪਣੇ ਹੀ ਬੀਜ ਨੂੰ,
ਕਿਉਂ ਜੱਗ ਵਿੱਚ ਨਾ ਲਿਆਉਣਾ ਚਾਹਵੇ,
ਪੁੱਤਾਂ ਲਈ ਤਾਂ ਮੰਦਰ ਮਸਜਿਦ,
ਜਾ-ਜਾ ਕੇ ਫੁੱਲ ਚੜਾਵੇ,
ਪਰ ਬਿੰਨ ਮੰਗੇ ਜਦ ਰੱਬ ਧੀ ਦੇਵੇ,
ਕਿਉਂ ਸਭ ਦੇ ਚਿਹਰੇ ਮੁਰਝਾਵੇ,
ਮਾਂ ਬਾਪ ਦੇ ਅਹਿਸਾਸ ਦਾ,
ਪੁੱਤ ਵਾਂਗ ਹੀ ਹਿੱਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ-ਮਾਰੀ ਕਿਉਂ ,
ਕਿਉਂ ਧੀਆਂ ਦੇ ਹਿੱਸੇ ਆਈ ਸਿਰਫ ਮੌਤ ਹੀ।
ਸੋ ਕਿਉਂ ਮੰਦਾ ਆਖੀਏ,
ਜਿਤਹ ਜੰਮਿਹ ਰਾਜਾਨ,
ਕਹਿ ਗਏ ਸਾਰੇ ਪੀਰ ਫਕੀਰ,
ਮਹਾਂ ਦਾਨ ਏ ਕੰਨਿਆਂ ਦਾਨ,
ਕਦੇ ਬਾਪ ਲਈ ਕਦੇ ਭਰਾ ਲਈ,
ਕਦੇ ਪਤੀ ਪੁੱਤ ਲਈ ਸਮਝੌਤੇ ਕਰਦੀ,
ਇਹੋ ਧੀ ਜੰਗ ਦੇ ਮੈਦਾਨ 'ਚੋਂ,
ਭਾਗੋ ਝਾਂਸੀ ਵਾਗੂੰ ਲੜਦੀ,
ਮਾਂ ਬਾਪ ਦੀ ਤਾਕਤ ਦਾ,
ਪੁੱਤ ਵਾਂਗ ਹੀ ਹਿੱਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ-ਮਾਰੀ ਕਿਉਂ,
ਕਿਉਂ ਧੀਆਂ ਦੇ ਹਿੱਸੇ ਆਈ ਸਿਰਫ ਮੌਤ ਹੀ।
ਘਾਇਲ ਦੀ ਹੱਥ ਜੋੜ ਬੇਨਤੀ,
ਧੀਆਂ ਨੂੰ ਵੀ ਜੰਮਣ ਦਿਉ,
ਭੂਆ ਮਾਸੀ ਦੇ ਪਿਆਰੇ ਰਿਸ਼ਤੇ ਨੂੰ,
ਆਉਣ ਵਾਲੀ ਪੀੜ੍ਹੀ ਨੂੰ ਸਮਝਣ ਦਿਉ,
ਆਉ ਸਾਰੇ ਹੰਭਲਾ ਮਾਰੀਏ,
ਧੀਆਂ ਨੂੰ ਦੁਆਈਏ ਬਣਦਾ ਹੱਕ,
ਭਾਸ਼ਣ ਕਿਤਾਬੀ ਗੱਲਾਂ ਛੱਡ ਕੇ,
ਜੋ ਸੋਚਿਆ ਕਰ ਦਿਖਾਈਏ ਸੱਚ,
ਮਾਂ ਬਾਪ ਦੀ ਵਡਿਆਈ ਦਾ,
ਪੁੱਤ ਵਾਂਗ ਹੀ ਹਿੱਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ-ਮਾਰੀ ਕਿਉਂ,
ਕਿਉਂ ਧੀਆਂ ਦੇ ਹਿੱਸੇ ਆਈ ਸਿਰਫ਼ ਮੌਤ
babi