ਨਾ ਕੋਈ ਮੁੰਡਾ ਭੁਪਿੰਦਰ ਬਣਦਾ ਦਿਸ ਰਿਹੈ ਤੇ ਨਾ ਕੋ&#2

Saini Sa'aB

K00l$@!n!
ਜਨਾਬ ਜੀ, ਬੰਦੇ ਦਾ ਦਿਮਾਗ਼ ਕਿਹੜੇ ਵੇਲ਼ੇ ਕਿਹੜੇ ਪਾਸੇ ਮੋੜ ਕੱਟ ਲਵੇ, ਇਹ ਕੋਈ ਨਹੀਂ ਜਾਣਦਾ। ਕਈ ਵਾਰ ਦਿਮਾਗ਼ ਦੇ ਮਾਲਕ ਨੂੰ ਵੀ ਪਤਾ ਨਹੀਂ ਹੁੰਦਾ ਕਿ ਮੈਂ ਕੀ ਕਰੀ ਜਾ ਰਿਹਾਂ। ਇਹੋ ਜਿਹੀ ਉਦਾਹਰਣ ਕੁੱਝ ਵਰ੍ਹੇ ਪਹਿਲਾਂ ਸਾਹਮਣੇ ਆਈ ਸੀ। ਸਾਫ਼-ਸੁਥਰੇ ਦੋਗਾਣਿਆਂ ਦੀ ਇੱਕ ਚਰਚਿਤ ਜੋੜੀ ਨੇ ਪਤਾ ਨਹੀਂ ਕਿਉਂ ਸਿਰੇ ਦਾ ਬੇਹੂਦਾ ਗੀਤ ਗਾ ਛੱਡਿਆ ਸੀ, ਸਿੱਟੇ ਵਜੋਂ ਲੋਕ ਉਨ੍ਹਾਂ ’ਤੇ ਥੂਹ-ਥੂਹ ਕਰਨ ਲੱਗ ਗਏ। ਇੱਕ ਪ੍ਰੈਸ ਕਾਨਫਰੰਸ ਦੌਰਾਨ ਜੋੜੀ ਨੂੰ ਪੱਤਰਕਾਰਾਂ ਨੇ ਘੇਰ ਲਿਆ। ਪੁੱਛਿਆ ਗਿਆ, ‘ਚੰਗੇ ਗੀਤ ਗਾਉਣ ਤੋਂ ਬਾਅਦ ਇਹ ਲੰਡਾ ਜਿਹਾ ਗੀਤ ਗਾਉਣ ਦੀ ਕੀ ਆਫ਼ਤ ਆ ਗਈ ਸੀ? ਇਹ ਗੀਤ ਗਾਉਣ ਦਾ ਤਜਰਬਾ ਕਿਹੋ ਜਿਹਾ ਰਿਹਾ?’

