ਕਾਂਗੋ ਧਮਾਕਿਆ ਨਾਲ ਹਿਲਿਆ, 206 ਦੀ ਮੌਤ

Android

Prime VIP
Staff member
ਬ੍ਰਾਜਾਵਿਲੇ : ਅਫਰੀਕੀ ਦੇਸ਼ ਕਾਂਗੋ 'ਚ ਹਥਿਆਰਾਂ ਦੇ ਕਾਰਖਾਨੇ 'ਚ ਹੋਏ ਲੜੀਵਾਰ ਜਬਰਦਸਤ ਧਮਾਕਿਆ 'ਚ 206 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਅਤੇ 1500 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਮੱਧ ਅਫਰੀਕਾ 'ਚ ਸਥਿਤ ਕਾਂਗੋ ਗਣਰਾਜ ਦੀ ਰਾਜਧਾਨੀ ਬ੍ਰਾਜਾਵਿਲੇ 'ਚ ਹੋਏ ਧਮਾਕਿਆਂ ਬਾਅਦ ਸ਼ਹਿਰ 'ਚ ਅਫਰਾ-ਤਫਰੀ ਦਾ ਮਹੌਲ ਪੈਦਾ ਹੋ ਗਿਆ।
ਅੱਖੀ ਵੱਖਣ ਵਾਲਿਆਂ ਦਾ ਕਹਿਣਾ ਹੈ ਕਿ ਧਮਾਕਾ ਏਨਾ ਜ਼ੋਰਦਾਰ ਸੀ ਕਿ ਸਾਰਾ ਸ਼ਹਿਰ ਪੂਰੀ ਤਰ੍ਹਾਂ ਨਾਲ ਕੰਬ ਉਠਿਆ ਅਤੇ ਮਾਮਤ ਛਾਅ ਗਿਆ।
ਇਨ੍ਹਾਂ ਧਮਾਕਿਆ ਦੇ ਬਾਅਦ ਕਾਂਗੋ ਦਰਿਆ ਕਿਨਾਰੇ ਬਸੇ ਡੈਮੋਕ੍ਰੈਟਿਕ ਰਿਪੱਬਲੀਕਨ ਆਫ ਕਾਂਗੋ ਦੀ ਰਾਜਧਾਨੀ ਕਿਨਸ਼ਾਸਾ 'ਚ ਵੀ ਡਰ ਵਾਲਾ ਮਹੌਲ ਹੈ। ਇਨ੍ਹਾਂ ਧਮਾਕਿਆ ਕਾਰਨ ਬ੍ਰਾਜਾਵਿਲੇ ਤੋਂ ਸੈਂਕੜੇ ਮੀਲ ਦੂਰ ਕਿਨਸ਼ਾਸਾ 'ਚ ਵੀ ਭੁਚਾਲ ਵਰਗੀ ਸਥਿਤੀ ਪੈਦਾ ਹੋ ਗਈ।
ਡੈਮੋਕ੍ਰੈਟਿਕ ਰਿਪੱਬਲੀਕਨ ਆਫ ਕਾਂਗੋ ਅਤੇ ਕਾਂਗੋ ਰਿਪੱਬਲੀਕਨ ਸਰਕਾਰਾ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਸ਼ੁਰੂਆਤੀ ਤੌਰ 'ਤੇ ਇਨ੍ਹਾਂ ਧਮਾਕਿਆ ਦੇ ਕਾਰਨਾ ਦਾ ਪਤਾ ਨਹੀਂ ਲੱਗਿਆ ਪਰ ਕਿਸੇ ਸੰਗਠਨ 'ਤੇ ਸ਼ੱਕ ਨਹੀਂ ਜਾਹਿਰ ਕੀਤਾ ਜਾ ਰਿਹਾ, ਸਗੋਂ ਮੰਨਿਆ ਜਾ ਰਿਹਾ ਹੈ ਕਿ ਇਹ ਧਮਾਕੇ ਕਿਸੇ ਘਟਨਾ ਦਾ ਨਤੀਜਾ ਹਨ।
ਧਮਾਕੇ ਦੇ ਤਰੰਤ ਬਾਅਦ ਕਾਂਗੋ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਈ ਇਮਾਕਤਾਂ ਢਹਿ ਗਈਆਂ ਅਤੇ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋ ਗਏ।
ਇਕ ਅੱਖੀ ਵੇਖਣ ਵਾਲੇ ਨੇ ਦੱਸਿਆ ਕਿ ਜ਼ਖਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਅਤੇ ਉਨ੍ਹਾਂ ਨੇ ਆਪਣੀਆਂ ਅੰਤੜੀਆਂ ਆਪਣੇ ਹੱਥਾਂ 'ਚ ਰੱਖੀਆਂ ਹੋਈਆਂ ਸਨ।
 
Top