ਸਾਲ ਬਦਲ ਗਿਆ

ਸਾਲ ਬਦਲ ਗਿਆ ਬੇਸਕ ਪਰ ਨਹੀ ਬਦਲੀਆਂ ਸੋਚਾਂ ਨੇ।
ਕੁਝ ਹੋਰ ਨਾ ਬਦਲੇਆ ਬੱਸ ਕੈਲੰਡਰ ਬਦਲੇ ਲੋਕਾਂ ਨੇ।
ਅਣਜੰਮੀਆਂ ਧੀਆਂ ਏਦਾਂ ਹੀ ਮਰਦੀਆਂ ਰਹਿਣਗੀਆਂ
ਦਾਜ ਦਹੇਜ ਵਾਲੀਆਂ ਲੱਗੀਆਂ ਰਹਿਣੀਆਂ ਜੋਕਾਂ ਨੇ।
ਕਰਜੇ ਥੱਲੇ ਦੱਬੀ ਕਿਸਾਨੀ ਖੁਦਕੁਸੀਆਂ ਕਰਦੀ ਰਹਿਣੀਏ
ਨਵੇ ਸਾਲ ਵਿੱਚ ਕਿਹੜਾ ਇਹਨਾ ਤੇ ਲੱਗਣੀਆਂ ਰੋਕਾਂ ਨੇ।
ਸਰਮਾਏਦਾਰੀ ਏਦਾਂ ਹੀ ਕਰਦੀ ਰਹੂ ਸੋਸਣ ਮਜਦੂਰਾਂ ਦਾ
ਲੂਹ ਦੇਣਾ ਪਿੰਡਾ ਇਹ ਜੁਲਮ ਦੀਆਂ ਤਿੱਖੀਆਂ ਨੋਕਾਂ ਨੇ।
ਦਿਨ ਮਹੀਨੇ ਬਦਲੇ ਏਦਾਂ ਹੀ ਬਸ ਸਾਲ ਬਦਲ ਗਿਆ ਹੈ
ਐਵੇ ਅੱਧੀ ਰਾਤ ਤੱਕ ਜਸਨ ਮਨਾਏ ਲੋਕਾਂ ਨੇ...

unknown writer
 
Top