ਗਵੱਈਏ ਨੇ ਜਵਾਬ ਦਿੱਤਾ, ‘ਪਤਾ ਨਹੀਂ ਸਾਡੇ ਦਿਮਾਗ਼ ਨੂੰ ਕੀ ਹੋ ਗਿਆ ਸੀ, ਇਹ ਗੀਤ ਗਾਉਣ ਵੇਲ਼ੇ ਸਾਨੂੰ ਚੇਤਾ ਹੀ ਨਹੀਂ ਰਿਹਾ ਕਿ ਲੋਕ ਸਾਡੇ ਪਰਿਵਾਰਕ ਗੀਤਾਂ ਨੂੰ ਪਸੰਦ ਕਰਦੇ ਨੇ…ਬੜੀ ਵੱਡੀ ਗ਼ਲਤੀ ਹੋ ਗਈ ਸਾਡੇ ਤੋਂ…ਮਾਫ਼ੀ ਚਾਹੁੰਦੇ ਹਾਂ….।’ ਦੂਜੇ ਜਵਾਬ ’ਚ ਉਹਨੇ ਕਿਹਾ, ‘ਇਹ ਗੀਤ ਗਾ ਕੇ ਮੈਨੂੰ ਏਦਾਂ ਲੱਗ ਰਿਹੈ, ਜਿਵੇਂ ਮੈਂ ਪੰਜ ਤਾਰਾ ਹੋਟਲ ਤੋਂ ਸਿੱਧਾ ਭਟੂਰਿਆਂ ਵਾਲੀ ਰੇਹੜੀ ’ਤੇ ਆ ਡਿੱਗਿਆ ਹੋਵਾਂ…ਜਦੋਂ ਅਸੀਂ ਚੰਗਾ ਗਾਉਂਦੇ ਸੀ, ਉਦੋਂ ਸਰੋਤਿਆਂ ਦਾ ਪਿਆਰ ‘ਫਾਈਵ ਸਟਾਰ’ ਵਾਲੀ ਫੀਲਿੰਗ ਦਿੰਦਾ ਸੀ, ਹੁਣ ਜਦੋਂ ਖੜਦਿਮਾਗ਼ੀ ਸਰੋਤਿਆਂ ਨਾਲ ਵਾਹ ਪੈਂਦੈ ਤਾਂ ਰੇਹੜੀ ਵਾਲੀ ਫੀਲਿੰਗ ਆਉਂਦੀ ਏ।’

ਇਹ ਤਾਂ ਹੋਈ ਉਸ ਦੋਗਾਣਾ ਜੋੜੀ ਦੀ ਗੱਲ, ਜੀਹਨੂੰ ਪਤਾ ਨਹੀਂ ਲੱਗਾ ਕਿ ਅਸੀਂ ਕੀ ਗਾ ਰਹੇ ਹਾਂ ਤੇ ਇਹਦੇ ਨਤੀਜੇ ਕਿਹੋ ਜਿਹੇ ਨਿਕਲਣਗੇ। ਪਰ ਇਹ ਗੱਲ ਵੀ ਲੁਕੀ-ਛੁਪੀ ਨਹੀਂ ਕਿ ਪਿਛਲੇ ਚਾਰ ਕੁ ਸਾਲਾਂ ਤੋਂ ਦੋਗਾਣਿਆਂ ਦੀ ਜਿਹੋ ’ਨੇਰੀ ਵਗ ਰਹੀ ਹੈ, ਇਹਨੇ ਚੰਗਿਆਂ-ਚੰਗਿਆਂ ਦੀ ਪ੍ਰਸਿੱਧੀ ਦੇ ਤੰਬੂ ਪੱਟ ਸੁੱਟੇ ਨੇ। ਦੋਗਾਣਿਆਂ ਦੇ ਨਾਂਅ ’ਤੇ ਮਨਆਈਆਂ ਕਰਨ ਦੀ ਜਿਹੜੀ ਰੀਤ ਤੁਰੀ ਹੋਈ ਹੈ, ਇਹਨੂੰ ਰੋਕ ਸਕਣਾ ਸੌਖਾ ਨਹੀਂ ਲੱਗਦਾ। ਨਤੀਜੇ ਵਜੋਂ ਅੱਜ ਦੋਗਾਣਾ ਗਾਇਕੀ ਮੁੜ ਉਸ ਟੋਏ ’ਚ ਡਿੱਗਦੀ ਦਿਸ ਰਹੀ ਹੈ, ਜਿਸ ਵਿਚੋਂ ਇਹਨੂੰ ਬਾਹਰ ਕੱਢਣ ਲਈ ਵਾਹਵਾ ਵਕਤ ਲੱਗ ਗਿਆ ਸੀ।

