ਇਕ ਉਦਾਸ ਗੀਤ

Arun Bhardwaj

-->> Rule-Breaker <<--
...............ਇਕ ਉਦਾਸ ਗੀਤ...........

ਸਾਡੇ ਸੱਜਣ ਛੱਡਕੇ ਤੁਰ ਗਏ ਨੇ
ਘਰ ਆਪਣੇ ਵਾਪਸ ਮੁੜ੍ਹ ਗਏ ਨੇ
ਬੜੀ ਦੂਰ ਅਸੀਂ ਆ ਗਏ ਪਿਛੇ ਹੁਣ ਮੁੜਿਆ ਜਾਂਦਾ ਨਹੀ
ਅਸੀਂ ਟੁੱਟਕੇ ਖਿੱਲਰੇ ਇੱਦਾਂ ਕਿ ਹੁਣ ਜੁੜਿਆ ਜਾਂਦਾ ਨਹੀ

ਸਾਡੇ ਮਹਿਲ ਢਹਿ ਗਏ ਚਾਵਾਂ ਦੇ
ਅਸੀਂ ਰਾਹੀ ਕੰਡਿਆਲੀ ਰਾਹਵਾਂ ਦੇ
ਜਖਮੀ ਪੈਰਾਂ ਤੋਂ ਤਪਦੇ ਰੇਤਿਆਂ ਤੇ ਤੁਰਿਆ ਨਹੀ ਜਾਂਦਾ
ਅਸੀਂ ਟੁੱਟਕੇ ਖਿੱਲਰੇ ਇੱਦਾਂ ਕਿ ਹੁਣ ਜੁੜਿਆ ਜਾਂਦਾ ਨਹੀ

ਜਿੰਦ ਮਿੱਟੀ ਤੇ ਸੁਪਨੇ ਪਾਣੀ ਬਣੇ
ਟੁੱਟੇ ਦਿਲ ਦੀ ਦਰਦ ਕਹਾਣੀ ਬਣੇ
ਇਨ੍ਹਾ ਸੁਪਨੇ ਦੇ ਸੰਗ ਜਿੰਦਗੀ ਕੋਲੋ ਖੁਰਿਆ ਨਹੀ ਜਾਂਦਾ
ਅਸੀਂ ਟੁੱਟਕੇ ਖਿੱਲਰੇ ਇੱਦਾਂ ਕਿ ਹੁਣ ਜੁੜਿਆ ਜਾਂਦਾ ਨਹੀ

ਲਾਲੀ ਅੱਪਰਾ ਦਰਦ ਸਣਾਉਂਦਾ ਏ
ਹੁਣ ਪੀੜਾਂ ਤੋਂ ਛੁਟਕਾਰਾਂ ਚਾਹੁੰਦਾ ਏ
ਪੀੜਾਂ ਦੇ ਦਰਿਆ ਤੇਜ਼ ਵਹਿਣ,ਹੁਣ ਰੁੜਿਆ ਨਹੀ ਜਾਂਦਾ
ਅਸੀਂ ਟੁੱਟਕੇ ਖਿੱਲਰੇ ਇੱਦਾਂ ਕਿ ਹੁਣ ਜੁੜਿਆ ਜਾਂਦਾ ਨਹੀ

ਰਿਟਨ ਬਾਏ.... ਲਾਲੀ ਅੱਪਰਾ {ਤਜਿੰਦਰ ਅੱਪਰਾ}

Top