ਪੰਜਾਬ ਨੂੰ ਬੰਜਰ ਬਣਾਉਣ ਦੀਆਂ ਚਾਲਾਂ

The Ominous

Come get Some......
ਪੰਜਾਬ....ਪੰਜ-ਆਬ........ਪੰਜ ਪਾਣੀਆਂ ਵਾਲਾ ਪੰਜਾਬ, ਜੋ ਕਦੇ ਪਾਣੀ ਦੀ ਦੌਲਤ ਨਾਲ ਮਾਲਾਮਾਲ ਸੀ, ਅੱਜ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਿਹਾ ਹੈ। ਇਸ ਵੇਲੇ ਪੰਜਾਬ ਕੋਲ ਜੋ ਵੀ ਥੋੜ੍ਹਾ-ਬਹੁਤ ਪਾਣੀ ਹੈ, ਉਹ ਉਸ ਤੋਂ ਖੋਹਿਆ ਜਾ ਰਿਹਾ ਹੈ। ਇਸ ਦਾ ਲੇਖਾ-ਜੋਖਾ ਇਸ ਤਰ੍ਹਾਂ :- ਰਾਜਸਥਾਨ ਹਾਈ ਕੋਰਟ ਨੇ ਪਿਛਲੇ ਦਿਨੀਂ ਇਕ ਅਜਿਹਾ ਫੈਸਲਾ ਸੁਣਾਇਆ, ਜਿਸ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਫੈਸਲੇ ਰਾਹੀਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਭਾਖੜਾ, ਨੰਗਲ ਅਤੇ ਬਿਆਸ ਪ੍ਰਾਜੈਕਟਾਂ ਦਾ ਪ੍ਰਬੰਧ ਭਾਖੜਾ ਮੈਨੇਜਮੈਂਟ ਬੋਰਡ ਦੇ ਹਵਾਲੇ ਕਰ ਦੇਵੇ। ਇਸ ਫੈਸਲੇ ਨਾਲ ਰਾਜਸਥਾਨ, ਹਰਿਆਣਾ ਅਤੇ ਪੰਜਾਬ ਨੂੰ ਮਿਲਣ ਵਾਲੇ ਪਾਣੀ ਵਿਚ ਬਾਕਾਇਦਗੀ ਲਿਆਉਣਾ ਹੈ। ਹੁਣ ਤੱਕ ਸਬੰਧਤ ਹੈਡ ਵਰਕਸ ਉਪਰ ਪੰਜਾਬ ਦਾ ਕੰਟਰੋਲ ਸੀ ਪਰ ਇਸ ਫੈਸਲੇ ਨਾਲ ਪੰਜਾਬ ਨੂੰ ਇਨ੍ਹਾਂ ਦਾ ਕੰਟਰੋਲ ਭਾਖੜਾ ਮੈਨੇਜਮੈਂਟ ਬੋਰਡ ਨੂੰ ਦੇਣ ਦਾ ਹੁਕਮ ਦਿੱਤਾ ਗਿਆ ਹੈ। ਇਥੇ ਹੀ ਬੱਸ ਨਹੀਂ, ਅਦਾਲਤ ਨੇ ਇਸ ਫੈਸਲੇ ਉਪਰ ਅਮਲ ਕਰਨ ਲਈ ਪੰਜਾਬ ਸਰਕਾਰ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਹੈ।


 

Johal

ChArDi KaLaN
thkxxxxxxxxxx Gagan 22

apne apne ghar nu te sab hi siyaneee hannn. lena hi jande han
punjab nu dinde ki han ih ........

dekho supreme court wich ki banda hai
 
Top