ਗੰਦ ਪਾਊ ਦੋਗਾਣਾ ਗਵੱਈਆਂ ਦਾ ਆਪਣਾ ਭਾਵੇਂ ਕੁੱਝ ਨਾ ਸੰਵਰ ਰਿਹਾ ਹੋਵੇ, ਪਰ ਦੂਜਿਆਂ ਦਾ ਨੁਕਸਾਨ ਕਰਨ ਦਾ ਇਨ੍ਹਾਂ ਨੂੰ ਜਿਹੜਾ ਭੂਤ ਚਿੰਬੜਿਐ, ਉਹ ਚਿੰਤਾ ਦਾ ਵਿਸ਼ਾ ਜ਼ਰੂਰ ਏ। ਪੰਜਵੀਂ ਕਲਾਸ ਤੋਂ ਬੀ.ਏ ਤੱਕ ਦਾ ਜ਼ਿਕਰ ਦੋਗਾਣਿਆਂ ਵਿੱਚ ਹੋ ਚੁੱਕਿਐ, ਆਈਲੈਟਸ ਦੀ ਵਿਉਂਤਬੰਦੀ ਤੋਂ ਜਹਾਜ਼ ਚੜ੍ਹਨ ਤੱਕ ਦੀ ਗੱਲ ਦੋਗਾਣੇ ਕਰ ਚੁੱਕੇ ਨੇ, ਮੋਬਾਈਲ ਤੋਂ ਲੈਪਟਾਪ ਤੱਕ ਦੋਗਾਣਿਆਂ ਦੇ ਵਿਸ਼ੇ ਬਣ ਚੁੱਕੇ ਨੇ ਤੇ ਚੁਬਾਰਿਆਂ ਤੋਂ ਲੈ ਕੇ ਮੋਟਰਾਂ ਤੱਕ ਦਾ ਜ਼ਿਕਰ ਵਾਰ-ਵਾਰ ਦੋਗਾਣਿਆਂ ਵਿੱਚ ਕੀਤਾ ਗਿਐ। ਦੋਗਾਣਿਆਂ ਬਾਰੇ ਲੋਕ ਕਹਿਣ ਲੱਗੇ ਨੇ ਕਿ ਪਹਿਲਾਂ ਸੋਲੋ ਦੇ ਰੂਪ ਵਿੱਚ ਇੱਕ ਜਣਾ ਬੇਥਵੀਆਂ ਮਾਰਦਾ ਹੁੰਦਾ ਸੀ, ਪਰ ਹੁਣ ਦੋ-ਦੋ ਜਣੇ ਰਲ ਕੇ ਕਸਰਾਂ ਕੱਢ ਰਹੇ ਨੇ।

ਭਾਵੇਂ ਪੰਜਾਬ ਦੀਆਂ ਪੰਜ-ਸੱਤ ਜੋੜੀਆਂ ਨੂੰ ਦੋਗਾਣਿਆਂ ’ਚ ‘ਕਾਮਯਾਬ’ ਮੰਨਿਆ ਜਾਂਦੈ, ਪਰ ਹਾਲੇ ਤੱਕ ਕੋਈ ਜੋੜੀ ਮੁਹੰਮਦ ਸਦੀਕ ਦਾ ਬਦਲ ਬਣਦੀ ਨਹੀਂ ਦਿਸਦੀ। ਨਾ ਕਿਸੇ ਵਿੱਚ ਏਨਾ ਸਬਰ ਐ ਕਿ ਉਹ ਮੜਕ ਨਾਲ ਪੈੜ ਪੁੱਟਦਿਆਂ ਅੱਗੇ ਵਧੇ। ਨਵੇਂ ਦੋਗਾਣਾ ਗਵੱਈਆਂ ਦੀਆਂ ਧੌਣਾਂ ਵਿੱਚ ‘ਚਰਚਿਤ’ ਹੋਣ ਦਾ ਕੀਲਾ ਫਸਿਆ ਹੋਇਐ ਤੇ ਇਨ੍ਹਾਂ ਦਾ ਗ਼ਰੂਰ ਗੀਤਾਂ ਦੇ ਵਿਸ਼ਿਆਂ ਨੂੰ ਹੋਰ ਕਰੂਰ ਬਣਾਉਂਦਾ ਜਾ ਰਿਹੈ।

