ਉਮਰ ਦੇ ਸੁੰਨੇ ਹੋਣਗੇ ਰਸਤੇ, ਰਿਸ਼ਤਿਆਂ ਦਾ ਸਿਆਲ ਹ&#2

ਉਮਰ ਦੇ ਸੁੰਨੇ ਹੋਣਗੇ ਰਸਤੇ, ਰਿਸ਼ਤਿਆਂ ਦਾ ਸਿਆਲ ਹੋਵੇਗਾ
ਕੋਈ ਕਵਿਤਾ ਦੀ ਸਤਰ ਹੋਵੇਗੀ, ਜੇ ਨ ਕੋਈ ਹੋਰ ਨਾਲ ਹੋਵੇਗਾ
ਉਮਰ ਦੀ ਰਾਤ ਅੱਧੀਓਂ ਬੀਤ ਗਈ, ਦਿਲ ਦਾ ਦਰਵਾਜ਼ਾ ਕਿਸਨੇ ਖੜਕਾਇਆ?
ਕੌਣ ਹੋਣਾ ਹੈ ਯਾਰ ਇਸ ਵੇਲੇ, ਐਵੇਂ ਤੇਰਾ ਖਿਆਲ ਹੋਵੇਗਾ
ਸਭ ਦੀ ਛਾਂ ਹੈ ਆਪਣੇ ਜੋਗੀ, ਰੁੱਖ ਵੀ ਹੋਏ ਬੰਦਿਆਂ ਵਰਗੇ
ਕੀ ਪਤਾ ਸੀ ਕਿ ਲੰਮੇ ਸਾਇਆਂ ਦਾ, ਇਹ ਦੁਪਹਿਰਾਂ ਨੂੰ ਹਾਲ ਹੋਵੇਗਾ| (ਸੁਰਜੀਤ ਪਾਤਰ)


 
Top