ਮਾਂ ਕੀ ਕਰੇ ???

Yaar Punjabi

Prime VIP
ਮਾਂ ਕੀ ਕਰੇ ???

ਮਾਂ ਦਾ ਧੀਆਂ ਤੋਂ ਚੋਰੀ ਪੁੱਤਰਾਂ ਨੂੰ ਮਲਾਈ ਖਿਲਾਂਉਣਾ ,
ਤੇ ਪੁੱਤਰਾਂ ਤੋਂ ਚੋਰੀ ਧੀਆਂ ਦਾ ਦਹੇਜ ਤਿਆਰ ਕਰਨਾ ,
ਤੇ ਪਤੀ ਤੋਂ ਚੋਰੀ ਪੇਕਿਆਂ ਦੀ ਸਾਰ ਪੁੱਛਣੀ ,
ਸਭ ਕੀ ਹੈ “ਸਿਰਫ ਲਹੂ ਦੇ ਰਿਸ਼ਤਿਆਂ ਨੂੰ ਨਿਭਾਉਂਣਾ”

ਦਾਦੀ ਦੇ ਤਾਹਨਿਆਂ ਨੂੰ ਸਹਿਣਾ ,
ਭੂਆ ਨੂੰ “ਬੀਬੀ” ਕਹਿ ਕੇ ਪੈਰੀ ਹੱਥ ਲਾਉਂਣਾ ,
ਫਿਰ ਵੀ “ਗਏ ਘਰ ਦੀ” ਅਖਾਣ ਦਾ ਮੇਹਣਾ ਸੁਣਨਾ
ਆਪਣੇ ਅਸਤਿਤਵ ਨੂੰ ਜ਼ਿਊਦਾਂ ਰੱਖਣ ਲਈ
ਮਾਂ ਹੋਰ ਕੀ ਕਰੇ ?

ਧੀਆਂ ਜੰਮਣ ਦਾ ਕਸੂਰ ,
ਮੱਝ ਦੇ ਨਾ ਮਿਲਣ ਦਾ ਡਰ ,
ਪਤੀ ਦਾ ਸ਼ਰਾਬ ਪੀਣ ਦਾ ਡਰ ,
ਸੌਕਣ ਆ ਜਾਣ ਦਾ ਡਰ ,
ਬੱਚੇ ਦੇ ਮਲ-ਮੂਤਰ ਦਾ ਡਰ ,
ਸਾਰੇ ਜ਼ੁਰਮਾਂ ਦੀ ਸਜ਼ਾ ਸਿਰਫ ਮਾਂ ਨੇ ਹੀ ਭੁਗਤੀ ਹੈ
ਆਪਣੇ ਅਸਤਿਤਵ ਨੂੰ ਜ਼ਿਊਦਾਂ ਰੱਖਣ ਲਈ
ਮਾਂ ਹੋਰ ਕੀ ਕਰੇ ?
ਮਾਂ ਕੀ ਕਰੇ ???Unknown Writer,
 
Last edited by a moderator:
Top