ਜਦੋਂ ਭੁਪਿੰਦਰ ਗਿੱਲ ਤੇ ਮਿਸ ਨੀਲਮ ਦੀ ਤੜੱਕ ਹੋਈ ਸੀ ਤਾਂ ਡਾਢਾ ਦੁੱਖ ਹੋਇਆ ਸੀ। ਨਾਲ-ਨਾਲ ਇਹ ਵੀ ਸੋਚਿਆ ਸੀ ਕਿ ਇਸ ਜੋੜੀ ਦੇ ਆਊਟ ਹੋਣ ਤੋਂ ਬਾਅਦ ਘੱਟੋ-ਘੱਟ ਇੱਕ ਜੋੜੀ ਤਾਂ ਅਜਿਹੀ ਨਿੱਤਰੇਗੀ, ਜਿਹੜੀ ਇਨ੍ਹਾਂ ਦੀ ਥਾਂ ਲੈ ਲਵੇਗੀ, ਕਿਉਂਕਿ ਭੁਪਿੰਦਰ-ਨੀਲਮ ਦੇ ਗੀਤਾਂ ਦੇ ਵਿਸ਼ੇ ਬਾਕਮਾਲ ਹੁੰਦੇ ਸਨ। ਪਰ ਸਵਾ ਸਾਲ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਹਾਲੇ ਤੱਕ ਨਾ ਕੋਈ ਦੋਗਾਣਾ ਗਾਇਕ ਭੁਪਿੰਦਰ ਬਣਦਾ ਦਿਸ ਰਿਹੈ ਤੇ ਨਾ ਕੋਈ ਕੁੜੀ ਨੀਲਮ ਦੀ ਥਾਂ ਲੈਂਦੀ ਦਿਖਾਈ ਦਿੰਦੀ ਹੈ।

ਨੀਲਮ ਵੱਲੋਂ ਭੁਪਿੰਦਰ ’ਤੇ ਜਿਹੜੇ ਇਲਜ਼ਾਮ ਲਗਾਏ ਗਏ, ਉਨ੍ਹਾਂ ਨੂੰ ਜੇ ਇੱਕ ਪਾਸੇ ਛੱਡ ਸਿਰਫ਼ ਉਨ੍ਹਾਂ ਵੱਲੋਂ ਗਾਏ ਦੋਗਾਣਿਆਂ ਦੀ ਗੱਲ ਕਰੀਏ ਤਾਂ ਪਤਾ ਲੱਗਦੈ ਕਿ ਜਦੋਂ ਤੋਂ ਉਨ੍ਹਾਂ ਨੇ ਇਕੱਠੇ ਗਾਉਣਾ ਸ਼ੁਰੂ ਕੀਤਾ, ਉਦੋਂ ਤੋਂ ਅੱਜ ਤੱਕ ਉਨ੍ਹਾਂ ਦੀ ਥਾਂ ਲੈਣ ਵਾਲੀ ਕੋਈ ਜੋੜੀ ਨਹੀਂ ਲੱਭੀ। ਸ਼ੁਕਰ ਮਨਾਇਆ ਜਾਂਦਾ ਸੀ ਕਿ ਇਹ ਜੋੜੀ ਸਦੀਕ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੀ ਹੈ। ਨਵੇਂ ਪੋਚ ਦੀਆਂ ਜੋੜੀਆਂ ਨੂੰ ਜੇ ‘ਦਿਓਰ ਤੇਰੇ ਦੇ ਘਰ ਨੀਂ ਜੇ ਛਣਛਣ ਹੋਜੇ’ ਗੀਤ ਗਾਉਣ ਲਈ ਕਿਹਾ ਜਾਵੇ ਤਾਂ ਉਹ ‘ਦਿਓਰ’ ਦੀ ਥਾਂ ‘ਯਾਰ’ ਕਰਨ ਕਰਨ ਲੱਗੀਆਂ ਮਿੰਟ ਲਾਉਣਗੀਆਂ ਕਿਉਂਕਿ ਉਨ੍ਹਾਂ ਨੂੰ ‘ਯਾਰ’ ਜ਼ਿਆਦਾ ਕੈਚੀ ਲੱਗਦੈ। ਅੱਜ ਜਦੋਂ ਦੁਨੀਆ ਚੰਦ ’ਤੇ ਘਰ ਬਣਾਉਣ ਦੀਆਂ ਜੁਗਤਾਂ ਲੜਾ ਰਹੀ ਹੈ ਤਾਂ ‘ਪੁਰੀ’ ਮਾਰਕਾ ਗੀਤਾਂ ਵਿੱਚ ‘ਤੂੰ ਕਿੱਕ ਬੁਲਟ ਦੀ ਮਾਰ ਜਾਨ ਨੂੰ ਲੈ ਜਾ ਮਗਰ ਬਿਠਾ ਕੇ’ ਗੀਤ ਕੰਨੀਂ ਪੈਣੋਂ ਨਹੀਂ ਹਟਦੇ।

ਸੁਣਨ ਵਾਲਿਆਂ ਦਾ ਇੱਕ ਵਰਗ ਇਹ ਵੀ ਕਹਿ ਰਿਹੈ ਕਿ ਜੇ ਕੋਈ ਮੁੰਡਾ ਭੁਪਿੰਦਰ ਵਰਗੇ ਗੀਤ ਗਾਉਣ ਲੱਗ ਜਾਵੇ ਤਾਂ ਉਹ ਦੀ ਗਾਇਕੀ ਦੀ ਗੱਡੀ ‘ਸ਼ਤਾਬਦੀ ਐਕਸਪ੍ਰੈਸ’ ਨਾਲੋਂ ਵੀ ਤੇਜ਼ ਦੌੜੇਗੀ। ਪਰ ਹਰ ਕੋਈ ਵੀ ਆਖਦੈ ਕਿ ¦ਮਾ ਸਮਾਂ ਇਕੱਠੇ ਰਹਿ ਕੇ ਇੱਕ ਦੂਜੇ ’ਤੇ ਦੋਸ਼ ਮੜ੍ਹਨ ਦਾ ਸਿਲਸਿਲਾ ਵੀ ਥੰਮਣਾ ਚਾਹੀਦੈ ਕਿਉਂਕਿ ਜੇ ਨਹੀਂ ਨਿਭਦੀ ਤਾਂ ਉਂਜ ਹੀ ਪਾਸਾ ਵੱਟ ਲੈਣਾ ਚਾਹੀਦੈ। ‘ਯਾਰੀ ਲੱਗੀ ਤੋਂ ਹੁੰਦਾ ਸੀ ਰੱਬ ਵਰਗਾ ਕਿਉਂ ਟੁੱਟ ਕੇ ਸ਼ਰੀਕ ਬਣ ਗਿਆਂ’ ਗੀਤ ਦਾ ਚੇਤਾ ਕਿਸੇ ਨੂੰ ਨਹੀਂ ਆਉਣ ਦੇਣਾ ਚਾਹੀਦਾ।

ਦੋਗਾਣਾ ਗਾਇਕਾਂ ਦੀ ਸੋਚ ਦਾ ਕਮਾਲ ਦੇਖੋ, ਇਨ੍ਹਾਂ ਨੇ ਵੱਖ-ਵੱਖ ਕੰਪਨੀਆਂ ਦੇ ਟਰੈਕਟਰਾਂ, ਮੋਟਰ ਸਾਈਕਲਾਂ ਤੇ ਮੋਬਾਈਲਾਂ ਦੀ ਐਡ ਪੱਲਿਓਂ ਪੈਸੇ ਖਰਚ ਕੇ ਕੀਤੀ। ਕੋਈ ‘ਉਨਾਹਟ ਗਿਆਰਾਂ’ ਦੇ ਗੁਣ ਗਾ ਰਿਹੈ, ਕੋਈ ‘ਫੋਰਡ‘ ਦਾ ਜ਼ਿਕਰ ਵਾਰ-ਵਾਰ ਕਰ ਰਿਹੈ। ਕੋਈ ‘ਬੁਲਟ’ ਦੀ ਗੱਲ ਕਰੀ ਜਾਂਦੈ ਤੇ ਕੋਈ ‘ਹੀਰੋ ਹਾਂਡਾ’ ਦੀ। ਕਿਸੇ ਨੂੰ ‘ਨੋਕੀਆ’ ਕੰਪਨੀ ਚੰਗੀ ਲੱਗਦੀ ਐ ਤੇ ਕਿਸੇ ਨੂੰ ‘ਸੈਮਸੰਗ’। ਕੰਪਨੀਆਂ ਦੇ ਨਾਂਵਾਂ ਨੂੰ ਗੀਤਾਂ ਨਾਲ ਜੋੜ ਕੇ ਤੇ ਗੀਤਾਂ ਨੂੰ ਅੱਗੋਂ ਨਿੱਜ ਨਾਲ ਜੋੜ ਜਿਹੜੀ ਖੇਡ ਖੇਡੀ ਜਾ ਰਹੀ ਹੈ, ਉਹ ਅੱਜ ਤੱਕ ਕਿਸੇ ਨੂੰ ਤਣ ਪੱਤਣ ਨਹੀਂ ਲਾ ਸਕੀ।

ਦੋਗਾਣਿਆਂ ਦੇ ਪੂਰਨਿਆਂ ’ਤੇ ਤੁਰਦੀ ਸੋਲੋ ਗਾਇਕੀ ਵੀ ਭਾਵੇਂ ਘੱਟ ਅਰਥਹੀਣ ਨਹੀਂ, ਪਰ ਦੋਗਾਣਿਆਂ ਨੂੰ ਕਿਉਂਕਿ ਪੇਂਡੂ ਸਰੋਤਿਆਂ ਦੀਆਂ ਭਾਵਨਾਵਾਂ ਦੇ ਹਾਣੀ ਮੰਨਿਆ ਜਾਂਦਾ ਹੈ, ਇਸ ਲਈ ਇਨ੍ਹਾਂ ਦੇ ਬੇਹੂਦੇਪਣ ’ਤੇ ਜ਼ਿਆਦਾ ਹੈਰਾਨੀ ਹੁੰਦੀ ਹੈ। ਪ੍ਰੀਤ ਬਰਾੜ ਦਾ ਗੀਤ ‘ਯਾਰ ਤੇਰੇ ਨੇ ਗੱਡੀ ਲੈ ਲਈ ਟਰਿੱਪਲ ਜ਼ੀਰੋ ਵੰਨ, ਨੀਂ ਵਿੱਚ ਪਜੈਰੋ ਦੇ ਰੱਖ ਲਈ ਦੇਸੀ ਗੰਨ’ ਦੇ ਜੇ ਅਰਥ ਕੱਢਣ ਲੱਗੀਏ ਤਾਂ ਠੁਣ-ਠੁਣ ਗੋਪਾਲ ਤੋਂ ਸਿਵਾ ਕੁੱਝ ਨਹੀਂ ਨਿਕਲਦਾ। ਯਾਰ ਨੇ ਗੱਡੀ ਹੱਦ ਦਰਜੇ ਦੀ ਮਹਿੰਗੀ ਲੈ ਲਈ, ਪਰ ਉਸ ਵਿੱਚ ਰੱਖੀ ਫਿਰ ਵੀ ਦੇਸੀ ਗੰਨ। ਜੇ ਗੱਡੀ ਏਨੀ ਮਹਿੰਗੀ ਲਈ ਸੀ ਤਾਂ ਉਸ ਵਿੱਚ ਦੇਸੀ ਗੰਨ ਦੀ ਥਾਂ ਤੋਪ ਫਿੱਟ ਕਰਵਾਉਣੀ ਸੀ ਜਾਂ ਉਸ ਵਿੱਚ ਮਿਜ਼ਾਈਲਾਂ ਰੱਖ ਲਈਆਂ ਜਾਂਦੀਆਂ ਤਾਂ ਜੁ ਗੱਡੀ ਦੀ ਇੱਜ਼ਤ ਹੋਰ ਵਧੇ। ਇਹ ਤਾਂ ਉਹੀ ਗੱਲ ਹੋਈ ਕਿ ਦੋ ਕਰੋੜ ਰੁਪਿਆ ਕੋਠੀ ਬਣਾਉਣ ’ਤੇ ਖਰਚ ਲਿਆ, ਪਰ ਨਜ਼ਰਬੱਟੂ ਦੀ ਥਾਂ ਟੁੱਟਿਆ ਛਿੱਤਰ ਟੰਗ ਕੇ ਸਾਰੀ ਸ਼ਾਨ ਖਰਾਬ ਕਰ ਲਈ।

ਦੁੱਖ ਹੈ ਕਿ ਕਿਸੇ ਗੀਤ ਦਾ ਕੋਈ ਅਰਥ ਨਹੀਂ ਨਿਕਲਦਾ। ਜਦੋਂ ਕਿਸੇ ਨੂੰ ਪੀ.ਜੀ. ਦੀ ਯਾਦ ਸਤਾਉਂਦੀ ਹੈ ਤਾਂ ਉਹ ਮੁਟਿਆਰ ਸਿਰ ਦੋਸ਼ ਮੜ੍ਹਨ ਲੱਗਦੈ ਕਿ ਤੂੰ ਬੇਗਾਨਾ ਪੁੱਤ ਪੱਟ ਕੇ ਏਥੇ ਡੇਰੇ ਲਾ ਲਏ ਨੇ। ਜਦੋਂ ਕਿਸੇ ਮੁਟਿਆਰ ਨੂੰ ਸ਼ਹਿਰ ’ਚ ਲਾਲ ਬੱਤੀ ਨਜ਼ਰ ਆਉਂਦੀ ਏ ਤਾਂ ਏਸੇ ਨੂੰ ਮੁੱਖ ਨਿਸ਼ਾਨੀ ਬਣਾ ਕੇ ਉਹ ਮਿੱਤਰ-ਪਿਆਰੇ ਨੂੰ ਕਹਿਣ ਲੱਗਦੀ ਏ ਕਿ ਕੱਲ੍ਹ ਨੂੰ ਤੂੰ ਮੈਨੂੰ ਲਾਈਟਾਂ ਕੋਲੋਂ ਹੀ ਚੁੱਕ ਲਵੀਂ।

ਮਿਸ ਪੂਜਾ ਬਾਰੇ ਅੱਜ ਭਾਵੇਂ ਇਹ ਕਿਹਾ ਜਾਂਦੈ ਕਿ ਇਹਦੀ ਹਾਲਤ ਤਾਂ ਆਲੂਆਂ ਵਰਗੀ ਏ, ਜੀਹਨੂੰ ਜਦੋਂ ਮਰਜ਼ੀ ਜੀਹਦੇ ਨਾਲ ਮਰਜ਼ੀ ਰਲਾ ਲਵੋ, ਪਰ ਪਿਛਲੇ ਪੰਜ ਕੁ ਸਾਲਾਂ ਤੋਂ ਪੂਜਾ ਦੇ ਗ਼ਦਰ ਨਾਲ ਦੋਗਾਣਾ ਗਾਇਕੀ ਦਾ ਜਿਹੜਾ ਘਾਣ ਹੋਇਐ, ਉਹ ਨੂੰ ਪੂਰਾ ਕਰਨ ਲਈ ਭਵਿੱਖ ਵਿੱਚ ਪੂਜਾ ਵਰਗੀਆਂ ਚਾਰ-ਪੰਜ ਹੋਰ ਕੁੜੀਆਂ ਨੂੰ ਚੰਗਾ ਗਾਉਣ ਦੇ ਅਹਿਦ ਨਾਲ ਦਸ ਸਾਲ ਮਿਹਨਤ ਕਰਨੀ ਪਵੇਗੀ। ਦੋਗਾਣਾ ਗਾਇਕਾਂ ਨੇ ਕਦੇ ਇਹ ਗੱਲ ਨਹੀਂ ਵਿਚਾਰੀ ਕਿ ਅੱਜ ਪੂਜਾ ਤਾਂ ਅਮੀਰ ਹੈ, ਪਰ ਉਹ ਦੇ ਨਾਲ ਗਾਉਣ ਵਾਲੇ ਨੱਬੇ ਫ਼ੀਸਦੀ ‘ਗ਼ਰੀਬ’ ਹੋ ਚੁੱਕੇ ਨੇ। ਪੂਜਾ ਦੀ ਉਂਗਲ ਫੜਨ ਵਾਲਿਆਂ ਤੁਰਨ ਵਾਲਿਆਂ ਦਾ ਖੁਦ ਦਾ ਕਹਿਣਾ ਹੈ, ‘ਇਹ ਤਾਂ ਸਾਡੇ ਨਾਲ ਵੀਡੀਓ ’ਚ ਆਉਣ ਦਾ ਵੀ ਵੀਹ ਹਜ਼ਾਰ ਲੈਂਦੀ ਸੀ, ਪਰ ਹੁਣ ਸਾਨੂੰ ਕੋਈ ਦਸ ਹਜ਼ਾਰ ’ਤੇ ਵੀ ਪ੍ਰੋਗਰਾਮ ਬੁੱਕ ਨਹੀਂ ਕਰਾਉਂਦਾ।’

ਇਹ ਸੱਚ ਹੈ ਦੋਗਾਣਾ ਗਾਇਕੀ ’ਚ ਤਜਰਬੇ ਹੁੰਦੇ ਰਹੇ ਨੇ ਤੇ ਹੁੰਦੇ ਵੀ ਰਹਿਣਗੇ। ਪਰ ਜੇ ਤਜਰਬਿਆਂ ਦੇ ਨਾਂ ’ਤੇ ਕੀੜੇ ਕੱਢਣੇ ਬੰਦ ਕਰ ਦਿੱਤੇ ਜਾਣ ਤੇ ਰੋਮਾਂਟਿਕਤਾ ਨੂੰ ਚੰਗੇ ਢੰਗ ਨਾਲ ਪੇਸ਼ ਕੀਤਾ ਜਾਵੇ ਤਾਂ ਰਿਸ਼ਤਿਆਂ ਦੀ ਪਾਕੀਜ਼ਗੀ ਵੀ ਬਰਕਰਾਰ ਰਹਿ ਸਕੇਗੀ ਤੇ ਜੋੜੀਆਂ ਦੀ ਆਪਣੀ ਇੱਜ਼ਤ ਵੀ ਬਚੀ ਰਹੇਗੀ।

ਸਵਰਨ ਸਿੰਘ ਟਹਿਣਾ
 
Re: ਨਾ ਕੋਈ ਮੁੰਡਾ ਭੁਪਿੰਦਰ ਬਣਦਾ ਦਿਸ ਰਿਹੈ ਤੇ ਨਾ ਕ&#2635

sab time time de gal hai g......... pata nahi kya banu bhupinder gill te neelam da.............rahi gal puri de...ohnu ta jhona, PG,bullet,college de aashiqi, ya jatta diya mundiya nu ladwan etc. he aaunda aa...........punjabi culture kithe ja reha ohto kuj nahi lena dena ............rahi gal miss puja de ohde bare ta sab nu pata he aa.....rahi gal miss de thape wale singera de ....mainu samj nahi aaundi k kya aaj tak koi kise da shara le k kothe chad sakiya aa jo oh char jange......22 jina gur pawoge ona he mitha hona aa........pooja koi jadu de chari nahi jo tuhanu dina ch he star bnadugi.....nale ik gal hor 4 din tv te promo chalwa k koi star nahi banda......
 
Top